ਵਿਗਿਆਨੀਆਂ ਨੇ ਨਵੀਂ ਖ਼ੋਜ 'ਚ ਕੀਤਾ ਦਾਅਵਾ, ਹੁਣ ਬਜ਼ੁਰਗ ਫਿਰ ਤੋਂ ਹੋ ਸਕਦੇ ਹਨ ਜਵਾਨ!

Friday, Nov 20, 2020 - 12:31 PM (IST)

ਤੇਲ ਅਵੀਵ : ਜੇਕਰ ਤੁਸੀਂ ਸ਼ੁੱਧ ਆਕਸੀਜਨ ਵਿਚ ਸਾਹ ਲੈ ਰਹੇ ਹੋ ਤਾਂ ਤੁਹਾਡੀ ਉਮਰ ਵੱਧਣ ਦੀ ਪ੍ਰਕਿਰਿਆ ਨੂੰ ਉਲਟਾ ਕੀਤਾ ਜਾ ਸਕਦਾ ਹੈ, ਯਾਨੀ ਤੁਸੀਂ ਬੁੱਢੇ ਤੋਂ ਜਵਾਨ ਹੋਣ ਲੱਗਦੇ ਹੋ। ਦਰਅਸਲ ਇਕ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ। ਵਿਗਿਆਨਕਾਂ ਨੇ ਦੇਖਿਆ ਕਿ ਜਿਨ੍ਹਾਂ ਲੋਕਾਂ ਨੂੰ ਪ੍ਰੈਸ਼ਰ ਨਾਲ ਭਰੇ ਆਕਸੀਜਨ ਦੇ ਕਮਰਿਆਂ ਵਿਚ ਰੱਖਿਆ ਗਿਆ ਸੀ, ਉਨ੍ਹਾਂ ਵਿਚ ਕਈ ਮਹੱਤਪੂਰਨ ਬਦਲਾਅ ਹੋਏ ਹਨ।

ਇਸ ਖ਼ੋਜ ਵਿਚ ਸਭ ਤੋਂ ਪਹਿਲੀ ਗੱਲ ਇਹ ਸਾਹਮਣੇ ਆਈ ਕਿ ਸ਼ੁੱਧ ਆਕਸੀਜਨ ਕਾਰਨ ਇਨਸਾਨਾ ਦੇ ਸਰੀਰ ਵਿਚ ਟੇਲੋਮੇਰ ਵਿਚ 20 ਫ਼ੀਸਦੀ ਤੋਂ ਜਿਆਦਾ ਦੀ ਵਾਧਾ ਦੇਖਣ ਨੂੰ ਮਿਲਿਆ। ਦੱਸ ਦੇਈਏ ਕਿ ਟੇਲੋਮੇਰ ਇਨਸਾਨਾਂ ਦੇ ਅੰਦਰ ਮੌਜੂਦ ਕਰੋਮੋਸਾਮ ਨੂੰ ਪ੍ਰੋਟੈਕਟ ਕਰਦਾ ਹੈ, ਜਿਸ ਕਾਰਨ ਏਜ਼ ਰਿਵਰਸਲ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ।  ਟੇਲੋਮੇਰੇਸ ਕੁਦਰਸੀ ਰੂਪ ਨਾਲ ਉਮਰ ਦੇ ਨਾਲ ਛੋਟਾ ਹੋ ਜਾਂਦਾ ਹੈ, ਜਿਸ ਨਾਲ ਕੈਂਸਰ, ਅਲਜਾਈਮਰ ਅਤੇ ਪਾਰਕਿਸੰਸ ਵਰਗੀਆਂ ਬੀਮਾਰੀਆਂ ਹੁੰਦੀਆਂ ਹਨ।

ਇਹ ਵੀ ਪੜ੍ਹੋ: ਕ੍ਰਿਕਟਰ ਏ.ਬੀ. ਡਿਵਿਲੀਅਰਸ ਦੇ ਘਰ ਆਈ ਵੱਡੀ ਖ਼ੁਸ਼ਖ਼ਬਰੀ, ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ (ਤਸਵੀਰਾਂ)

ਏਜਿੰਗ ਜਨਰਲ ਵਿਚ ਪ੍ਰਕਾਸ਼ਿਤ ਖ਼ੋਜ ਅਨੁਸਾਰ, ਜਿਨ੍ਹਾਂ ਲੋਕਾਂ ਨੇ ਇਸ ਪ੍ਰਯੋਗ ਵਿਚ ਹਿੱਸਾ ਲਿਆ ਸੀ, ਉਨ੍ਹਾਂ ਦੇ ਸਰੀਰ ਵਿੱਚ ਟੇਲੋਮੇਰੇਸ ਦੁਬਾਰਾ ਤੋਂ ਵੱਧ ਗਿਆ, ਜਿਵੇਂ ਕਿਸੇ 25 ਸਾਲ ਦੇ ਨੌਜਵਾਨ ਵਿਚ ਟੇਲੋਮੇਰੇਸ ਦਾ ਸਰੂਪ ਹੁੰਦਾ ਹੈ, ਇਹ ਉਹੋ ਜਿਹਾ ਹੋ ਗਿਆ। ਅਧਿਐਨ ਵਿਚ ਇਹ ਵੀ ਪਾਇਆ ਗਿਆ ਕਿ ਸੇਨੇਸੇਟ ਸੈੱਲ ਵਿਚ ਕਰੀਬ 37 ਫ਼ੀਸਦੀ ਦੀ ਗਿਰਾਵਟ ਆਈ, ਯਾਨੀ ਉਹ 37 ਫ਼ੀਸਦੀ ਘੱਟ ਹੋ ਗਏ। ਸੇਨੇਸੇਟ ਸੈੱਲ ਦੀ ਕਮੀ ਨੂੰ ਇਨਸਾਨ ਦੀ ਉਮਰ ਦੇ ਵਧਣ ਨਾਲ ਵੀ ਜੋੜ ਕੇ ਵੇਖਿਆ ਜਾਂਦਾ ਹੈ। ਤਥਾਕਥਿਤ ਜੋਂਬੀ ਕੋਸ਼ਿਕਾਵਾਂ ਨੂੰ ਹਟਾਉਣ ਨਾਲ ਜੀਵਨ ਦਾ ਵਿਸਥਾਰ ਹੋ ਸਕਦਾ ਹੈ ।

