ਸਭ ਤੋਂ ਲੰਬੀ ਉਡਾਣ ਦੀ ਟੈਸਟਿੰਗ ਸ਼ੁਰੂ ਕਰ ਰਹੀ ਹੈ ਆਸਟ੍ਰੇਲੀਆ ਦੀ ਇਹ ਏਅਰਲਾਈਨ
Saturday, Aug 24, 2019 - 11:38 PM (IST)

ਮੈਲਬਰਨ - ਆਸਟ੍ਰੇਲੀਅਨ ਏਅਰਲਾਈਨ ਕਵਾਂਟਸ ਏਅਰਵੇਜ਼ ਦੁਨੀਆ ਦੀ ਸਭ ਤੋਂ ਲੰਬੀ ਉਡਾਣ ਦੀ ਟੈਸਟਿੰਗ ਕਰ ਰਹੀ ਹੈ। ਇਸ ਫਲਾਈਟ 'ਚ ਬੈਠਣ ਤੋਂ ਬਾਅਦ ਯਾਤਰੀ 19 ਘੰਟੇ ਤੱਕ ਹਵਾ 'ਚ ਰਹਿਣਗੇ। ਇਸ ਫਲਾਈਟ ਰਾਹੀਂ ਯਾਤਰੀ ਬਿਨਾਂ ਰੁਕੇ ਸਿਡਨੀ ਤੋਂ ਨਿਊਯਾਰਕ ਅਤੇ ਲੰਡਨ ਦਾ ਸਫਰ ਤੈਅ ਕਰਨ ਪਾਉਣਗੇ। ਪਰ ਇਸ ਤੋਂ ਪਹਿਲਾਂ ਆਸਟ੍ਰੇਲੀਆਈ ਏਅਰਲਾਈਨ ਨੂੰ ਇਹ ਯਕੀਨਨ ਕਰਨ ਦੀ ਜ਼ਰੂਰਤ ਹੋਵੇਗੀ ਕਿ ਕੀ ਯਾਤਰੀ ਇੰਨੀ ਲੰਬੀ ਯਾਤਰਾ ਨੂੰ ਪੂਰਾ ਕਰਨ 'ਚ ਸਮਰਥ ਹੋਣਗੇ। ਲਿਹਾਜ਼ਾ ਏਅਰਲਾਈਨ ਨੇ ਇਸ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ।
ਏਅਰਲਾਈਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਇਸ ਸਾਲ ਦੇ ਆਖਿਰ 'ਚ 3 'ਅਲਟਰਾ-ਲਾਂਗ-ਹਾਓਲ ਰਿਸਰਚ ਫਲਾਈਟ' ਚਲਾਵੇਗੀ। ਤਿੰਨਾਂ ਦੀ ਉਡਾਣ ਕਰੀਬ 19 ਘੰਟਿਆਂ ਦੀ ਹੋਵੇਗੀ ਅਤੇ ਇਸ 'ਚ ਇਹ ਦੇਖਿਆ ਜਾਵੇਗਾ ਕਿ ਯਾਤਰੀ ਅਤੇ ਚਾਲਕ ਦਲ ਇਸ ਅਨੁਭਵ ਨੂੰ ਕਿਵੇਂ ਸੰਭਾਲਦੇ ਹਨ। ਨਵੀਂ ਬੋਇੰਗ 787-9 ਫਲਾਈਟ 'ਚ ਜ਼ਿਆਦਾ ਤੋਂ ਜ਼ਿਆਦਾ 40 ਲੋਕ ਹੀ ਸਵਾਰ ਹੋ ਸਕਣਗੇ। ਇਸ ਫਲਾਈਟ 'ਚ ਏਅਰਲਾਈਨ ਦੇ ਕਰਮਚਾਰੀਆਂ ਦੀ ਗਿਣਤੀ ਜ਼ਿਆਦਾ ਹੋਵੇਗੀ ਅਤੇ ਸਾਮਾਨ ਘੱਟ ਤੋਂ ਘੱਟ ਹੋਵੇਗਾ।
