ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪਾਕਿ ’ਚ ਅੱਤਵਾਦੀ ਹਮਲੇ ਵਧੇ

Friday, Oct 21, 2022 - 06:20 PM (IST)

ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪਾਕਿ ’ਚ ਅੱਤਵਾਦੀ ਹਮਲੇ ਵਧੇ

ਇਸਲਾਮਾਬਾਦ(ਯੂ. ਐੱਨ. ਆਈ.)- ਪਾਕਿਸਤਾਨ ਵਿਚ ਪਿਛਲੇ ਸਾਲ ਅਗਸਤ ’ਚ ਅਫਗਾਨਿਸਤਾਨ ’ਚ ਤਾਲਿਬਾਨ ਦੇ ਸੱਤਾ ਵਿਚ ਕਾਬਜ਼ ਹੋਣ ਅਤੇ ਅਮਰੀਕੀ ਫੋਰਸਾਂ ਦੀ ਵਾਪਸੀ ਤੋਂ ਬਾਅਦ ਇਕ ਸਾਲ ਦੇ ਅੰਦਰ ਇਥੇ ਅੱਤਵਾਦੀ ਹਮਲਿਆਂ ਦੀ ਗਿਣਤੀ ਵਿਚ ਰਿਕਾਰਡ 51 ਫੀਸਦੀ ਦਾ ਵਾਧਾ ਦੇਖਿਆ ਗਿਆ। ਡਾਨ ਅਖਬਾਰ ਨੇ ਵੀਰਵਾਰ ਨੂੰ ਇਸਲਾਮਾਬਾਦ ਸਥਿਤ ‘ਥਿੰਕ ਟੈਂਕ’ ਪਾਕਿਸਤਾਨ ਇੰਸਟੀਚਿਊਟ ਆਫ ਪੀਸ ਸਟਡੀਜ (ਪਿਪਸ) ਦੇ ਹਵਾਲੇ ਤੋਂ ਕਿਹਾ ਕਿ 15 ਅਗਸਤ, 2021 ਅਤੇ 14 ਅਗਸਤ, 2022 ਤੱਕ 250 ਹਮਲੇ ਹੋਏ ਜਿਨ੍ਹਾਂ ਵਿਚ 433 ਲੋਕ ਮਾਰੇ ਗਏ ਅਤੇ 719 ਹੋਰ ਜ਼ਖਮੀ ਹੋਏ।

ਤਾਲਿਬਾਨ ਦੀ ਜਿੱਤ ਦੀ ਖੂਸ਼ੀ ਮਨਾ ਚੁੱਕੈ ਪਾਕਿ

ਇਸਦੀ ਤੁਲਨਾ ਵਿਚ ਪਾਕਿ ਨੇ 165 ਹਮਲਿਆਂ ਨੂੰ ਦੇਖਿਆ, ਜਿਸ ਵਿਚ ਅਗਸਤ 2020 ਤੋਂ 14 ਅਗਸਤ 2021 ਤੱਕ 294 ਲੋਕ ਮਾਰੇ ਗਏ ਅਤੇ 598 ਲੋਕ ਜ਼ਖਮੀ ਹੋਏ। ਡਾਨ ਦੀ ਰਿਪੋਰਟ ਮੁਤਾਬਕ ਇਨ੍ਹਾਂ ਵਿਸ਼ਲੇਸ਼ਣਾਤਮਕ ਪੱਤਰਾਂ ਦਾ ਉਦੇਸ਼ ਪਾਕਿਸਤਾਨ ਦੇ ਅਫਗਾਨ ਦ੍ਰਿਸ਼ਟੀਕੋਣ ਅਤੇ ਅਫਗਾਨ ਸ਼ਾਂਤੀ ਅਤੇ ਸੁਲਹ ਵਿਚ ਇਸਦੀ ਭੂਮਿਕਾ ਅਤੇ ਰੂਚੀ ’ਤੇ ਪ੍ਰਮੁੱਖ ਹਿੱਤਧਾਰਤਾਂ ਦੇ ਗਿਆਨ ਆਧਾਰ ਦਾ ਵਿਸਤਾਰ ਕਰਨਾ ਹੈ। ਥਿੰਕ-ਟੈਂਕ ਨੇ ਕਿਹਾ ਕਿ ਤਾਲਿਬਾਨ ਦੀ ਜਿੱਤ ’ਤੇ ਨਾਸਮਝ ਖੁਸ਼ੀ ਹੁਣ ਇਕ ਝਟਕੇ ਵਿਚ ਬਦਲ ਰਹੀ ਹੈ ਕਿਉਂਕਿ ਅਨਿਸ਼ਚਿਤ ਤਾਲਿਬਾਨ ਰਾਜ ਦੇ ਤਹਿਤ ਵਿਕਸਤ ਸੁਰੱਖਿਆ ਸਥਿਤੀ ਇਸ਼ਾਰਾ ਕਰਦੀ ਹੈ ਕਿ ਪਾਕਿਸਤਾਨ ਇਕ ਹੋਰ ਮੁਸ਼ਕਲ ਪ੍ਰੀਖਿਆ ਦਾ ਸਾਹਮਣਾ ਕਰਨ ਵਾਲਾ ਹੈ।

