ਨੌਜਵਾਨ ਨੇ ਕੋਬਰਾ ਸੱਪ ਨਾਲ ਕਰਵਾਇਆ ਵਿਆਹ, ਕਿਹਾ- ਇਹ ਮੇਰੀ ਪਿਛਲੇ ਜਨਮ ਦੀ ਪ੍ਰੇਮਿਕਾ ਹੈ (ਵੀਡੀਓ)

Wednesday, Oct 28, 2020 - 04:25 PM (IST)

ਥਾਈਲੈਂਡ : ਅਕਸਰ ਵੇਖਿਆ ਜਾਂਦਾ ਹੈ ਕਿ ਵਿਆਹ ਦੇ ਲਈ ਚੰਗੀ ਕੁੜੀ ਦੇ ਨਾਲ-ਨਾਲ ਚੰਗਾ ਘਰ ਵੀ ਦੇਖਿਆ ਜਾਂਦਾ ਹੈ ਪਰ ਜਿਸ ਮਾਮਲੇ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ 'ਚ ਸਭ ਕੁਝ ਉਲਟ ਹੈ। ਇਸ ਵਿਆਹ 'ਚ ਨਾ ਘਰ ਵੇਖਿਆ ਗਿਆ ਅਤੇ ਨਾ ਹੀ ਪਰਿਵਾਰ, ਇਥੋਂ ਤੱਕ ਕੇ ਕੁੜੀ ਵੀ ਨਹੀਂ ਦੇਖੀ ਗਈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਕ ਨੌਜਵਾਨ ਨੇ ਜ਼ਹਿਰੀਲੇ ਸੱਪ ਨਾਲ ਵਿਆਹ ਕਰਵਾਇਆ ਹੈ। ਇਸ ਨੌਜਵਾਨ ਦਾ ਕਹਿਣਾ ਹੈ ਕਿ ਉਸ ਦੀ ਪ੍ਰੇਮਿਕਾ ਮੌਤ ਤੋਂ ਬਾਅਦ ਸੱਪ ਦੇ ਰੂਪ 'ਚ ਵਾਪਸ ਪਰਤੀ ਹੈ। ਉਕਤ ਨੌਜਵਾਨ ਦੀਆਂ ਸੱਪ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। 

ਇਹ ਵੀ ਪੜ੍ਹੋ : ਮੋਦੀ ਸਰਕਾਰ 'ਤੇ ਵਰ੍ਹੇ ਜਾਖੜ, ਕਿਹਾ- ਵੇਖਿਓ ਕਿਤੇ ਕਿਸਾਨਾਂ ਨੂੰ ਵੀ ਨਾ ਦੇਸ਼ਧ੍ਰੋਹੀ ਐਲਾਨ ਦਿਓ
PunjabKesariਦਰਅਸਲ ਇਹ ਮਾਮਲਾ ਥਾਈਲੈਂਡ ਦਾ ਹੀ ਜਿਥੇ ਇਕ ਨੌਜਵਾਨ ਦਾ ਕਹਿਣਾ ਹੈ ਕਿ ਉਹ ਆਪਣੀ ਪਤਨੀ ਨੂੰ ਬੇਹੱਦ ਪਿਆਰ ਕਰਦਾ ਹੈ ਤੇ ਉਸ ਦੀ ਪਤਨੀ ਕੋਈ ਹੋਰ ਨਹੀਂ ਸਗੋਂ ਇਕ ਸੱਪ ਹੈ। ਉਸ ਦਾ ਇਹ ਵੀ ਕਹਿਣਾ ਹੈ ਕਿ ਉਸ ਨੂੰ ਵਿਸ਼ਵਾਸ ਹੈ ਕਿ ਉਸ ਦੀ ਸਾਬਕਾ ਪ੍ਰੇਮਿਕਾ ਨੇ ਇਸ ਸੱਪ ਦੇ ਰੂਪ 'ਚ ਨਵਾਂ ਜਨਮ ਲਿਆ ਹੈ। ਲੋਕ ਉਸ ਉਸ ਨੂੰ ਕੁਝ ਵੀ ਕਹਿਣ ਪਰ ਉਹ ਆਪਣੀ ਪਤਨੀ ਨੂੰ ਕਦੇ ਨਹੀਂ ਛੱਡੇਗਾ। ਦੱਸਿਆ ਜਾ ਰਿਹਾ ਕਿ ਨੌਜਵਾਨ ਦੀ ਪ੍ਰੇਮਿਕਾ ਦੀ 5 ਸਾਲ ਪਹਿਲਾਂ ਮੌਤ ਹੋ ਗਈ ਸੀ। ਇਕ ਰਿਪੋਰਟ ਮੁਤਾਬਕ ਵਿਆਹ ਕਰਵਾਉਣ ਤੋਂ ਬਾਅਦ ਨੌਜਵਾਨ ਸੱਪ ਦੇ ਨਾਲ ਸੌਂਦਾ, ਖਾਂਦਾ-ਪੀਦਾਂ ਅਤੇ ਘੁੰਮਦਾ-ਫ਼ਿਰਦਾ ਹੈ। ਉਸ ਦਾ ਮੰਨਣਾ ਹੈ ਕਿ ਉਸ ਦੀ ਪ੍ਰੇਮਿਕਾ ਮਰਨ ਤੋਂ ਬਾਅਦ ਕੋਬਰਾ ਸੱਪ ਦੇ ਰੂਪ 'ਚ ਜਨਮ ਲੈ ਕੇ ਉਸ ਦੇ ਨਾਲ ਰਹਿਣ ਆਈ ਹੈ। ਇਥੇ ਦੱਸ ਦੇਈਏ ਕਿ ਕੋਬਰਾ ਸਭ ਤੋਂ ਜ਼ਹਿਰੀਲਾ ਸੱਪ ਹੁੰਦਾ ਹੈ। ਪਰ ਉਕਤ ਸੱਪ ਨੇ ਨੌਜਵਾਨ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਨਹੀਂ ਪਹੁੰਚਾਇਆ। 

ਇਹ ਵੀ ਪੜ੍ਹੋ : ਘਰ 'ਚ ਚੋਰੀ ਨਾ ਹੋਵੇ ਇਸ ਲਈ ਰਾਵਣ ਦੇ ਪੁਤਲੇ ਦੀ ਰਾਖ ਲੈਣ ਗਿਆ ਵਿਅਕਤੀ ਜਦੋਂ ਪਿਛੇ ਮੁੜਿਆ ਤਾਂ ਉੱਡ ਗਏ ਹੋਸ਼

PunjabKesari


author

Baljeet Kaur

Content Editor

Related News