ਬ੍ਰਾਜ਼ੀਲ ''ਚ ਨਵੇਂ ਪਾਸਪੋਰਟ ਜਾਰੀ ਕਰਨ ''ਤੇ ਲੱਗੀ ਅਸਥਾਈ ਰੋਕ

06/29/2017 11:17:06 AM

ਬ੍ਰਾਸੀਲੀਆ— ਬਜਟ 'ਚ ਕਟੌਤੀ ਕਾਰਨ ਬ੍ਰਾਜ਼ੀਲ ਦੇ ਅਧਿਕਾਰੀਆਂ ਨੇ ਪਾਸਪੋਰਟ ਜਾਰੀ ਕਰਨ 'ਤੇ ਅਸਥਾਈ ਰੋਕ ਲਗਾ ਦਿੱਤੀ ਹੈ। ਇਸ ਕਟੌਤੀ ਲਈ ਬ੍ਰਾਜ਼ੀਲ ਦੇ ਇਕ ਚਾਰਜਰ ਨੇ ਰਾਸ਼ਟਰਪਤੀ ਮਾਇਕਲ ਟੇਮੇਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਕਿਉਂਕਿ ਦੇਸ਼ ਆਰਥਿਕ ਤੰਗੀ ਦੇ ਸਭ ਤੋਂ ਬੁਰੇ ਦੌਰ 'ਚੋਂ ਲੰਘ ਰਿਹਾ ਹੈ।
ਉੱਧਰ ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਹਫਤੇ ਸੰਸਦ 'ਚ ਹੋਣ ਵਾਲੀ ਚਰਚਾ 'ਚ ਇਸ ਸੰਬੰਧੀ ਇਕ ਆਪਾਤ ਬਿੱਲ ਪੇਸ਼ ਕਰੇਗੀ ਤਾਂ ਜੋ ਇਸ ਕੰਮ ਲਈ ਧਨ ਇੱਕਠਾ ਕੀਤਾ ਜਾ ਸਕੇ।
ਆਮ ਤੌਰ 'ਤੇ ਫੇਡਰਲ ਪੁਲਸ ਆਵੇਦਨ ਸਵੀਕਾਰ ਕੀਤੇ ਜਾਣ ਦੇ 6 ਦਿਨਾਂ ਦੇ ਅੰਦਰ ਪਾਸਪੋਰਟ ਜਾਰੀ ਕਰਦੀ ਹੈ ਪਰ ਉਨ੍ਹਾਂ ਮੁਤਾਬਕ ਹੁਣ ਉਹ ਮੰਗਲਵਾਲ ਦੇ ਬਾਅਦ ਕੀਤੇ ਗਏ ਆਵੇਦਨ ਸਵੀਕਾਰ ਨਹੀਂ ਕਰੇਗੀ।


Related News