Tesla ਨੇ ਸਿੰਗਾਪੁਰ ਕੰਟਰੀ ਮੈਨੇਜਰ ਨੂੰ ਨੌਕਰੀ ਤੋਂ ਕੱਢਿਆ, ਨਵੀਂ ਭਰਤੀ ''ਤੇ Elon Musk ਨੇ ਲਾਈ ਰੋਕ

06/17/2022 2:59:32 AM

ਬਿਜ਼ਨੈਸ ਡੈਸਕ : ਦੁਨੀਆ ਦੇ ਦਿੱਗਜ ਬਿਜ਼ਨੈਸਮੈਨ ਐਲਨ ਮਸਕ (Elon Musk) ਦੀ ਦੁਨੀਆ ਭਰ 'ਚ ਨੌਕਰੀਆਂ 'ਚ ਛਾਂਟੀ ਦੀ ਚਿਤਾਵਨੀ ਦੇ ਨਾਲ ਕਰਮਚਾਰੀਆਂ ਵਿੱਚ 10 ਫ਼ੀਸਦੀ ਕਟੌਤੀ ਦੇ ਐਲਾਨ ਤੋਂ ਇਕ ਹਫ਼ਤੇ ਬਾਅਦ ਟੈਸਲਾ ਨੇ ਆਪਣੇ ਸਿੰਗਾਪੁਰ ਦੇ ਕੰਟਰੀ ਮੈਨੇਜਰ ਨੂੰ ਕੱਢ ਦਿੱਤਾ ਹੈ। ਕ੍ਰਿਸਟੋਫਰ ਬੋਸੀਗਸ ਨੇ ਐਤਵਾਰ ਨੂੰ ਲਿੰਕਡਇਨ ਰਾਹੀਂ ਦੱਸਿਆ ਕਿ ਉਸ ਦੀ ਭੂਮਿਕਾ ਨੂੰ ਖਤਮ ਕਰ ਦਿੱਤਾ ਗਿਆ ਹੈ। ਨਾਲ ਹੀ ਇਹ ਦੱਸਿਆ ਗਿਆ ਹੈ ਕਿ ਉਹ ਸਾਊਥ ਈਸਟ ਏਸ਼ੀਆ 'ਚ ਕੰਪਨੀ ਦੇ ਪਹਿਲੇ ਕੰਟਰੀ ਮੈਨੇਜਰ ਸਨ ਤੇ ਉਨ੍ਹਾਂ ਨੇ ਸਿੰਗਾਪੁਰ 'ਚ ਇਲੈਕਟ੍ਰਿਕ ਕਾਰਮੇਕਰ ਦਾ ਬਿਜ਼ਨੈਸ ਸਥਾਪਿਤ ਕੀਤਾ ਸੀ।

ਇਹ ਵੀ ਪੜ੍ਹੋ : 'ਅਗਨੀਪਥ' ਹਿੰਸਾ ਮਾਮਲਾ: ਫਰੀਦਾਬਾਦ 'ਚ ਵੀ ਧਾਰਾ 144 ਲਾਗੂ, ਹਿੰਸਾ ਕਰਨ ਵਾਲਿਆਂ 'ਤੇ CCTV ਦੀ ਨਜ਼ਰ

ਜ਼ਿਕਰਯੋਗ ਹੈ ਕਿ ਟੈਸਲਾ ਦੇ ਸੀ.ਈ.ਓ. ਐਲਨ ਮਸਕ ਨੇ ਪਿਛਲੇ ਹਫ਼ਤੇ ਹੀ ਐਲਾਨ ਕੀਤਾ ਸੀ ਕਿ ਉਨ੍ਹਾਂ ਨੂੰ ਇਕਾਨਮੀ ਨੂੰ ਲੈ ਕੇ 'ਸੁਪਰ ਬੈਡ ਫੀਲਿੰਗ' ਆ ਰਹੀ ਹੈ ਅਤੇ ਇਲੈਕਟ੍ਰਿਕ ਕਾਰਮੇਕਰ 'ਚ 10 ਫ਼ੀਸਦੀ ਛਾਂਟੀ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ Elon Musk ਨੇ ਨਵੀਂ ਭਰਤੀ 'ਤੇ ਵੀ ਰੋਕ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਮਸਕ ਨੇ 'ਵਰਕ ਫਰਾਮ ਹੋਮ' ਕਰਨ ਵਾਲੇ ਕਰਮਚਾਰੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਆਫਿਸ ਆਉਣ ਤੇ ਹਫ਼ਤੇ 40 ਘੰਟੇ ਕੰਮ ਕਰਨ, ਨਹੀਂ ਤਾਂ ਉਹ ਆਪਣੀ ਨੌਕਰੀ ਗੁਆ ਦੇਣਗੇ।

ਇਹ ਵੀ ਪੜ੍ਹੋ : ਸੜਕ 'ਤੇ ਗਲਤ ਤਰੀਕੇ ਨਾਲ ਖੜ੍ਹੀ ਕੀਤੀ ਗੱਡੀ ਦੀ ਫੋਟੋ ਭੇਜਣ ਵਾਲੇ ਨੂੰ ਮਿਲੇਗਾ 500 ਰੁਪਏ ਦਾ ਇਨਾਮ : ਗਡਕਰੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News