ਮੈਲਬੋਰਨ ਵਿੱਚ ''ਰੌਣਕ ਤ੍ਰਿੰਝਣਾਂ ਦੀ ਮੇਲਾ'' 30 ਸਤੰਬਰ ਨੂੰ

09/22/2017 7:44:10 AM

ਮੈਲਬੋਰਨ,(ਮਨਦੀਪ ਸਿੰਘ ਸੈਣੀ)— ਪੰਜਾਬੀ ਫੋਕ ਆਰਟਸ ਵਲੋਂ 30 ਸਤੰਬਰ ਸ਼ਨੀਵਾਰ ਨੂੰ ਮੈਲਬੋਰਨ ਦੇ ਥੌਰਨਬਰੀ ਥੀਏਟਰ ਵਿੱਚ `ਰੌਣਕ ਤ੍ਰਿੰਝਣਾਂ ਦੀ` ਨਾਮ ਹੇਠ ਤੀਆਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ।ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਮਨਜੋਤ ਕੌਰ ਧਾਲੀਵਾਲ ਨੇ ਦੱਸਿਆ ਕਿ ਇਹ ਸੱਭਿਆਚਾਰਕ ਮੇਲਾ ਪਿਛਲੇ ਛੇ ਸਾਲ ਤੋਂ ਲਗਾਤਾਰ ਕਰਵਾਇਆ ਜਾ ਰਿਹਾ ਹੈ ਤੇ ਦਰਸ਼ਕਾਂ ਦੀ ਹੱਲਾਸ਼ੇਰੀ ਸਦਕਾ ਇਹ ਪ੍ਰੋਗਰਾਮ ਬੁਲੰਦੀਆਂ ਵੱਲ ਜਾ ਰਿਹਾ ਹੈ।ਇਸ ਵਾਰ ਦੇ ਪ੍ਰੋਗਰਾਮ ਵਿੱਚ ਭੰਗੜਾ, ਮਲਵਈ ਗਿੱਧਾ,ਝੂੰਮਰ,ਸੰਮੀ,ਜਿੰਦੂਆ,ਲੋਕ  ਨਾਚ ਤੇ ਹੋਰ ਵੰਨਗੀਆਂ ਦਰਸ਼ਕਾਂ ਦਾ ਮਨੋਰੰਜਨ ਕਰਨਗੀਆਂ।ਇਸ ਵਾਰ ਮਿਸ ਅਤੇ ਮਿਸਿਜ਼ ਤ੍ਰਿੰਝਣਾਂ ਦਾ  ਮੁਕਾਬਲਾ ਵਿਸ਼ੇਸ਼ ਖਿੱੱਚ ਦਾ ਕੇਂਦਰ ਹੋਵੇਗਾ ਅਤੇ ਨਵੀਂ ਪੀੜੀਂ ਨੂੰ ਪੰਜਾਬੀ ਸੱੱਭਿਆਚਾਰ ਦੀ ਚੇਟਕ ਲਾਉਣ ਲਈ  ਸਵਾਲ -ਜੁਆਬ ਦਾ ਗੇੜ ਵੀ ਹੋਵੇਗਾ। ਪੰਜਾਬੀ ਗਾਇਕ ਮਨਕੀਰਤ ਔਲਖ ਇਸ ਮੌਕੇ ਵਿਸ਼ੇਸ ਪ੍ਰੋਗਰਾਮ ਪੇਸ਼ ਕਰਨਗੇ। ਪ੍ਰਬੰਧਕਾਂ ਨੇ ਸਮੂਹ ਮੁਟਿਆਰਾਂ ,ਬੱਚਿਆਂ ਅਤੇ ਬੀਬੀਆਂ ਨੂੰ ਇਸ ਮੇਲੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।


Related News