ਪਾਕਿਸਤਾਨ 'ਚ ਅੱਤਵਾਦੀ ਹਮਲਿਆਂ 'ਚ 198 ਲੋਕਾਂ ਦੀ ਮੌਤ, 111 ਜ਼ਖਮੀ
Sunday, Nov 03, 2024 - 10:29 AM (IST)
ਇਸਲਾਮਾਬਾਦ (ਯੂ. ਐੱਨ. ਆਈ.)- ਪਾਕਿਸਤਾਨ ਵਿਚ ਅਕਤੂਬਰ ਮਹੀਨੇ ਵਿਚ ਹੋਏ ਵੱਖ-ਵੱਖ ਅੱਤਵਾਦੀ ਹਮਲਿਆਂ ਵਿਚ ਕੁੱਲ 198 ਲੋਕ ਮਾਰੇ ਗਏ ਅਤੇ 111 ਹੋਰ ਜ਼ਖਮੀ ਹੋ ਗਏ। ਇਸਲਾਮਾਬਾਦ ਸਥਿਤ ਥਿੰਕ ਟੈਂਕ ਪਾਕਿਸਤਾਨ ਇੰਸਟੀਚਿਊਟ ਫਾਰ ਕੰਫਲਿਕਟ ਐਂਡ ਸਕਿਓਰਿਟੀ ਸਟੱਡੀਜ਼ (ਪੀ.ਆਈ.ਸੀ.ਐੱਸ.ਐੱਸ) ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। PICSS ਅਨੁਸਾਰ ਅਕਤੂਬਰ ਵਿੱਚ ਅੱਤਵਾਦੀ ਹਮਲਿਆਂ ਦੀ ਕੁੱਲ ਗਿਣਤੀ ਵਿੱਚ ਮਾਮੂਲੀ ਗਿਰਾਵਟ ਦੇ ਬਾਵਜੂਦ, ਇਹਮਹੀਨਾ ਸਾਲ ਦੇ ਦੂਜੇ ਸਭ ਤੋਂ ਘਾਤਕ ਮਹੀਨੇ ਵਜੋਂ ਉਭਰਿਆ।
ਅਗਸਤ 'ਚ ਅੱਤਵਾਦੀ ਘਟਨਾਵਾਂ 'ਚ 254 ਲੋਕ ਮਾਰੇ ਗਏ ਸਨ ਅਤੇ 150 ਹੋਰ ਜ਼ਖਮੀ ਹੋਏ ਸਨ। ਥਿੰਕ ਟੈਂਕ ਨੇ ਕਿਹਾ ਕਿ ਪਿਛਲੇ ਮਹੀਨੇ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਨਾਲ ਸਬੰਧਤ ਸਭ ਤੋਂ ਵੱਧ ਮੌਤਾਂ ਵੀ ਦਰਜ ਕੀਤੀਆਂ ਗਈਆਂ, ਕੁੱਲ ਮੌਤਾਂ ਦਾ 81 ਪ੍ਰਤੀਸ਼ਤ ਹਿੱਸਾ ਲੜਾਕੂਆਂ ਦੇ ਨਾਲ ਸੀ। PICSS ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਅਕਤੂਬਰ ਵਿੱਚ 68 ਘਟਨਾਵਾਂ ਦੇ ਨਾਲ ਅੱਤਵਾਦੀ ਹਮਲਿਆਂ ਵਿੱਚ 12 ਫੀਸਦੀ ਦੀ ਕਮੀ ਆਈ ਹੈ, ਪਰ ਸਤੰਬਰ ਦੇ ਮੁਕਾਬਲੇ ਮੌਤਾਂ ਦੀ ਕੁੱਲ ਗਿਣਤੀ ਵਿੱਚ 77 ਫੀਸਦੀ ਦਾ ਵਾਧਾ ਹੋਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਭਰੇ ਬਾਜ਼ਾਰ 'ਚ ਵਿਦਿਆਰਥਣ ਨੇ ਸ਼ਰੇਆਮ ਕੀਤੀ ਅਜਿਹੀ ਕਰਤੂਤ, ਦੇਖ ਹੈਰਾਨ ਰਹਿ ਗਏ ਲੋਕ
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ 87 ਫੀਸਦੀ ਹਮਲੇ ਦੇਸ਼ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿੱਚ ਹੋਏ। ਇਸ ਤੋਂ ਬਾਅਦ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿੱਚ 24 ਘਟਨਾਵਾਂ ਵਾਪਰੀਆਂ, ਜਦਕਿ ਬਾਕੀ ਹਮਲੇ ਦੇਸ਼ ਦੇ ਹੋਰ ਇਲਾਕਿਆਂ ਵਿੱਚ ਹੋਏ। ਥਿੰਕ ਟੈਂਕ ਨੇ ਕਿਹਾ, "ਪਾਕਿਸਤਾਨ ਨੇ 2024 ਦੇ ਪਹਿਲੇ 10 ਮਹੀਨਿਆਂ ਦੌਰਾਨ ਕੁੱਲ 785 ਅੱਤਵਾਦੀ ਹਮਲਿਆਂ ਦਾ ਸਾਹਮਣਾ ਕੀਤਾ, ਜਿਸ ਵਿੱਚ 951 ਮੌਤਾਂ ਅਤੇ 966 ਜ਼ਖਮੀ ਹੋਏ, ਜੋ ਦੇਸ਼ ਭਰ ਵਿੱਚ ਲਗਾਤਾਰ ਉੱਚ ਪੱਧਰੀ ਹਿੰਸਾ ਨੂੰ ਦਰਸਾਉਂਦਾ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।