''ਕੈਸਿਨੀ'' ਦਾ 20 ਸਾਲਾਂ ਲੰਬਾ ਸਫਰ ਖਤਮ, ਸ਼ਨੀ ਗ੍ਰਹਿ ਦੇ ਉਪਰ ਹੋਇਆ ਤਬਾਹ

09/15/2017 11:01:21 PM

ਵਾਸ਼ਿੰਗਟਨ — ਪਿਛਲੇ 13 ਸਾਲ ਤੋਂ ਸ਼ਨੀ ਗ੍ਰਹਿ ਦੇ ਚੱਕਰ ਲਾ ਕੇ ਧਰਤੀ 'ਤੇ ਜਾਣਕਾਰੀਆਂ ਭੇਜਣ ਵਾਲੀ ਪੁਲਾੜ ਗੱਡੀ 'ਕੈਸਿਨੀ' ਸ਼ੁੱਕਰਵਾਰ ਨੂੰ ਸ਼ਨੀ ਗ੍ਰਹਿ ਦੇ ਉਪਰ ਤਬਾਹ ਹੋ ਗਈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸਵੇਰ ਨੂੰ ਇਸ ਤੋਂ ਸਿਗਨਲ ਆਉਣੇ ਬੰਦ ਹੋ ਗਏ ਸਨ। ਤਬਾਹ ਹੋਣ ਤੋਂ 83 ਮਿੰਟ ਬਾਅਦ ਨਾਸਾ ਦੇ ਵਿਗਿਆਨੀਆਂ ਤੱਕ ਇਹ ਜਾਣਕਾਰੀ ਪਹੁੰਚੀ। ਇਸ ਦੇ ਨਾਲ ਹੀ ਕੈਸਿਨੀ ਦਾ 20 ਸਾਲਾਂ ਦਾ ਲੰਬਾ ਸਫਰ ਖਤਮ ਹੋ ਗਿਆ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਮੁਤਾਬਕ ਕੈਸਿਨੀ ਨੇ ਸ਼ਨੀ ਦੇ ਦਿਨ ਵਾਲੇ ਹਿੱਸੇ ਤੋਂ ਆਖਰੀ ਚੁੱਕਰ ਕੱਢੇ। ਇਸ ਦੇ ਲਈ ਸ਼ਨੀ ਦੇ ਸਭ ਤੋਂ ਵੱਡੇ ਚੰਨ ਟਾਇਟਨ ਨੂੰ ਅਸਮਾਨ 'ਚ ਭੇਜਿਆ ਗਿਆ ਸੀ। ਇਸ ਅਭਿਆਨ ਦੇ ਆਖਰੀ ਦੌਰ 'ਚ ਕੈਸਿਨੀ ਨੇ ਸ਼ਨੀ ਅਤੇ ਉਸ ਦੇ ਹੋਰਨਾਂ ਉਪ ਗ੍ਰਹਿਆਂ ਵਿਚਾਲੇ ਪਹਿਲਾਂ ਚੱਕਰ ਅਪ੍ਰੈਲ ਦੇ ਆਖਿਰ 'ਚ ਲਾਇਆ ਸੀ। ਕੈਸਿਨੀ ਸ਼ਨੀ ਗ੍ਰਹਿ ਦੇ ਇੰਨਾ ਨੇੜੇ ਜਾਣ ਵਾਲੀ ਪਹਿਲੀ ਗੱਡੀ ਹੈ। 