ਉਡਾਣ ਦੌਰਾਨ ਯਾਤਰੀਆਂ ਦਾ ਪ੍ਰੀਖਣ ਵੀ ਕੀਤਾ ਜਾਵੇਗਾ। ਉਨ੍ਹਾਂ ਨੂੰ ਅਜਿਹੇ ਉਪਕਰਣ ਪਹਿਣਨਗੇ ਹੋਣਗੇ, ਜਿਸ ਤੋਂ ਪਤਾ ਚੱਲ ਸਕੇ ਕਿ ਉਹ ਉਡਾਣ ਦੌਰਾਨ ਕੀ ਖਾਂਦੇ ਪੀਂਦੇ ਹਨ, ਸੌਂਦੇ ਹਨ ਅਤੇ ਚੱਲਦੇ ਹਨ ਜਾਂ ਆਪਣੀ ਪੂਰੀ ਯਾਤਰਾ ਨੂੰ ਕਿਵੇਂ ਹੈਂਡਲ ਕਰਦੇ ਹਨ। ਖੋਜਕਾਰ ਉਡਾਣ ਤੋਂ ਪਹਿਲਾਂ ਅਤੇ ਬਾਅਦ 'ਚ ਪਾਇਲਾਟਾਂ ਦੇ ਮੇਲਾਟੋਨਿਨ ਦੇ ਪੱਧਰ ਨੂੰ ਰਿਕਾਰਡ ਕਰਨਗੇ, ਨਾਲ ਹੀ ਨਾਲ ਉਨ੍ਹਾਂ ਦੀ ਦਿਮਾਗ ਦੀ ਤਰੰਗ ਪੈਟਰਨ, ਅਤੇ ਚੌਕਸੀ ਨੂੰ ਟ੍ਰੈਕ ਕਰਨਗੇ। ਏਅਰਲਾਈਨ ਹੋਰ ਲੰਬੀਆਂ ਉਡਾਣਾਂ ਦੇ ਨਿਰੀਖਣਾਂ ਦਾ ਵੀ ਪ੍ਰੀਖਣ ਕਰੇਗੀ, ਜੋ ਪਹਿਲਾਂ ਤੋਂ ਹੀ ਚੱਲ ਰਹੀਆਂ ਹਨ। ਇਸ 'ਚ ਖਾਣ ਦੇ ਬਾਰੇ 'ਚ ਫੀਡਬੈਕ, ਡੇਡੀਕੈਟੇਡ ਸਟ੍ਰੈਚਿੰਗ ਜ਼ੋਨ ਅਤੇ ਮੋਨਰੰਜ਼ਨ ਵਿਕਲਪ ਸ਼ਾਮਲ ਹੋਣਗੇ।
ਕਵਾਂਟਸ ਗਰੁੱਪ ਦੇ ਸੀ. ਈ. ਓ. ਐਲਨ ਜੁਆਇਸ ਨੇ ਐਲਾਨ 'ਚ ਆਖਿਆ ਕਿ ਅਲਟਰਾ ਲਾਂਗ ਹਾਓਲ ਫਲਾਇੰਗ 'ਚ ਯਾਤਰੀਆਂ ਅਤੇ ਚਾਲਕ ਦਲ ਦੇ ਆਰਾਮ ਦੇ ਬਾਰੇ 'ਚ ਬਹੁਤ ਸਾਰੇ ਸਵਾਲ ਹਨ। ਇਹ ਉਡਾਣਾਂ ਉਨ੍ਹਾਂ ਨੂੰ ਜਵਾਬ ਦੇਣ 'ਚ ਮਦਦ ਕਰਨ ਲਈ ਡਾਟਾ ਮੁਹੱਈਆ ਕਰਾਉਣਗੀਆਂ। ਅਸੀਂ 3 ਰਿਸਰਚ ਫਲਾਈਟਾਂ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਨਾਲ ਭਵਿੱਖ ਦੀਆਂ ਲੰਬੀਆਂ ਉਡਾਣਾਂ 'ਚ ਯਾਤਰੀਆਂ ਅਤੇ ਚਾਲਕ ਦਲ ਦੀ ਦੇਖਭਾਲ ਕਿਵੇਂ ਕਰੀਏ, ਇਸ ਦਾ ਪਤਾ ਚੱਲ ਸਕੇ। ਇਸ ਫਲਾਈਟ ਲਈ ਸਾਰੇ ਬੋਇੰਗ ਜਹਾਜ਼ ਸੀਏਟਲ 'ਚ ਬੋਇੰਗ ਦੀ ਫੈਕਟਰੀ ਤੋਂ ਨਵੇਂ ਲਏ ਜਾਣਗੇ।