ਸੁਰੱਖਿਆ ਦੇ ਮੱਦੇਨਜ਼ਰ ਚੁਪ-ਚੁਪੀਤੇ ਬਦਲੇ ਜਾ ਰਹੇ ਨੇ ਪਾਸਪੋਰਟ ਆਫਿਸ

04/24/2017 3:29:39 PM

ਓਟਾਵਾ— ਅਕਤੂਬਰ, 2014 ਵਿਚ ਹੋਏ ਦੋ ਵੱਖ-ਵੱਖ ਘਰੇਲੂ ਅੱਤਵਾਦੀ ਹਮਲਿਆਂ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਕੈਨੇਡਾ ਦੇ ਪਾਸਪੋਰਟ ਆਫਿਸਾਂ ਦੀਆਂ ਲੋਕੇਸ਼ਨਾਂ ਚੁਪ-ਚੁਪੀਤੇ ਬਦਲੀਆਂ ਜਾ ਰਹੀਆਂ ਹਨ। ਪਾਸਪੋਰਟ ਅਤੇ ਹੋਰ ਸਰਕਾਰੀ ਆਫਿਸਾਂ ਵਿਚ ਸਿਵਲ ਸਰਵੈਂਟਸ ਨੂੰ ਕਈ ਸਾਲਾਂ ਤੋਂ ਲਗਾਤਾਰ ਬੰਬ ਹਮਲਿਆਂ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇੱਥੇ ਹੀ ਬੱਸ ਨਹੀਂ ਸ਼ਰਾਬੀ ਅਤੇ ਦਿਮਾਗੀ ਬੀਮਾਰੀਆਂ ਤੋਂ ਪਰੇਸ਼ਾਨ ਵਿਅਕਤੀ ਵੀ ਇਨ੍ਹਾਂ ਆਫਿਸਾਂ ਵਿਚ ਆਪਣੀਆਂ ਕਿੜਾਂ ਕੱਢਣ ਪਹੁੰਚ ਜਾਂਦੇ ਹਨ। ਅੰਦਰੂਨੀ ਦਸਤਾਵੇਜ਼ਾਂ ਮੁਤਾਬਕ ਸਰਕਾਰ ਨੂੰ ਡਰ ਹੈ ਕਿ ਅੱਤਵਾਦੀ ਪਾਸਪੋਰਟ ਆਫਿਸਾਂ ਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹਨ। ਖਾਸ ਤੌਰ ''ਤੇ ਉਸ ਸਮੇਂ ਜਦੋਂ ਸਰਕਾਰ ਵਿਦੇਸ਼ਾਂ ਵਿਚ ਜਾ ਕੇ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਚਾਹਵਾਨਾਂ ਦੇ ਪਾਸਪੋਰਟ ਰੱਦ ਕਰ ਰਹੀ ਹੈ। ਪਾਸਪੋਰਟ ਆਫਿਸ ਤੋਂ ਇਲਾਵਾ, ਸਰਵਿਸ ਕੈਨੇਡਾ ਆਫਿਸ, ਏਅਰਪੋਰਟ ਐਂਟਰੀ ਖੇਤਰ, ਬੱਸ ਟਰਮੀਨਲਜ਼ ਅਤੇ ਰੇਲਵੇ ਸਟੇਸ਼ਨਾਂ ''ਤੇ ਅੱਤਵਾਦੀ ਹਮਲਿਆਂ ਦਾ ਜ਼ਿਆਦਾ ਖਤਰਾ ਹੈ।

Kulvinder Mahi

News Editor

Related News