ਮਾਂਟਰੀਆਲ 'ਚ ਬਰਫਬਾਰੀ ਕਾਰਨ ਜੰਮੀਆਂ ਸੜਕਾਂ

01/14/2018 12:30:06 PM

ਮਾਂਟਰੀਆਲ— ਕੈਨੇਡਾ 'ਚ ਇਸ ਸਮੇਂ ਹੱਡ ਜਮਾਂ ਦੇਣ ਵਾਲੀ ਠੰਡ ਪੈ ਰਹੀ ਹੈ। ਭਾਰੀ ਬਰਫਬਾਰੀ ਕਾਰਨ ਲੋਕਾਂ ਦਾ ਘਰਾਂ 'ਚੋਂ ਨਿਕਲਣਾ ਔਖਾ ਹੋ ਗਿਆ ਹੈ। ਕੈਨੇਡਾ ਦੇ ਮਾਂਟਰੀਆਲ ਸ਼ਹਿਰ 'ਚ ਬਰਫਬਾਰੀ ਕਾਰਨ ਤਾਪਮਾਨ -14 ਤੋਂ -18 ਡਿਗਰੀ ਬਣਿਆ ਹੋਇਆ ਹੈ। ਵਾਤਾਵਰਣ ਕੈਨੇਡਾ ਮੁਤਾਬਕ 35 ਤੋਂ 40 ਸੈਂਟੀਮੀਟਰ ਬਰਫ ਪੈਣ ਦੀ ਉਮੀਦ ਹੈ। ਭਾਰੀ ਬਰਫਬਾਰੀ ਕਾਰਨ ਆਵਾਜਾਈ 'ਚ ਮੁਸ਼ਕਲ ਹੋ ਰਹੀ ਹੈ। ਸੜਕਾਂ ਬਰਫ ਕਾਰਨ ਜਾਮ ਹੋ ਗਈਆਂ ਹਨ ਅਤੇ ਫਿਸਲਣ ਵਧ ਗਈ ਹੈ। 
ਵਾਤਾਵਰਣ ਕੈਨੇਡਾ ਮੁਤਾਬਕ ਬਰਫਬਾਰੀ ਕਿਊਬਿਕ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਇਸ ਤਰ੍ਹਾਂ ਹੀ ਜਾਰੀ ਰਹਿਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਸੜਕਾਂ 'ਤੇ ਵਾਹਨਾਂ ਚਲਾਉਣ ਵਾਲਿਆਂ ਲਈ ਚਿਤਾਵਨੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਮਾਂਟਰੀਆਲ ਦੇ ਟਰੂਡੋ ਹਵਾਈ ਅੱਡੇ 'ਤੇ ਜਾਣ ਤੋਂ ਪਹਿਲਾਂ ਯਾਤਰੀਆਂ ਨੂੰ  ਮਾਂਟਰੀਆਲ ਏਅਰਪੋਰਟ ਦੀ ਵੈੱਬਸਾਈਟ 'ਤੇ ਉਡਾਣ ਸਥਿਤੀ ਦੀ ਜਾਂਚ ਕਰਨ ਦੀ ਸਿਫਾਰਸ਼ ਕੀਤੀ ਹੈ, ਕਿਉਂਕਿ ਬਰਫਬਾਰੀ ਕਾਰਨ ਕਈ ਉਡਾਣਾਂ ਦੇਰੀ ਨਾਲ ਉਡਾਣ ਭਰ ਰਹੀਆਂ ਹਨ ਅਤੇ ਕਈਆਂ ਨੂੰ ਰੱਦ ਕਰਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।


Related News