ਬੈਂਕਾਕ ਘੁੰਮਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਝਟਕਾ, ਥਾਈਲੈਂਡ ਸਰਕਾਰ ਨੇ ਕੀਤਾ ਵੱਡਾ ਐਲਾਨ

Sunday, Jun 27, 2021 - 12:29 PM (IST)

ਬੈਂਕਾਕ ਘੁੰਮਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਝਟਕਾ, ਥਾਈਲੈਂਡ ਸਰਕਾਰ ਨੇ ਕੀਤਾ ਵੱਡਾ ਐਲਾਨ

ਬੈਂਕਾਕ (ਭਾਸ਼ਾ): ਥਾਈਲੈਂਡ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਬੈਂਕਾਕ ਅਤੇ 9 ਹੋਰ ਸੂਬਿਆਂ ਵਿਚ ਐਤਵਾਰ ਨੂੰ ਪਾਬੰਦੀਆਂ ਲਾਗੂ ਕੀਤੀਆਂ ਗਈਆਂ। ਬੈਂਕਾਕ ਵਿਚ ਰੈਸਟੋਰੈਂਟ ਵਿਚ ਬੈਠ ਕੇ ਭੋਜਨ ਕਰਨ ਅਤੇ 20 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਦੇ ਇਲਾਵਾ ਬੈਂਕਾਕ ਅਤੇ 9 ਹੋਰ ਸੂਬਿਆਂ ਵਿਚ ਨਿਰਮਾਣ ਸਥਲ ਬੰਦ ਕਰ ਦਿੱਤੇ ਗਏ ਹਨ ਅਤੇ ਕਾਮਿਆਂ ਦੇ ਕਵਾਟਰ (ਰਿਹਾਇਸ਼ੀ ਸਥਲ) ਸੀਲ ਕਰ ਦਿੱਤੇ ਗਏ ਹਨ। ਇਹ ਪਾਬੰਦੀਆਂ 30 ਦਿਨ ਤੱਕਲਾਗੂ ਰਹਿਣਗੀਆਂ।

ਪਿਛਲੇ 24 ਘੰਟੇ 'ਚ 4000 ਦੇ ਕਰੀਬ ਕੇਸ
ਥਾਈਲੈਂਡ ਵਿਚ ਪਿਛਲੇ 24 ਘੰਟੇ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 3,995 ਮਾਮਲਿਆਂ ਦੀ ਪੁਸ਼ਟੀ ਹੋਈ ਅਤੇ 42 ਲੋਕਾਂ ਦੀ ਮੌਤ ਹੋਈ। ਪੀੜਤਾਂ ਦੀ ਗਿਣਤੀ ਹਾਲ ਹੀ ਵਿਚ ਦੁੱਗਣੀ ਹੋ ਗਈ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਰਖਾਨਿਆਂ ਵਿਚ ਕੰਮ ਕਰ ਰਹੇ ਅਤੇ ਨਿਰਮਾਣ ਕੰਮਾਂ ਵਿਚ ਲੱਗੇ ਪ੍ਰਵਾਸੀ ਕਾਮਿਆਂ ਦੇ ਸਹਿਯੋਗ ਨਾ ਕਰਨ ਕਰ ਕੇ ਇਹ ਮਾਮਲੇ ਵਧੇ ਹਨ। 'ਸੈਂਟਰ ਫੌਰ ਕੋਵਿਡ-19 ਸਿਚੁਏਸ਼ਨ ਐਡਮਿਨਿਸਟ੍ਰੇਸ਼ਨ' ਦੀ ਬੁਲਾਰਨ ਅਪਿਸਮਾਈ ਸ਼੍ਰੀਰੰਗਸਨ ਨੇ ਸ਼ੁੱਕਰਵਾਰ ਨੂੰ ਕਿਹਾ,''ਕੈਂਪਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਵਰਕਰ ਬਜ਼ਾਰਾਂ ਅਤੇ ਭਾਈਚਾਰਿਆਂ ਵਿਚ ਗਏ ਅਤੇ ਉਹਨਾਂ ਨੇ ਬੀਮਾਰੀ ਫੈਲਾ ਦਿੱਤੀ।'' 