3 ਲੱਖ ਤੋਂ ਜ਼ਿਆਦਾ ਅਫਗਾਨ ਸ਼ਰਨਾਰਥੀ ਪਾਕਿਸਤਾਨ ’ਚ

ਰਿਪੋਰਟ ਮੁਤਾਬਕ ਅਫਗਾਨਿਸਤਾਨ ਵਿਚ ਸਰਗਰਮ ਮੌਜੂਦਗੀ ਵਾਲੇ ਪ੍ਰਮੁੱਖ ਅੱਤਵਾਦੀ ਸੰਗਠਨਾਂ ਵਿਚ ਅਲਕਾਇਦਾ, ਇਸਲਾਮਿਕ ਮੂਵਮੈਂਟ ਆਫ ਉਜਬੇਕਿਸਤਾਨ, ਈਸਟ ਤੁਰਕਿਸਤਾਨ ਇਸਲਾਮਿਕ ਮੂਵਮੈਂਟ, ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਤੇ ਇਸਲਾਮਿਕ ਸਟੇਟ ਇਨ੍ਹਾਂ ਖੁਰਾਸਾਨ ਸ਼ਾਮਲ ਹਨ।

ਹੁਣ ਤੱਕ ਤਾਲਿਬਾਨ ਨੇ ਸਿਰਫ ਆਈ. ਐੱਸ.-ਕੇ ਦੇ ਖਿਲਾਫ ਕਾਰਵਾਈ ਕੀਤੀ ਹੈ ਕਿਉਂਕਿ ਇਹ ਸਰਗਰਮ ਤੌਰ ’ਤੇ ਸਮੂਹ ਦੇ ਰਾਜ ਨੂੰ ਚੁਣੌਤੀ ਦਿੰਦਾ ਹੈ। ਹਾਲ ਦੇ ਮਹੀਨਿਆਂ ਵਿਚ ਅਫਗਾਨਿਸਤਾਨ ਤੋਂ ਟੀਟੀਪੀ ਅੱਤਵਾਦੀਆਂ ਦੀ ਕਥਿਤ ਵਾਪਸੀ ਲੈ ਕੇ ਖੈਬਰ ਪਖਤੂਨਖਵਾ ਦੇ ਨਿਵਾਸੀਆਂ ਵਿਚ ਡਰ ਅਤੇ ਦਹਿਸ਼ਤ ਦੀ ਲਹਿਰ ਸੀ।

ਰਿਪੋਰਟ ਵਿਚ ਸੰਯੁਕਤ ਰਾਸ਼ਟਰ ਸ਼ਰਨਾਰਥੀ ਹਾਈ ਕਮਿਸ਼ਨਰ ਦੇ ਹਵਾਲੇ ਤੋਂ ਕਿਹਾ ਕਿ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ 300,000 ਤੋਂ ਜ਼ਿਆਦਾ ਅਫਗਾਨ ਪਾਕਿਸਸਤਾਨ ਭੱਜ ਗਏ ਹਨ। ਇਹ ਅੰਕੜਾ ਪਾਕਿਸਤਾਨੀ ਅਧਿਕਾਰੀਆਂ ਦੇ ਇਕ ਦਾਅਵੇ ਦਾ ਖੰਡਨ ਕਰਦਾ ਹੈ ਕਿ ਪਿਛਲੇ ਸਾਲ ਅਗਸਤ ਤੋਂ ਲਗਭਗ 60,000 ਤੋਂ 70,000 ਅਫਗਾਨਾਂ ਨੇ ਪਾਕਿਸਤਾਨ ਵਿਚ ਐਂਟਰ ਕੀਤਾ ਹੈ।


author

cherry

Content Editor

Related News