ਇਟਲੀ 'ਚ ਭਿਆਨਕ ਸੜਕ ਹਾਦਸਾ, 2 ਸਕੇ ਭਰਾਵਾਂ ਸਮੇਤ 3 ਲੋਕਾਂ ਦੀ ਮੌਤ
Monday, Jun 03, 2024 - 09:28 AM (IST)

ਰੋਮ (ਦਲਵੀਰ ਕੈਂਥ): ਇਟਲੀ ਦੇ ਸੂਬੇ ਤੁਸਕਾਨਾ ਦੇ ਸ਼ਹਿਰ ਰੋਸੀਨਿਆਨੋ ਮਾਰੀਤੀਮੋ (ਲਿਵੋਰਨੋ) ਨੇੜੇ ਮੋਟਰਵੇਅ ਟੋਲ ਬੂਥ ਤੇ ਬੀਤੀ ਦੁਪਿਹਰ 1 ਵਜੇ ਦੇ ਕਰੀਬ ਤਿੰਨ ਤੋਂ ਵਧੇਰੇ ਵਾਹਨਾਂ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਆਪਸੀ ਟੱਕਰ ਵਿੱਚ 2 ਸਕੇ ਭਰਾਵਾਂ ਸਮੇਤ 3 ਲੋਕਾਂ ਦੀ ਮੌਤ ਤੇ 7 ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਟੱਕਰ ਉਸ ਸਮੇਂ ਹੋਈ ਜਦੋਂ ਵਾਹਨ ਰੋਸੀਨਿਆਨੋ ਮੋਟਰ ਵੇਅ ਏ 12 ਦੇ ਟੋਲ ਬੂਥ ਤੋਂ ਲੰਘ ਰਹੇ ਸਨ ਕਿ ਅਚਾਨਕ ਲਾਈਨ ਵਿੱਚ ਖੜ੍ਹੇ ਵਾਹਨਾਂ ਨੂੰ ਇੱਕ ਤੇਜ ਰਫ਼ਤਾਰ ਵਾਹਨ (ਕਾਰ )ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਕਿ ਲਾਈਨ ਵਿੱਚ ਖੜ੍ਹੀਆਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਤੇ ਟੋਲ ਬੂਥ ਨੂੰ ਤੋੜਦੇ ਵਾਹਨ ਉਲਟ ਗਏ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਪ੍ਰਦਰਸ਼ਨਕਾਰੀ ਭਾਰਤੀ ਵਿਦਿਆਰਥੀਆਂ ਨੇ ਭੁੱਖ ਹੜਤਾਲ ਕੀਤੀ ਖ਼ਤਮ
ਇਸ ਭਿਆਨਕ ਟੱਕਰ ਵਿੱਚ 3 ਅਤੇ 6 ਸਾਲ ਦੇ ਬੱਚੇ ਜਿਹੜੇ ਕਿ ਸਕੇ ਭਰਾ ਸਨ ਸਮੇਤ 3 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਜਦੋਂ ਕਿ 7 ਲੋਕ ਗੰਭੀਰ ਜਖ਼ਮੀ ਹੋ ਗਏ। ਜ਼ਖਮੀਆਂ ਵਿੱਚ ਜਰਮਨ ਦੇ ਲੋਕ ਵੀ ਦੱਸੇ ਜਾ ਰਹੇ ਹਨ ਜਿਹੜੇ ਕਿ ਗਰਮੀਆਂ ਦੀਆਂ ਛੁੱਟੀਆਂ ਦਾ ਨਜ਼ਾਰਾ ਲੈਣ ਇਟਲੀ ਆਏ ਹੋਏ ਸਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਅੰਬੂਲੈਂਸ, ਅੱਗ ਬੁਝਾਊ ਦਸਤੇ ਤੇ ਰਾਹਤ ਕਰਮਚਾਰੀਆਂ ਦੇ ਦਸਤੇ ਵੱਡੀ ਗਿਣਤੀ ਵਿੱਚ ਪਹੁੰਚ ਗਏ, ਜਿਨ੍ਹਾਂ ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ। ਜਿੱਥੇ ਕਿ ਜ਼ਖ਼ਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਸ ਨੂੰ ਘਟਨਾ ਕਾਰਨ ਮੋਟਰਵੇਅ ਨੂੰ ਕੁਝ ਸਮੇ ਲਈ ਬੰਦ ਵੀ ਕਰਨਾ ਪਿਆ ਜਿਸ ਨਾਲ ਸਥਾਨਕ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਪਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।