ਸੰਦੇਸ਼ਾਂ ਨੂੰ ਹੋਰ ਵਧੇਰੇ ਅਰਥ ਭਰਪੂਰ ਬਣਾਉਂਦੇ ਹਨ ਟੈਕਸਟ ਐੈੱਸ.ਐੈੱਮ.ਐੈੱਸ.

11/15/2017 11:38:44 PM

ਨਿਊਯਾਰਕ (ਭਾਸ਼ਾ)— ਟੈਕਸਟ ਐੱਮ. ਐੱਸ. ਐੱਮ. ਦੀ ਬਣਤਰ 'ਚ ਹੇਰਫੇਰ ਜਾਂ ਵਾਧਾ ਘਾਟਾ ਕਰ ਕੇ ਨਵੇਂ ਸ਼ਬਦ ਜੋੜਨੇ ਅਤੇ ਕੰਨਾ-ਬਿੰਦੀ, ਸਿਹਾਈ-ਬਿਹਾਰੀ ਆਦਿ ਦੀ ਵਰਤੋਂ ਸੰਦੇਸ਼ਾਂ 'ਚ ਅਰਥ ਭਰਪੂਰ ਪ੍ਰਗਟਾਵੇ ਦਾ ਇਕ ਨਵਾਂ ਤਰੀਕਾ ਬਣਦੇ ਜਾ ਰਹੇ ਹਨ।
ਇਕ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਬੋਲਚਾਲ ਦੀ ਭਾਸ਼ਾ ਵਾਂਗ ਹੀ ਟੈਕਸਟ ਐੱਸ. ਐੱਮ. ਐੱਸ. ਲਿਖੇ ਸੰਦੇਸ਼ਾਂ 'ਚ ਭਾਵਾਂ ਦੀ ਵਧੀਆ ਢੰਗ ਨਾਲ ਪੇਸ਼ਕਾਰੀ ਹੁੰਦੀ ਹੈ। ਖੋਜਕਰਤਾਵਾਂ ਨੇ ਕਿਹਾ ਕਿ ਟੈਕਸਟ ਐੱਸ. ਐੱਮ. ਐੱਸ. ਇਸ ਗੱਲ ਦੇ ਸੰਕੇਤ ਨਹੀਂ ਹਨ ਕਿ ਲਿਖੀ ਭਾਸ਼ਾ ਹੁਣ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ। ਅਮਰੀਕਾ ਦੀ ਇਕ ਯੂਨੀਵਰਸਿਟੀ ਦੀ ਪ੍ਰੋਫੈਸਰ ਸੇਵੀਆ ਨੇ ਕਿਹਾ ਕਿ ਆਹਮੋ-ਸਾਹਮਣੇ ਦੀ ਗੱਲਬਾਤ ਦੇ ਮੁਕਾਬਲੇ 'ਚ ਟੈਕਸਟ ਮੈਸੇਜ 'ਚ ਲੋਕ ਵਾਧੂ ਭਾਸ਼ਾਈ ਸੰਕੇਤ ਜਿਵੇਂ ਕਿ ਬੋਲਣ ਦਾ ਲਹਿਜਾ, ਥੋੜ੍ਹੀਆਂ ਸਿਹਾਰੀਆਂ-ਬਿਹਾਰੀਆਂ ਅਤੇ ਕੌਮੇ ਆਦਿ ਲਾ ਕੇ ਬੋਲਣਾ ਜਾਂ ਗੈਰ-ਭਾਸ਼ਾਈ ਸੰਕੇਤ ਜਿਵੇਂ ਕਿ ਚਿਹਰੇ ਤੇ ਹੱਥਾਂ ਦੇ ਹਾਵ-ਭਾਵ ਨੂੰ ਪ੍ਰਗਟ ਨਹੀਂ ਕਰ ਸਕਦੇ। ਇਹ ਸੁਝਾਅ ਦਿੱਤਾ ਜਾਂਦਾ ਰਿਹਾ ਹੈ ਕਿ ਲਿਖਤੀ ਸੰਦੇਸ਼ ਭੇਜਣ ਵਾਲੇ ਟੈਕਸਟ ਐੱਸ. ਐੱਮ. ਐੱਸ. ਜਿਵੇਂ ਕਿ ਈਮੋਟਿਕਾਨਸ (ਇਮੋਜੀ), ਸ਼ਬਦਾਂ ਦੀ ਬਨਾਵਟ 'ਚ ਛੇੜਛਾੜ ਅਤੇ ਠਹਿਰਾਅ ਚਿੰਨ੍ਹਾਂ ਦੀ ਵੱਧ ਤੋਂ ਵੱਧ ਵਰਤੋਂ ਰਾਹੀਂ ਆਪਣੇ ਸ਼ਬਦਾਂ ਨੂੰ ਵਧੇਰੇ ਅਰਥ ਭਰਪੂਰ ਢੰਗ ਨਾਲ ਪ੍ਰਗਟ ਕਰ ਸਕਦੇ ਹਨ।


Related News