ਸਲੀਨਸ ਕੈਲੀਫੋਰਨੀਆ ਦੇ ਟੇਲਰ ਫ਼ਾਰਮ ''ਚ ਲੱਗੀ ਭਿਆਨਕ ਅੱਗ

Friday, Apr 15, 2022 - 12:32 AM (IST)

ਸਲੀਨਸ ਕੈਲੀਫੋਰਨੀਆ ਦੇ ਟੇਲਰ ਫ਼ਾਰਮ ''ਚ ਲੱਗੀ ਭਿਆਨਕ ਅੱਗ

ਸਲੀਨਸ (ਕੈਲੀਫੋਰਨੀਆ)(ਗੁਰਿੰਦਰਜੀਤ ਨੀਟਾ ਮਾਛੀਕੇ)-ਸਲੀਨਸ (Salinas) ਕੈਲੀਫੋਰਨੀਆ ਜਿਸ ਨੂੰ ਉਤਪਾਦਨ ਦਾ ਹੱਬ ਮੰਨਿਆ ਜਾਂਦਾ, ਇੱਥੋਂ ਦੇ ਟੇਲਰ ਫ਼ਾਰਮ (Tayler Farms) ਦੇ ਕੂਲਰ 'ਚ ਬੁੱਧਵਾਰ ਰਾਤੀਂ ਭਿਆਨਕ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਇਲਾਕੇ ਦੇ ਲੋਕਾਂ ਨੂੰ ਪ੍ਰਸ਼ਾਸ਼ਨ ਨੇ ਚੌਕਸੀ ਦੇ ਤੌਰ ਤੇ ਇਲਾਕਾ ਖਾਲੀ ਕਰਨ ਲਈ ਕਿਹਾ ਹੈ ਅਤੇ ਲੋਕਾਂ ਦੇ ਠਹਿਰਾ ਲਈ ਆਰਜ਼ੀ ਤੌਰ 'ਤੇ ਸ਼ਿਲਟਰ ਤਿਆਰ ਗਏ ਹਨ।

ਇਹ ਵੀ ਪੜ੍ਹੋ : ਗੈਰ ਸਰਕਾਰੀ ਸੰਗਠਨਾਂ ਲਈ ਸੰਯੁਕਤ ਰਾਸ਼ਟਰ ਦੀ ਕਮੇਟੀ 'ਚ ਮੁੜ ਚੁਣਿਆ ਗਿਆ ਪਾਕਿਸਤਾਨ

ਇਸ ਤਰਾਂ ਦੇ ਕੂਲਰਾਂ 'ਚ ਅਮੋਨੀਆ ਗੈਸ ਵਰਤੀ ਜਾਂਦੀ ਹੈ ਅਤੇ ਜੇਕਰ ਇਹ ਲੀਕ ਹੋ ਜਾਵੇ ਤਾਂ ਆਮ ਜਨਜੀਵਨ 'ਤੇ ਬਹੁਤ ਬੁਰਾ ਪ੍ਰਭਾਵ ਪਾਉਂਦੀ ਹੈ। ਇਸੇ ਤਰਾਂ ਕਿ ਕਿਸੇ ਚੀਜ਼ ਦੇ ਧਮਾਕੇ ਕਾਰਨ ਕੋਈ ਵੱਡਾ ਨੁਕਸਾਨ ਹੋ ਜਾਵੇ, ਆਲੇ ਦੁਆਲੇ ਦੇ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ। ਇਕ ਮੀਲ ਦੇ ਚੁਗਿਰਦੇ 'ਚ 101 ਫਰੀਵੇਅ ਵੀ ਦੋਵੇਂ ਸਾਈਡਾਂ ਤੋਂ ਬੰਦ ਕਰ ਦਿੱਤਾ ਗਿਆ ਹੈ। ਅੱਗ ਬੁਝਾਉਣ ਲਈ ਤਕਰੀਬਨ 22 ਫ਼ਾਇਰ ਇੰਜਣਾਂ ਨੇ ਜਦੋਂ ਜਹਿਦ ਕੀਤੀ। ਇੱਥੋ ਰੋਜ਼ਾਨਾ ਸੈਂਕੜੇ ਉਤਪਾਦਨ ਦੇ ਟਰੱਕ ਲੱਦੇ ਜਾਂਦੇ ਸਨ। ਟਰੱਕਿੰਗ ਇੰਡਸਟਰੀ ਪਹਿਲਾ ਹੀ ਮੰਦੇ 'ਚੋਂ ਗੁਜ਼ਰ ਰਹੀ ਹੈ, ਇਸ ਘਟਨਾ ਕਾਰਨ ਟਰੱਕਿੰਗ ਨੂੰ ਹੋਰ ਵੀ ਧੱਕਾ ਲੱਗੇਗਾ। ਅੱਗ ਲੱਗਣ ਦੇ ਕਾਰਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਰੂਸ ਦੀ ਚਿਤਾਵਨੀ, ਸਵੀਡਨ-ਫਿਨਲੈਂਡ ਨਾਟੋ 'ਚ ਹੋਏ ਸ਼ਾਮਲ ਤਾਂ ਤਾਇਨਾਤ ਕਰ ਦੇਣਗੇ ਪ੍ਰਮਾਣੂ ਹਥਿਆਰ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News