ਅਫ਼ਗਾਨਿਸਤਾਨ ''ਤੇ ਮੰਡਰਾ ਰਿਹੈ ਅੱਤਵਾਦ ਦਾ ਗੰਭੀਰ ਖ਼ਤਰਾ: ਭਾਰਤ

Thursday, Nov 18, 2021 - 05:29 PM (IST)

ਅਫ਼ਗਾਨਿਸਤਾਨ ''ਤੇ ਮੰਡਰਾ ਰਿਹੈ ਅੱਤਵਾਦ ਦਾ ਗੰਭੀਰ ਖ਼ਤਰਾ: ਭਾਰਤ

ਸੰਯੁਕਤ ਰਾਸ਼ਟਰ (ਭਾਸ਼ਾ)- ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਰਾਜਦੂਤ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿਚ ਅੱਤਵਾਦ ਦਾ ‘ਗੰਭੀਰ ਖ਼ਤਰਾ’ ਬਰਕਰਾਰ ਹੈ ਅਤੇ ਯੁੱਧਗ੍ਰਸਤ ਦੇਸ਼ ਦੀ ਮੌਜੂਦਾ ਸਥਿਤੀ ਦਾ ਭਾਰਤ ‘ਤੇ ਸਿੱਧਾ ਅਸਰ ਪਵੇਗਾ। ਇਸ ਦੇ ਨਾਲ ਹੀ ਉਸਨੇ ਕਾਬੁਲ ਵਿਚ "ਸਮਾਵੇਸ਼ੀ ਸਰਕਾਰ" ਦੀ ਮੰਗ ਨੂੰ ਦੁਹਰਾਇਆ, ਜੋ ਅਫ਼ਗਾਨ ਸਮਾਜ ਦੇ ਸਾਰੇ ਵਰਗਾਂ ਦੀ ਨੁਮਾਇੰਦਗੀ ਕਰਨ ਵਾਲੀ ਹੋਵੇ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐੱਸ. ਤਿਰੁਮੂਰਤੀ ਨੇ ਬੁੱਧਵਾਰ ਨੂੰ ਅਫ਼ਗਾਨਿਸਤਾਨ 'ਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ (UNAMA) 'ਤੇ ਸੁਰੱਖਿਆ ਪ੍ਰੀਸ਼ਦ ਵਿਚ ਆਯੋਜਿਤ ਇਕ ਬੈਠਕ ਵਿਚ ਕਿਹਾ ਕਿ ਅਫ਼ਗਾਨਿਸਤਾਨ 'ਚ ਸਥਿਤੀ ਚਿੰਤਾਜਨਕ ਬਣੀ ਹੋਈ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਦਾ ਵੱਡਾ ਫ਼ੈਸਲਾ, 'ਬਲਾਤਕਾਰੀ' ਨੂੰ ਨਪੁੰਸਕ ਬਣਾਉਣ ਦੀ ਦਿੱਤੀ ਮਨਜ਼ੂਰੀ

ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਅਤੇ ਖੇਤਰ ਵਿਚ ਅੱਤਵਾਦ ਇਕ ਗੰਭੀਰ ਖ਼ਤਰਾ ਬਣਿਆ ਹੋਇਆ ਹੈ। ਦਰਅਸਲ ਅਗਸਤ ਤੋਂ ਲੈ ਕੇ ਹੁਣ ਤੱਕ ਕਈ ਮੌਕਿਆਂ 'ਤੇ ਇਸ ਕੌਂਸਲ ਨੇ ਧਾਰਮਿਕ ਸਥਾਨਾਂ ਅਤੇ ਹਸਪਤਾਲਾਂ 'ਤੇ ਹੋਏ ਅੱਤਵਾਦੀ ਹਮਲਿਆਂ ਦੀ ਸਰਬਸੰਮਤੀ ਨਾਲ ਨਿੰਦਾ ਕੀਤੀ ਹੈ। ਅੱਤਵਾਦੀ ਹਮਲੇ ਦੇ ਸ਼ਿਕਾਰ ਹੋਏ ਸਥਾਨਾਂ ਵਿਚ ਉਹ ਧਾਰਮਿਕ ਸਥਾਨ ਵੀ ਸ਼ਾਮਲ ਹਨ, ਜਿਨ੍ਹਾਂ ਦਾ ਇਸਤੇਮਾਲ ਧਾਰਮਿਕ ਘੱਟ ਗਿਣਤੀ ਕਰਦੇ ਹਨ। ਭਾਰਤੀ ਰਾਜਦੂਤ ਨੇ ਕਿਹਾ ਕਿ ਅਫ਼ਗਾਨਿਸਤਾਨ ਦਾ ਕਰੀਬੀ ਗੁਆਂਢੀ ਅਤੇ ਉਥੋਂ ਦੇ ਲੋਕਾਂ ਦੇ ਲੰਬੇ ਸਮੇਂ ਤੋਂ ਦੋਸਤ ਹੋਣ ਕਾਰਨ ਅਫ਼ਗਾਨਿਸਤਾਨ ਦੀ ਮੌਜੂਦਾ ਸਥਿਤੀ ਦਾ ਭਾਰਤ 'ਤੇ ਸਿੱਧਾ ਅਸਰ ਪਵੇਗਾ।