ਤੇਲ ਅਵੀਵ ਯੂਨੀਵਰਸਿਟੀ ਵਿਚ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਸ਼ੈਈ ਏਫਰੈਟੀ ਨੇ ਕਿਹਾ ਕਿ ਹਾਲਾਂਕਿ ਟੇਲੋਮੇਅਰ ਦੀ ਕਮੀ ਨੂੰ ਉਮਰ ਵਧਣ ਦੇ ਜੀਵ ਵਿਗਿਆਨ ਦਾ ਪਵਿਤਰ ਕੰਠ ਮੰਨਿਆ ਜਾਂਦਾ ਹੈ, ਇਸ ਲਈ ਟੇਲੋਮੇਅਰ ਨੂੰ ਵਧਾਉਣ ਵਿਚ ਸਮਰਥ, ਦੀ ਉਮੀਦ ਵਿਚ ਕਈ ਚਿਕਿਤਸਕ ਅਤੇ ਵਾਤਾਵਰਣ ਦਖ਼ਲਅੰਦਾਜ਼ੀ ਦਾ ਪਤਾ ਲਗਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਖ਼ੋਜ ਦੌਰਾਨ 64 ਸਾਲ ਦੇ 35 ਤੰਦਰੁਸਤ ਲੋਕਾਂ ਅਤੇ 100 ਤੋਂ ਜ਼ਿਆਦਾ ਬਜ਼ੁਰਗਾਂ ਨੇ ਹਿੱਸਾ ਲਿਆ ਸੀ। ਇਸ ਦੌਰਾਨ ਇਨ੍ਹਾਂ ਲੋਕਾਂ ਨੂੰ ਦਬਾਅ ਵਾਲੇ ਕਮਰਿਆਂ ਵਿਚ ਬਿਠਾ ਕੇ ਮਾਸਕ ਜ਼ਰੀਏ 100 ਫ਼ੀਸਦੀ ਆਕਸੀਜਨ ਦਿੱਤੀ ਗਈ ਸੀ।  ਇਹ ਸੈਸ਼ਲ 90 ਮਿੰਟ ਤੱਕ ਚੱਲਦਾ ਸੀ। ਇਹ ਪ੍ਰਕਿਰਿਆ ਹਫ਼ਤੇ ਵਿਚ 5 ਦਿਨ ਹੁੰਦੀ ਅਤੇ ਪੂਰਾ ਅਧਿਐਨ 3 ਮਹੀਨੇ ਤੱਕ ਚੱਲਿਆ।

ਇਹ ਵੀ ਪੜ੍ਹੋ: 48 ਦਿਨਾਂ ਦੀ ਸ਼ਾਂਤੀ ਮਗਰੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧੀਆਂ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਨਵੇਂ ਭਾਅ

ਇਸ ਅਧਿਐਨ ਦੇ ਖੋਜਕਾਰ ਡਾ. ਆਮਿਰ ਨੇ ਕਿਹਾ ਕਿ ਹੁਣ ਤੱਕ ਲਾਈਫਸਟਾਇਲ ਵਿਚ ਕੁੱਝ ਬਦਲਾਅ ਅਤੇ ਕਾਫ਼ੀ ਹਾਰਡ ਐਕਸਰਸਾਈਜ ਦੇ ਚਲਦੇ ਇਹ ਫ਼ਾਇਦਾ ਦੇਖਣ ਨੂੰ ਮਿਲਿਆ ਸੀ ਪਰ ਸ਼ੁੱਧ ਆਕਸੀਜਨ ਦੀ ਇਸ ਪ੍ਰਕਿਰਿਆ ਦੇ ਸਹਾਰੇ ਸਿਰਫ਼ 3 ਮਹੀਨੇ ਦੀ ਥੈਰੇਪੀ ਵਿਚ ਅਸੀ ਟੇਲੋਮੇਰ ਦੀ ਲੰਮਾਈ ਨੂੰ ਕਾਫ਼ੀ ਜ਼ਿਆਦਾ ਵਧਾਉਣ ਵਿਚ ਕਾਮਯਾਬ ਰਹੇ ਜੋ ਕਾਫ਼ੀ ਹੈਰਾਨੀਜਨਕ ਗੱਲ ਹੈ।


cherry

Content Editor

Related News