ਪਾਕਿਸਤਾਨ ’ਚ ਇਸ ਸਾਲ ਪੋਲੀਓ ਦਾ 6ਵਾਂ ਮਾਮਲਾ ਆਇਆ ਸਾਹਮਣੇ

Monday, Dec 04, 2023 - 12:43 PM (IST)

ਪਾਕਿਸਤਾਨ ’ਚ ਇਸ ਸਾਲ ਪੋਲੀਓ ਦਾ 6ਵਾਂ ਮਾਮਲਾ ਆਇਆ ਸਾਹਮਣੇ

ਇਸਲਾਮਾਬਾਦ/ਗੁਰਦਾਸਪੁਰ (ਅਨਸ, ਵਿਨੋਦ)- ਪਾਕਿਸਤਾਨ ਵਿਚ ਇਸ ਸਾਲ ਪੋਲੀਓ ਦਾ ਛੇਵਾਂ ਕੇਸ ਸਾਹਮਣੇ ਆਇਆ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਪੋਲੀਓ ਵਾਇਰਸ ਕਾਰਨ ਇਕ 9 ਮਹੀਨਿਆਂ ਦੀ ਬੱਚੀ ਨੂੰ ਅਧਰੰਗ ਹੋ ਗਿਆ ਹੈ, ਜਿਸ ਨਾਲ ਇਸ ਸਾਲ ਦਰਜ ਕੇਸਾਂ ਦੀ ਗਿਣਤੀ 6 ਹੋ ਗਈ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ (ਐੱਨ. ਆਈ. ਐੱਚ.) ਵਿਖੇ ਪ੍ਰਯੋਗਸ਼ਾਲਾ ਨੇ ਦੱਸਿਆ ਕਿ ਓਰਕਜ਼ਈ ਜ਼ਿਲ੍ਹੇ ’ਚ ਇਕ 9 ਮਹੀਨਿਆਂ ਦੇ ਬੱਚੇ ’ਚ ਵਾਇਰਸ ਦਾ ਪਤਾ ਲੱਗਿਆ ਹੈ।

ਇਹ ਵੀ ਪੜ੍ਹੋ- ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਪਾਕਿਸਤਾਨ ਗਏ ਸਿੱਖ ਸ਼ਰਧਾਲੂ ਦੀ ਮੌਤ

ਫੈੱਡਰਲ ਸਿਹਤ ਮੰਤਰੀ ਡਾ. ਨਦੀਮ ਜਾਨ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਇਸ ਵਾਇਰਸ ਨੇ ਇਕ ਹੋਰ ਬੱਚੇ ਤੋਂ ਸਿਹਤਮੰਦ ਜੀਵਨ ਜਿਊਣ ਅਤੇ ਆਪਣੀ ਸਮਰੱਥਾ ਅਨੁਸਾਰ ਜੀਣ ਦਾ ਮੌਕਾ ਖੋਹ ਲਿਆ ਹੈ। ਇਸ ਦੌਰਾਨ 12 ਜ਼ਿਲ੍ਹਿਆਂ ਤੋਂ ਇਕੱਤਰ ਕੀਤੇ 20 ਨਮੂਨੇ ਇਸ ਵਾਇਰਸ ਲਈ ਪਾਜ਼ੇਟਿਵ ਪਾਏ ਗਏ ਹਨ।\

ਇਹ ਵੀ ਪੜ੍ਹੋ- ਗੁਰਪਤਵੰਤ ਪੰਨੂ ਦੇ ਇਸ਼ਾਰੇ 'ਤੇ ਖ਼ਾਲਿਸਤਾਨ ਦੇ ਨਾਅਰੇ ਲਿਖਣ ਵਾਲੇ ਦੋ ਵਿਅਕਤੀ ਚੜ੍ਹੇ ਪੁਲਸ ਦੇ ਹੱਥੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News