ਟਾਪਲੈੱਸ ਹੋ ਕੇ ਡਾਂਸ ਕਰਨਾ ਮਾਡਲ ਨੂੰ ਪਿਆ ਮਹਿੰਗਾ, ਪੁਲਸ ਨੇ ਲਗਾਇਆ ਭਾਰੀ ਜੁਰਮਾਨਾ

Thursday, Aug 11, 2022 - 04:18 PM (IST)

ਟਾਪਲੈੱਸ ਹੋ ਕੇ ਡਾਂਸ ਕਰਨਾ ਮਾਡਲ ਨੂੰ ਪਿਆ ਮਹਿੰਗਾ, ਪੁਲਸ ਨੇ ਲਗਾਇਆ ਭਾਰੀ ਜੁਰਮਾਨਾ

ਬੈਂਕਾਕ - ਥਾਈਲੈਂਡ ਦੀ ਇਕ ਮਾਡਲ ਨੂੰ ਨਾਈਟ ਕਲੱਬ 'ਚ ਟਾਪਲੈੱਸ ਹੋ ਕੇ ਡਾਂਸ ਕਰਨ 'ਤੇ 11 ਹਜ਼ਾਰ ਦਾ ਜੁਰਮਾਨਾ ਲਗਾਇਆ ਗਿਆ ਹੈ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਮਾਡਲ ਖ਼ਿਲਾਫ਼ ਇਹ ਕਾਰਵਾਈ ਕੀਤੀ ਹੈ। ਮਾਡਲ ਦੇ ਖ਼ਿਲਾਫ਼ ਪਬਲਿਕ ਅਸ਼ਲੀਲਤਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਈਲੈਂਡ ਦੇ ਮੁਏਂਗ ਜ਼ਿਲ੍ਹੇ ਵਿੱਚ 'ਸੂਕ ਸਾਨ ਖੋਨ ਖਾਨ' ਨਾਮ ਦਾ ਇੱਕ ਨਾਈਟ ਕਲੱਬ ਹੈ। ਥਾਈ ਮਾਡਲ Paphavee “Oil” Chaimongkol ਕਲੱਬ ਵਿੱਚ ਡੀਜੇ ਦਾ ਕੰਮ ਕਰ ਰਹੀ ਸੀ। 4 ਅਗਸਤ ਦੀ ਰਾਤ ਨੂੰ ਉਸ ਨੇ ਕਲੱਬ 'ਚ ਟਾਪਲੈੱਸ ਹੋ ਕੇ ਡਾਂਸ ਕੀਤਾ। ਜਦੋਂ ਮਾਡਲ ਡਾਂਸ ਕਰ ਰਹੀ ਸੀ ਤਾਂ ਕਿਸੇ ਨੇ ਉਸ ਦੀ ਵੀਡੀਓ ਬਣਾ ਲਈ। ਵੀਡੀਓ 'ਚ ਕਈ ਲੋਕ ਮਾਡਲ 'ਤੇ ਪੈਸੇ ਉਡਾਉਂਦੇ ਵੀ ਨਜ਼ਰ ਆਏ।

ਇਹ ਵੀ ਪੜ੍ਹੋ: ਅਮਰੀਕਾ ਦੇ ਇੰਡੀਆਨਾ 'ਚ ਜ਼ਬਰਦਸਤ ਧਮਾਕਾ, 3 ਲੋਕਾਂ ਦੀ ਮੌਤ

ਮੁਏਂਗ ਖੋਨ ਕੇਐਨ ਪੁਲਸ ਸਟੇਸ਼ਨ ਦੀ ਸੁਪਰਡੈਂਟ ਪ੍ਰੀਚਾ ਕਾਏਂਗਸਾਰਿਕਿਜੋ ਨੇ ਡੀਜੇ ਆਇਲ ਅਤੇ ਨਾਈਟ ਕਲੱਬ ਦੇ 20 ਸਾਲਾ ਮੈਨੇਜਿੰਗ ਡਾਇਰੈਕਟਰ ਪਰਮੇਤ ਅਕਾਹਾਰਦੋ ਦੇ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ। ਪਰਮੇਤ 'ਤੇ ਬਿਨਾਂ ਲਾਇਸੈਂਸ ਦੇ ਨਾਈਟ ਕਲੱਬ ਚਲਾਉਣ ਦਾ ਦੋਸ਼ ਹੈ। ਇਸ ਮਾਮਲੇ 'ਚ ਉਸ ਨੂੰ ਇਕ ਸਾਲ ਦੀ ਕੈਦ ਜਾਂ ਕਰੀਬ 1.3 ਲੱਖ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਪੁਲਸ ਸੁਪਰਡੈਂਟ ਪ੍ਰੀਚਾ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਹੋਰ ਸਬੂਤ ਇਕੱਠੇ ਕਰ ਰਹੇ ਹਨ। ਮਾਮਲੇ ਬਾਰੇ ਡੀਜੇ ਆਇਲ ਨੇ ਕਿਹਾ ਕਿ ਉਸ ਨੇ ਅਜਿਹਾ ਪਹਿਲਾਂ ਕਦੇ ਨਹੀਂ ਕੀਤਾ ਸੀ ਅਤੇ ਨਾ ਹੀ ਨਾਈਟ ਕਲੱਬ ਨੇ ਉਸ ਨੂੰ ਅਜਿਹਾ ਕਰਨ ਲਈ ਨਹੀਂ ਕਿਹਾ ਸੀ। ਉਸ ਨੇ ਅੱਗੇ ਦੱਸਿਆ ਕਿ ਉਸ ਨੇ ਨਸ਼ੇ ਵਿਚ ਇਹ ਕਦਮ ਚੁੱਕਿਆ ਸੀ। ਉਸ ਨੇ ਇਸ ਲਈ ਮੁਆਫੀ ਵੀ ਮੰਗ ਲਈ ਹੈ।

ਇਹ ਵੀ ਪੜ੍ਹੋ: ਨੇਪਾਲ 'ਚ ਭਾਰਤੀ ਸੈਲਾਨੀਆਂ ਦੇ ਦਾਖ਼ਲੇ 'ਤੇ ਪਾਬੰਦੀ, 4 ਨੂੰ ਭੇਜਿਆ ਵਾਪਸ, ਜਾਣੋ ਵਜ੍ਹਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News