ਉਡਾਣ ਲਈ ਤਿਆਰ ਜਹਾਜ਼ ਦੇ ਵਿੰਗਸ ''ਤੇ ਚੜ੍ਹਿਆ ਵਿਅਕਤੀ, ਗ੍ਰਿਫਤਾਰ (ਤਸਵੀਰਾਂ)

07/20/2019 4:38:27 PM

ਲਾਗੋਸ (ਏਜੰਸੀ)- ਨਾਈਜੀਰੀਆ ਦੇ ਲਾਗੋਸ 'ਚ ਇਕ ਭੀੜ-ਭਾੜ ਵਾਲੇ ਏਅਰਪੋਰਟ ਤੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ ਉਡਾਣ ਭਰਨ ਨੂੰ ਤਿਆਰ ਖੜ੍ਹੇ ਜਹਾਜ਼ ਦੇ ਵਿੰਗ 'ਤੇ ਚੜ੍ਹ ਗਿਆ ਸੀ। ਇਹ ਘਟਨਾ ਸ਼ੁੱਕਰਵਾਰ ਦੀ ਹੈ, ਜਿਥੇ ਇਕ ਯਾਤਰੀ ਵਲੋਂ ਜਹਾਜ਼ ਦੇ ਵਿੰਗ 'ਤੇ ਚੜ੍ਹ ਰਹੇ ਵਿਅਕਤੀ ਨੂੰ ਆਪਣੇ ਮੋਬਾਈਲ ਫੋਨ ਦੇ ਕੈਮਰੇ ਵਿਚ ਕੈਦ ਕਰ ਲਿਆ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਜਹਾਜ਼ ਵਿਚ ਸਵਾਰ ਘਬਰਾਏ ਯਾਤਰੀਆਂ ਨੇ ਇਸ ਸਬੰਧੀ ਕਰੂ ਮੈਂਬਰ ਨੂੰ ਦੱਸਿਆ ਅਤੇ ਤੁਰੰਤ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਲਈ ਕਿਹਾ ਤਾਂ ਜੋ ਉਸ ਵਿਅਕਤੀ ਨੂੰ ਬਚਾਇਆ ਜਾ ਸਕੇ। ਇਸ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਵਿਅਕਤੀ ਦੀ ਹਾਲਤ ਕਿਸ ਤਰ੍ਹਾਂ ਹੈ, ਉਸ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ ਅਤੇ ਨਾ ਹੀ ਇਹ ਪਤਾ ਲੱਗ ਸਕਿਆ ਹੈ ਕਿ ਉਸ ਦੀ ਇਸ ਪਿਛੇ ਕੀ ਮੰਸ਼ਾ ਹੈ।

PunjabKesari

PunjabKesari

ਇਹ ਜਹਾਜ਼ ਅਜ਼ਮਾਨ ਏਅਰ ਦਾ ਸੀ। ਫੈਡਰਲ ਏਵੀਏਸ਼ਨ ਅਥਾਰਟੀ ਆਫ ਨਾਈਜੀਰੀਆ ਦੇ ਬੁਲਾਰੇ ਹੇਨਰਿਟਾ ਯਾਕੁਬੂ ਨੇ ਦੱਸਿਆ ਕਿ ਜਹਾਜ਼ ਨੂੰ ਕੁਝ ਦੇਰ ਲਈ ਕਲੀਅਰੈਂਸ ਮਿਲਣ ਤੱਕ ਰੋਕੀ ਰੱਖਿਆ ਗਿਆ। ਜਦੋਂ ਇਸ ਸਬੰਧੀ ਪਾਇਲਟ ਨੂੰ ਪਤਾ ਲੱਗਾ ਤਾਂ ਉਸ ਨੇ ਜਹਾਜ਼ ਦਾ ਇੰਜਣ ਬੰਦ ਕਰ ਦਿੱਤਾ। ਯਾਕੁਬੁ ਨੇ ਦੱਸਿਆ ਕਿ ਜਹਾਜ਼ ਦੀ ਦੁਬਾਰਾ ਜਾਂਚ ਕੀਤੀ ਗਈ ਤਾਂ ਜੋ ਦੇਖਿਆ ਜਾ ਸਕੇ ਕਿ ਕੋਈ ਹੋਰ ਵਿਅਕਤੀ ਤਾਂ ਨਹੀਂ ਜਹਾਜ਼ ਵਿਚ ਲੁਕਿਆ ਹੋਵੇ। ਫਿਲਹਾਲ ਜਹਾਜ਼ ਦੇ ਵਿੰਗਸ 'ਤੇ ਚੜ੍ਹਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਨਾਈਜੀਰੀਆ ਦਾ ਇਕ ਨਵਾਂ ਏਅਰਪੋਰਟ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2017 ਵਿਚ ਇਕ ਯਾਤਰੀ ਜਹਾਜ਼ ਵਿਚ ਇਸੇ ਤਰ੍ਹਾਂ ਇਕ ਵਿਅਕਤੀ ਸਵਾਰ ਹੋ ਗਿਆ ਸੀ ਅਤੇ ਯਾਤਰੀਆਂ ਦੇ ਸੂਟਕੇਸ ਗਾਇਬ ਹੋ ਗਏ ਸਨ।


Sunny Mehra

Content Editor

Related News