ਅੱਤਵਾਦ ਏਸ਼ੀਆ ਵਿਚ ਸਭ ਤੋਂ ਗੰਭੀਰ ਖਤਰਾ : ਵਿਦੇਸ਼ ਮੰਤਰੀ ਜੈਸ਼ੰਕਰ

06/15/2019 5:11:57 PM

ਦੁਸ਼ਾਂਬੇ (ਭਾਸ਼ਾ)- ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ ਨੀਵਾਰ ਨੂੰ ਇਥੇ ਕਿਹਾ ਕਿ ਅੱਤਵਾਦ ਏਸ਼ੀਆ ਵਿਚ ਲੋਕਾਂ ਲਈ ਸਭ ਤੋਂ ਗੰਭੀਰ ਖਤਰਾ ਹੈ। ਨਾਲ ਹੀ ਅੱਤਵਾਦੀਆਂ ਅਤੇ ਉਨ੍ਹਾਂ ਅਤੇ ਉਨ੍ਹਾਂ ਦੀਆਂ ਹਰਕਤਾਂ ਨਾਲ ਪੀੜਤਾਂ ਨੂੰ ਇਕ ਹੀ ਨਜ਼ਰ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ। ਨਵੇਂ ਵਿਦੇਸ਼ ਮੰਤਰੀ ਜੈਸ਼ੰਕਰ ਪੰਜਵੇਂ ਸੀ.ਆਈ.ਸੀ.ਏ. ਸੰਮੇਲਨ ਲਈ ਸ਼ੁੱਕਰਵਾਰ ਨੂੰ ਇਥੇ ਪਹੁੰਚੇ। ਤਾਜ਼ਿਕਿਸਤਾਨ ਦੀ ਰਾਜਧਾਨੀ ਵਿਚ ਆਯੋਜਿਤ ਏਸ਼ੀਆ ਵਿਚ ਗੱਲਬਾਤ ਅਤੇ ਵਿਸ਼ਵਾਸ ਬਹਾਲੀ (ਸੀ.ਆਈ.ਸੀ.ਏ.) ਦੇ ਪੰਜਵੇਂ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਸੀ.ਆਈ.ਸੀ.ਏ. ਦੇ ਮੈਂਬਰ ਦੇਸ਼ ਅੱਤਵਾਦ ਦੇ ਪੀੜਤ ਹਨ। ਉਨ੍ਹਾਂ ਨੇ ਕਿਹਾ ਕਿ ਅੱਤਵਾਦ ਸਭ ਤੋਂ ਗੰਭੀਰ ਖਤਰਾ ਹੈ ਜਿਸ ਦਾ ਅਸੀਂ ਏਸ਼ੀਆ ਵਿਚ ਸਾਹਮਣਾ ਕਰ ਰਹੇ ਹਾਂ। ਸੀ.ਆਈ.ਸੀ.ਏ. ਮੈਂਬਰ ਦੇਸ਼ ਇਸ ਦੇ ਪੀੜਤ ਹਨ ਅਤੇ ਇਸ ਲਈ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਅੱਤਵਾਦੀਆਂ ਅਤੇ ਉਨ੍ਹਾਂ ਦੀਆਂ ਹਰਕਤਾਂ ਨਾਲ ਪੀੜਤਾਂ ਨੂੰ ਇਕ ਹੀ ਨਜ਼ਰ ਨਾਲ ਨਾ ਦੇਖਿਆ ਜਾਵੇ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਰਗੀਜ਼ ਰੀਪਬਲਿਕ ਦੀ ਰਾਜਧਾਨੀ ਬਿਸ਼ਕੇਕ ਵਿਚ ਐਸ.ਸੀ.ਓ. ਸ਼ਿਖਰ ਸੰਮੇਲਨ ਨੂੰ ਸ਼ੁੱਕਰਵਾਰ ਨੂੰ ਸੰਬੋਧਿਤ ਕਰਦੇ ਹੋਏ ਅੱਤਵਾਦ ਨੂੰ ਹੱਲਾਸ਼ੇਰੀ ਅਤੇ ਸਹਾਇਤਾ ਦੇਣ ਵਾਲੇ ਅਤੇ ਧਨ ਮੁਹੱਈਆ ਕਰਨ ਵਾਲੇ ਦੇਸ਼ਾਂ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਪਾਕਿਸਤਾਨ ਦਾ ਅਸਿੱਧੇ ਤੌਰ 'ਤੇ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਅਜਿਹੇ ਦੇਸ਼ਾਂ ਨੂੰ ਜਵਾਬਦੇਹ ਠਹਿਰਾਇਆ ਜਾਵੇ। ਸੀ.ਆਈ.ਸੀ.ਏ. ਇਕ ਅਖਿਲ ਏਸ਼ੀਆ ਮੰਚ ਹੈ ਜੋ ਏਸ਼ੀਆ ਵਿਚ ਸਹਿਯੋਗ ਵਧਾਉਂਦਾ ਹੈ ਅਤੇ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਨੂੰ ਹੱਲਾਸ਼ੇਰੀ ਦਿੰਦਾ ਹੈ। ਸੰਮੇਲਨ ਤੋਂ ਪਹਿਲਾਂ ਜੈਸ਼ੰਕਰ ਦਾ ਤਾਜ਼ਿਕਿਸਤਾਨ ਦੇ ਰਾਸ਼ਟਰਪਤੀ ਇਮੋਮਾਲੀ ਰਹਿਮਾਨ ਨੇ ਸਵਾਗਤ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਇਕ ਅਹਿਮ ਮੱਧ ਏਸ਼ੀਆਈ ਭਾਈਵਾਲ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ  ਤਾਜ਼ਿਕਿਸਤਾਨ ਦੇ ਰਾਸ਼ਟਰਪਤੀ ਇਮੋਮਾਲੀ ਰਹਿਮਾਨ ਨੇ ਸੀ.ਆਈ.ਸੀ.ਏ.2019 ਸੰਮੇਲਨ ਦੇ ਸ਼ੁਭ ਆਰੰਭ 'ਤੇ ਸਵਾਗਤ ਕੀਤਾ।


Sunny Mehra

Content Editor

Related News