ਸਾਊਦੀ ਦੇ ਸੁਰੱਖਿਆ ਨਾਕੇ ''ਤੇ ਹਮਲਾ, 4 ਅਧਿਕਾਰੀਆਂ ਦੀ ਮੌਤ

Friday, Apr 20, 2018 - 09:47 AM (IST)

ਰਿਆਦ— ਦੱਖਣੀ ਅਸੀਰ ਸੂਬੇ 'ਚ ਸੁਰੱਖਿਆ ਫੌਜ ਦੇ ਚੈੱਕ ਨਾਕੇ 'ਤੇ ਸ਼ੁੱਕਰਵਾਰ ਨੂੰ ਹੋਏ ਹਮਲੇ 'ਚ ਸਾਊਦੀ ਅਰਬ ਦੇ ਚਾਰ ਅਧਿਕਾਰੀ ਮਾਰੇ ਗਏ ਜਦ ਕਿ 4 ਹੋਰ ਜ਼ਖਮੀ ਹੋ ਗਏ। ਸਰਕਾਰੀ ਮੀਡੀਆ ਨੇ ਗ੍ਰਹਿ ਮੰਤਰਾਲੇ ਦੇ ਹਵਾਲੇ ਤੋਂ ਇਹ ਖਬਰ ਦਿੱਤੀ ਹੈ। ਸਾਊਦੀ ਦੀ ਪ੍ਰੈੱਸ ਏਜੰਸੀ ਮੁਤਾਬਕ, ''ਹਮਲੇ 'ਚ 3 ਅਧਿਕਾਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਹਮਲੇ ਪਿੱਛੇ ਕਿਨ੍ਹਾਂ ਦਾ ਹੱਥ ਹੈ। ਸਥਾਨਕ ਅਧਿਕਾਰੀਆਂ ਨੇ ਦੋ ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਹੈ। ਉਸ ਦੌਰਾਨ ਉਨ੍ਹਾਂ ਦੇ ਤੀਜੇ ਸਾਥੀ ਨੇ ਭੱਜਣ ਦੀ ਕੋਸ਼ਿਸ਼ 'ਚ ਗੋਲੀਆਂ ਚਲਾ ਦਿੱਤੀਆਂ। ਹਮਲੇ 'ਚ ਚਾਰ ਅਧਿਕਾਰੀ ਮਾਰੇ ਗਏ। ਅਧਿਕਾਰੀਆਂ ਨੇ ਸ਼ੱਕੀਆਂ ਦੀ ਪਛਾਣ ਨਹੀਂ ਦੱਸੀ। ਸਾਊਦੀ ਅਰਬ ਆਪਣੇ ਗੁਆਂਢੀ ਦੇਸ਼ ਯਮਨ ਨਾਲ ਮਾਰਚ 2015 ਤੋਂ ਹੀ ਸੰਘਰਸ਼ ਦੀ ਸਥਿਤੀ 'ਚ ਹੈ।


Related News