ਪੜ੍ਹੋ ਇਹ ਅਹਿਮ ਖਬਰ - ਮੈਕਸੀਕੋ ਤੱਟ ਨਾਲ ਟਕਰਾਇਆ ਤੂਫਾਨ 'ਏਨਰਿਕ', ਚਿਤਾਵਨੀ ਜਾਰੀ
 

ਕਰਫਿਊ ਦਾ ਪ੍ਰਸਤਾਵ ਖਾਰਿਜ
ਬੈਂਕਾਕ ਵਿਚ ਕਈ ਫੀਲਡ ਹਸਪਤਾਲਾਂ ਦੇ ਨਿਰਮਾਣ ਦੇ ਬਾਵਜੂਦ ਗੰਭੀਰ ਰੂਪ ਨਾਲ ਬੀਮਾਰ ਕੋਵਿਡ-19 ਮਰੀਜ਼ਾਂ ਲਈ ਹਸਪਤਾਲਾਂ ਵਿਚ ਬਿਸਤਰਿਆਂ ਦੀ ਗਿਣਤੀ ਘੱਟ ਗਈ। ਦੇਸ਼ ਦੇ ਪ੍ਰਧਾਨ ਮੰਤਰੀ ਪ੍ਰਯੁਤ ਚਾਨ-ਓਚਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੂਰੇ ਬੈਂਕਾਕ ਲਈ 7 ਦਿਨ ਦੇ ਕਰਫਿਊ ਦੇ ਪ੍ਰਸਤਾਵ ਨੂੰ ਫਿਲਹਾਲ ਖਾਰਿਜ ਕਰ ਦਿੱਤਾ ਗਿਆ ਹੈ। ਨਵੀਆਂ ਪਾਬੰਦੀਆਂ ਦੇ ਤਹਿਤ ਨਿਰਮਾਣ ਕੰਮ ਵਿਚ ਲੱਗੇ ਵਰਕਰਾਂ ਨੂੰ ਬੈਂਕਾਕ, ਉਸ ਦੇ ਪੰਜ ਗੁਆਂਢੀ  ਸੂਬਿਆਂ ਅਤੇ ਦੇਸ਼ ਦੇ ਚਾਰ ਦੱਖਣੀ ਸੂਬਿਆਂ ਵਿਚ ਕੈਂਪਾਂ ਵਿਚ ਕੁਆਰੰਟੀਨ ਕਰ ਦਿੱਤਾ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ: ਜਾਰਜ ਫਲਾਇਡ ਕਤਲ ਮਾਮਲੇ 'ਚ ਪੁਲਸ ਅਧਿਕਾਰੀ ਨੂੰ 22 ਸਾਲ 6 ਮਹੀਨੇ ਕੈਦ ਦੀ ਸਜ਼ਾ

ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ
ਬੈਂਕਾਕ ਵਿਚ ਡਿਪਾਰਟਰਮੈਂਟ ਸਟੋਰ ਅਤੇ ਮਾਲ ਰਾਤ 9 ਵਜੇ ਤੱਕ ਖੁੱਲ੍ਹੇ ਰਹਿ ਸਕਦੇ ਹਨ ਪਰ ਰੈਸਟੋਰੈਂਟ ਵਿਚ ਬੈਠ ਕੇ ਖਾਣਾ ਖਾਣ ਦੀ ਇਜਾਜ਼ਤ ਨਹੀਂ ਹੈ। ਸੰਮੇਲਨ, ਬੈਠਕਾਂ ਅਤੇ ਪਾਰਟੀਆਂ 'ਤੇ ਪਾਬੰਦੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News