ਆਗਮਨ ਪੁਰਬ ਸਮਾਗਮ ਦੌਰਾਨ ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਵਿਖੇ 9 ਮਾਰਚ ਨੂੰ ਲੱਗਣਗੀਆਂ ਰੌਣਕਾਂ
Thursday, Mar 06, 2025 - 08:42 AM (IST)

ਰੋਮ (ਕੈਂਥ) : 14ਵੀਂ ਸਦੀ ਵਿੱਚ ਹੱਕ ਤੇ ਸੱਚ ਦਾ ਹੋਕਾ ਨਿਡਰਤਾ ਨਾਲ ਦੇ ਕੇ ਸੁੱਤੀ ਮਨੁੱਖਤਾ ਨੂੰ ਜਗਾਉਣ ਵਾਲੇ ਮਹਾਨ ਇਨਕਲਾਬੀ ਯੋਧੇ, ਸ਼੍ਰੋਮਣੀ ਸੰਤ ਅਤੇ ਰਹਿਬਰਾਂ ਦੇ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਪ੍ਰਕਾਸ਼ ਦਿਵਸ ਸਮਾਗਮ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ) ਵਿਖੇ 9 ਮਾਰਚ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ। ਇਸ ਸਮਾਗਮ ਮੌਕੇ ਨਿਸ਼ਾਨ ਸਾਹਿਬ ਦੀ ਰਸਮ ਸੰਗਤਾਂ ਸਾਂਝੇ ਤੌਰ 'ਤੇ ਨਿਭਾਉਣਗੀਆਂ।
ਇਹ ਵੀ ਪੜ੍ਹੋ : ਮੁੰਬਈ 'ਚ ਇੱਥੇ ਖੁੱਲ੍ਹੇਗਾ Tesla ਦਾ ਪਹਿਲਾ ਸ਼ੋਅਰੂਮ, ਕੰਪਨੀ ਹਰ ਮਹੀਨੇ ਚੁਕਾਏਗੀ 35 ਲੱਖ ਰੁਪਏ ਦਾ ਕਿਰਾਇਆ
ਇਸ ਪਵਿੱਤਰ ਦਿਵਸ ਮੌਕੇ ਆਰੰਭੇ ਸ਼੍ਰੀ ਅਖੰਡ ਜਾਪ ਦੇ ਭੋਗ ਉਪੰਰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਵੱਖ-ਵੱਖ ਪ੍ਰਚਾਰਕ ਤੇ ਕੀਰਤਨੀਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਸੰਗਤਾਂ ਨੂੰ ਸਰਵਣ ਕਰਵਾਉਣਗੇ। ਇਸ ਮੌਕੇ ਮਿਸ਼ਨਰੀ ਕੀਰਤਨੀਏ ਭਾਈ ਮਨਜੀਤ ਕੁਮਾਰ ਹੁਰੀ ਧਾਰਮਿਕ ਦੀਵਾਨਾਂ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਆਪਣੀ ਬੁਲੰਦ ਤੇ ਸੁਰੀਲੀ ਆਵਾਜ਼ ਵਿੱਚ ਕਰਨਗੇ। ਪੰਜਾਬ ਦੀ ਧਰਤੀ ਤੋਂ ਪ੍ਰਸਿੱਧ ਲੋਕ ਗਾਇਕ ਬਲਰਾਜ ਬਿਲਗਾ ਅਤੇ ਸੱਤੀ ਖੋਖੇਵਾਲੀਆ ਉਚੇਚੇ ਤੌਰ 'ਤੇ ਸਮਾਗਮ ਵਿੱਚ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਉਣਗੇ।
ਇਹ ਵੀ ਪੜ੍ਹੋ : EPFO: ਕੀ ਜ਼ਿਆਦਾ ਪੈਨਸ਼ਨ ਪਾਉਣ ਦੀ ਉਮੀਦ ਹੋਵੇਗੀ ਖ਼ਤਮ? 5 ਲੱਖ ਲੋਕਾਂ ਨੂੰ ਲੱਗ ਸਕਦਾ ਹੈ ਝਟਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8