PunjabKesari
ਸ਼ਨੀ ਦੀ ਘੇਰੇ 'ਚ ਐਂਟਰ ਕਰਦੇ ਹੀ ਕੈਸਿਨੀ ਨੇ ਗੈਸ ਦੀ ਪਹਿਲੀ ਪਰਤ ਵਿਚਾਲੇ ਆਪਣੇ ਏਂਟੀਨਾ ਨੂੰ ਧਰਤੀ ਵੱਲੋਂ ਸਰਗਰਮ ਬਣਾਏ ਰੱਖਣ ਲਈ ਛੋਟੇ-ਛੋਟੇ ਧਮਾਕੇ ਕਰਨੇ ਸ਼ੁਰੂ ਕੀਤੇ। ਪਰ ਜਿਵੇਂ-ਜਿਵੇਂ ਗੈਸ ਦੀ ਪਰਤ ਮੋਟੀ ਹੁੰਦੀ ਗਈ ਤਾਂ ਸ਼ਨੀ ਦੇ ਘੇਰੇ 'ਚ ਪਹੁੰਚਣ ਤੋਂ ਇਕ ਮਿੰਟ ਅੰਦਰ ਹੀ ਧਰਤੀ ਨਾਲ ਕੈਸਿਨੀ ਦਾ ਸੰਪਰਕ ਟੁੱਟ ਗਿਆ। ਕੈਸਿਨੀ ਦੇ ਭੇਜੇ ਆਖਰੀ ਸੰਦੇਸ਼ ਆਸਟਰੇਲੀਆ 'ਚ ਨਾਸਾ ਦੇ ਏਂਟੀਨਾ ਨੂੰ ਮਿਲੇ। 
ਤਬਾਹ ਹੋਣ ਤੋਂ ਪਹਿਲਾਂ ਕੈਸਿਨੀ ਦੇ ਕੈਮਰਾ ਨੇ ਸ਼ਨੀ ਦੇ ਚਾਰੋਂ ਪਾਸਿਓ, ਸ਼ਨੀ ਦੇ ਚੰਨ ਟਾਇਟਨ ਅਤੇ ਏਸੇਲੇਡਸ ਦੀ ਆਖਰੀ ਫੋਟੋ ਲਈ। ਕੈਸਿਨੀ ਮਿਸ਼ਨ ਦੀ ਮਿਆਦ 4 ਸਾਲ ਤੈਅ ਕੀਤੀ ਗਈ ਸੀ, ਪਰ ਇਸ ਦੇ ਚੰਗੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਇਸ ਮਿਸ਼ਨ ਨੂੰ 2 ਵਾਰ ਵਧਾਇਆ ਗਿਆ। ਜੇਕਰ ਕੈਸਿਨੀ ਨੂੰ ਸ਼ਨੀ ਦੇ ਘੇਰੇ 'ਚ ਸੁਰੱਖਿਅਤ ਰੂਪ ਨਾਲ ਤਬਾਹ ਨਾ ਕੀਤਾ ਜਾਂਦਾ, ਤਾਂ ਕਿਸੇ ਵੀ ਦਿਨ ਇਥੇ ਸ਼ਨੀ ਦੇ ਚੰਨ ਨਾਲ ਟਕਰਾ ਸਕਦਾ ਸੀ। 

PunjabKesari
ਪੁਲਾੜ ਗੱਡੀ ਦਾ ਆਖਰੀ ਸੰਦੇਸ਼ ਕਿਸੇ ਤਿੱਖੀ ਆਵਾਜ਼ ਵਾਂਗ ਗੂੰਜ ਰਿਹਾ ਸੀ ਅਤੇ ਕੈਸਿਨੀ ਦੇ ਜਾਣ ਤੋਂ ਬਾਅਦ ਸਾਰੀ ਸੌਰ ਪ੍ਰਣਾਲੀ 'ਚ ਕਰੀਬ ਡੇਢ ਘੰਟੇ ਲਈ ਪ੍ਰਸਾਰਿਤ ਹੋਇਆ।
ਕੈਸਿਨੀ ਨੇ ਹੁਣ ਤੱਕ ਆਪਣੇ ਨਾਲ ਭੇਜੇ ਗਏ ਹੋਰਨਾਂ 12 ਉਪਕਰਣਾਂ ਦੀ ਮਦਦ ਨਾਲ ਸ਼ਨੀ ਗ੍ਰਹਿ ਦੇ ਘੇਰੇ ਬਾਰੇ, ਸ਼ਨੀ ਗ੍ਰਹਿ 'ਤੇ ਮੌਸਮ ਬਦਲਣ, ਕਿਵੇਂ ਸ਼ਨੀ ਗ੍ਰਹਿ 'ਤੇ ਭਿਆਨਕ ਤੂਫਾਨ ਦੇ ਆਉਣ ਬਾਰੇ ਅਤੇ ਹੋਰਨਾਂ ਬਾਰੇ 'ਚ ਸੰਖੇਪ 'ਚ ਜਾਣਕਾਰੀ ਦਿੱਤੀ।


Related News