ਪਾਕਿ ''ਚ ਅੱਤਵਾਦੀਆਂ ਨੇ ਕੀਤਾ ਫੌਜੀ ਕਾਫਿਲੇ ''ਤੇ ਹਮਲਾ, 12 ਦੀ ਮੌਤ

Friday, Oct 16, 2020 - 12:19 AM (IST)

ਪਾਕਿ ''ਚ ਅੱਤਵਾਦੀਆਂ ਨੇ ਕੀਤਾ ਫੌਜੀ ਕਾਫਿਲੇ ''ਤੇ ਹਮਲਾ, 12 ਦੀ ਮੌਤ

ਇਸਲਾਮਾਬਾਦ - ਪਾਕਿਸਤਾਨ ਦੇ ਅਸ਼ਾਂਤ ਉੱਤਰ-ਪੱਛਮੀ ਕਬਾਇਲੀ ਖੇਤਰ ਵਿਚ ਅੱਤਵਾਦੀਆਂ ਨੇ ਵੀਰਵਾਰ ਨੂੰ ਬੰਬ ਧਮਾਕੇ ਵਿਚ ਇਕ ਫੌਜ ਦੇ ਕਾਫਿਲੇ ਨੂੰ ਨਿਸ਼ਾਨਾ ਬਣਾਇਆ, ਜਿਸ ਵਿਚ ਇਕ ਅਧਿਕਾਰੀ ਸਮੇਤ ਘਟੋਂ-ਘੱਟ 12 ਫੌਜੀ ਮਾਰੇ ਗਏ। ਫੌਜ ਨੇ ਇਕ ਬਿਆਨ ਵਿਚ ਆਖਿਆ ਹੈ ਕਿ ਅੱਤਵਾਦੀਆਂ ਨੇ ਉੱਤਰੀ ਵਜ਼ੀਰੀਸਤਾਨ ਦੇ ਰਜ਼ਮਾਕ ਖੇਤਰ ਕੋਲ ਆਈ. ਈ. ਡੀ. ਦੇ ਜ਼ਰੀਏ ਫੌਜੀ ਕਾਫਿਲੇ ਨੂੰ ਨਿਸ਼ਾਨਾ ਬਣਾਇਆ। ਬਿਆਨ ਵਿਚ ਆਖਿਆ ਗਿਆ ਕਿ ਹਮਲੇ ਵਿਚ ਇਕ ਕੈਪਟਨ ਅਤੇ ਜਾਂਚ ਹੋਰ ਫੌਜ ਮਾਰੇ ਗਏ ਹਨ। ਅੱਤਵਾਦੀਆਂ ਨੂੰ ਫੜਣ ਲਈ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ।


author

Khushdeep Jassi

Content Editor

Related News