ਇਹ ਵੀ ਪੜ੍ਹੋ : ਨਵਜੋਤ ਲਈ ਇਮਰਾਨ ਖਾਨ ਦਾ ਫਿਰ ਜਾਗਿਆ ਪਿਆਰ, ਕਿਹਾ- 'ਸਿੱਧੂ ਦੇ ਯਤਨਾਂ ਨਾਲ ਮੁੜ ਖੁੱਲ੍ਹਿਆ ਕਰਤਾਰਪੁਰ ਲਾਂਘਾ' 

ਤਿਰੁਮੂਰਤੀ ਨੇ ਯੁੱਧਗ੍ਰਸਤ ਦੇਸ਼ ਵਿਚ ਇਕ "ਸਮਾਵੇਸ਼ੀ ਸਰਕਾਰ" ਦੀ ਮੰਗ ਨੂੰ ਦੁਹਰਾਇਆ ਜੋ ਅਫ਼ਗਾਨ ਸਮਾਜ ਦੇ ਸਾਰੇ ਵਰਗਾਂ ਦੀ ਨੁਮਾਇੰਦਗੀ ਕਰਦੀ ਹੋਵੇ। ਉਨ੍ਹਾਂ ਕਿਹਾ ਕਿ ਸਾਡੀਆਂ ਫੌਰੀ ਤਰਜੀਹਾਂ ਵਿਚ ਉਥੋਂ ਬਾਹਰ ਜਾਣ ਦੇ ਇਛੁੱਕ ਲੋਕਾਂ ਨੂੰ ਅਫ਼ਗਾਨਿਸਤਾਨ ਵਿਚੋਂ ਬਾਹਰ ਕੱਢਣਾ ਅਤੇ ਨਿਰਵਿਘਨ ਆਵਾਜਾਈ ਯਕੀਨੀ ਕਰਨਾ ਸ਼ਾਮਲ ਹੈ ਤਾਂ ਜੋ ਉੱਥੇ ਦੇ ਲੋਕਾਂ ਨੂੰ ਅਫ਼ਗਾਨਿਸਤਾਨ ਦੇ ਅੰਦਰ ਅਤੇ ਬਾਹਰ ਜਾਣ ਦੀ ਇਜਾਜ਼ਤ ਮਿਲੇ। ਉਨ੍ਹਾਂ ਕਿਹਾ, "ਇਕ ਵਿਆਪਕ, ਸਮਾਵੇਸ਼ੀ ਅਤੇ ਨੁਮਾਇੰਦਗੀ ਕਰਨ ਵਾਲੀ ਸਰਕਾਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵਧੇਰੇ ਸਵੀਕਾਰਤਾ ਅਤੇ ਜਾਇਜ਼ਤਾ ਮਿਲੇਗੀ। ਤਿਰੁਮੂਰਤੀ ਨੇ ਕਿਹਾ ਕਿ ਅੱਜ ਇਹ ਬੇਹੱਦ ਜ਼ਰੂਰੀ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਇਕ ਆਵਾਜ਼ ਵਿਚ ਅਫ਼ਗਾਨਿਸਤਾਨ 'ਤੇ ਆਪਣੀ ਆਵਾਜ਼ ਚੁੱਕੇ।

ਇਹ ਵੀ ਪੜ੍ਹੋ : ਅਮਰੀਕਾ 'ਚ ਹਾਦਸੇ 'ਚ ਮਾਰੀ ਗਈ ਭਾਰਤੀ ਵਿਦਿਆਰਥਣ ਦਾ ਹੋਇਆ ਸਸਕਾਰ, ਜਾਂਦੇ-ਜਾਂਦੇ ਕਰ ਗਈ ਇਹ ਨੇਕ ਕੰਮ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News