ਬਲੋਚਿਸਤਾਨ ''ਚ ਸੁਰੱਖਿਆ ਚੌਂਕੀ ''ਤੇ ਅੱਤਵਾਦੀ ਹਮਲਾ, 2 ਪਾਕਿ ਫੌਜੀਆਂ ਦੀ ਮੌਤ

Saturday, Dec 25, 2021 - 04:12 PM (IST)

ਬਲੋਚਿਸਤਾਨ ''ਚ ਸੁਰੱਖਿਆ ਚੌਂਕੀ ''ਤੇ ਅੱਤਵਾਦੀ ਹਮਲਾ, 2 ਪਾਕਿ ਫੌਜੀਆਂ ਦੀ ਮੌਤ

ਪੇਸ਼ਾਵਰ-ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਪ੍ਰਾਂਤ 'ਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਨੇ ਇਕ ਜਾਂਚ ਏਜੰਸੀ ਚੌਂਕੀ 'ਤੇ ਹਮਲਾ ਕਰ ਦਿੱਤਾ ਜਿਸ 'ਚ ਦੋ ਪਾਕਿਸਤਾਨੀ ਫੌਜੀਆਂ ਦੀ ਮੌਤ ਹੋ ਗਈ। ਇਕ ਅਧਿਕਾਰਿਕ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। 
ਪਾਕਿਸਤਾਨੀ ਫੌਜ ਦੇ ਮੀਡੀਆ ਵਿਭਾਗ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਘਟਨਾ ਬਲੋਚਿਸਤਾਨ ਪ੍ਰਾਂਤ ਦੇ ਕੇਚ ਜ਼ਿਲੇ 'ਚ ਹੋਈ ਜਦੋਂ ਅੱਤਵਾਦੀਆਂ ਨੇ ਜਾਂਚ ਚੌਂਕੀ 'ਤੇ ਹਮਲਾ ਕਰਕੇ ਦੋ ਫੌਜੀਆਂ ਦੀ ਹੱਤਿਆ ਕਰ ਦਿੱਤੀ। ਹਮਲੇ ਲਈ ਜ਼ਿੰਮੇਵਾਰ ਅੱਤਵਾਦੀਆਂ ਨੂੰ ਫੜਣ ਲਈ ਪਾਕਿਸਤਾਨੀ ਫੌਜ ਨੇ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। 
ਬਿਆਨ 'ਚ ਕਿਹਾ ਗਿਆ ਹੈ ਕਿ ਸੁਰੱਖਿਆ ਫੋਰਸ ਬਲੋਚਿਸਤਾਨ ਦੀ ਸ਼ਾਂਤੀ, ਸਥਿਰਤਾ ਅਤੇ ਪ੍ਰਗਤੀ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਤੱਤਾਂ ਦੇ ਅਜਿਹੇ ਕਾਰਜਾਂ ਨੂੰ ਨਿਪਟਣ ਲਈ ਮਜ਼ਬੂਤ ਸੰਕਲਪ ਹਨ। 
 


author

Aarti dhillon

Content Editor

Related News