ਕੈਨੇਡਾ 'ਚ ਕੁੜੀਆਂ ਨਾਲ ਗਲਤ ਕੰਮ ਕਰਨ ਵਾਲਾ ਪੰਜਾਬੀ ਗ੍ਰਿਫਤਾਰ, ਸ਼ਰਮ ਨਾਲ ਝੁਕਾ 'ਤਾ ਸਿਰ
Friday, Jan 30, 2026 - 12:04 PM (IST)
ਇੰਟਰਨੈਸ਼ਨਲ ਡੈਸਕ : ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਪੰਜਾਬੀ ਵਿਅਕਤੀ ਵੱਲੋਂ ਪੰਜਾਬੀ ਭਾਈਚਾਰੇ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਦਿੱਤਾ ਗਿਆ ਹੈ। ਬਰੈਂਪਟਨ ਪੁਲਸ ਨੇ ਤਜਿੰਦਰ ਧਾਲੀਵਾਲ (ਤਾਲੀਵਾਲ) ਨਾਮ ਦੇ ਇਕ ਵਿਅਕਤੀ ਨੂੰ ਭੋਲੀਆਂ-ਭਾਲੀਆਂ ਕੁੜੀਆਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਗੰਭੀਰ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ: ਅਮਰੀਕਾ ਦੀ ਵੱਡੀ ਕਾਰਵਾਈ: 149 ਹੋਰ ਭਾਰਤੀ ਬੇੜੀਆਂ 'ਚ ਬੰਨ੍ਹ ਕੇ ਕੀਤੇ ਡਿਪੋਰਟ
ਨੌਕਰੀ ਦੇ ਬਦਲੇ ਜਿਸਮ ਦੀ ਮੰਗ
ਪ੍ਰਾਪਤ ਜਾਣਕਾਰੀ ਅਨੁਸਾਰ, ਤਜਿੰਦਰ ਨੇ ਨੌਕਰੀਆਂ ਲਈ ਇਸ਼ਤਿਹਾਰ ਦਿੱਤੇ ਹੋਏ ਸਨ ਅਤੇ ਖਾਸ ਤੌਰ 'ਤੇ ਕੁੜੀਆਂ ਦੀ ਡਿਮਾਂਡ ਕੀਤੀ ਸੀ। ਜਦੋਂ ਕੁੜੀਆਂ ਕੰਮ ਦੀ ਭਾਲ ਵਿੱਚ ਉਸ ਕੋਲ ਪਹੁੰਚਦੀਆਂ ਸਨ, ਤਾਂ ਉਹ ਨੌਕਰੀ ਦੇਣ ਦੇ ਬਦਲੇ ਉਨ੍ਹਾਂ ਤੋਂ ਸਰੀਰਕ ਸਬੰਧ ਬਣਾਉਣ ਦੀ ਮੰਗ ਕਰਦਾ ਸੀ। ਉਹ ਕੁੜੀਆਂ 'ਤੇ ਇਸ ਕੰਮ ਲਈ ਲਗਾਤਾਰ ਦਬਾਅ ਪਾਉਂਦਾ ਅਤੇ ਉਨ੍ਹਾਂ ਨੂੰ ਮਜਬੂਰ ਕਰਦਾ ਸੀ।
ਪੀੜਤ ਕੁੜੀ ਦੀ ਹਿੰਮਤ ਨੇ ਖੋਲ੍ਹੀ ਪੋਲ
ਇਸ ਘਿਨਾਉਣੇ ਕਾਰੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਦੋ ਕੁੜੀਆਂ ਉਸ ਕੋਲ ਨੌਕਰੀ ਲੈਣ ਲਈ ਗਈਆਂ ਸਨ। ਤਜਿੰਦਰ ਵੱਲੋਂ ਜਦੋਂ ਇੱਕ ਲੜਕੀ 'ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਇਆ ਗਿਆ, ਤਾਂ ਉਸ ਬਹਾਦਰ ਕੁੜੀ ਨੇ ਡਰਨ ਦੀ ਬਜਾਏ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਸ਼ਿਕਾਇਤ ਮਿਲਦੇ ਹੀ ਬਰੈਂਪਟਨ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਜਿੰਦਰ ਨੂੰ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ: ਹੁਣ ਸੋਨੇ ਨਾਲ ਬਣੇਗੀ ਸੜਕ ! ਵਸੇਗਾ ਅਨੋਖਾ ਸ਼ਹਿਰ, Dubai ਕਰੇਗਾ ਕਮਾਲ
ਪੁਲਸ ਦੀ ਹੋਰ ਪੀੜਤਾਂ ਨੂੰ ਅਪੀਲ
ਬਰੈਂਪਟਨ ਪੁਲਸ ਵੱਲੋਂ ਮੁਲਜ਼ਮ ਤਜਿੰਦਰ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ। ਪੁਲਸ ਨੇ ਕਿਹਾ ਹੈ ਕਿ ਜੇਕਰ ਇਸ ਵਿਅਕਤੀ ਨੇ ਕਿਸੇ ਹੋਰ ਵੀ ਮਹਿਲਾ ਜਾਂ ਕੁੜੀ ਨਾਲ ਅਜਿਹੀ ਕੋਈ ਹਰਕਤ ਕੀਤੀ ਹੈ, ਤਾਂ ਉਹ ਬਿਨਾਂ ਕਿਸੇ ਡਰ ਦੇ ਸਾਹਮਣੇ ਆਉਣ ਅਤੇ ਇਸ ਦੇ ਖਿਲਾਫ ਆਪਣੀ ਸ਼ਿਕਾਇਤ ਦਰਜ ਕਰਵਾਉਣ।
ਦੱਸਣਯੋਗ ਹੈ ਕਿ ਵਿਦੇਸ਼ਾਂ ਵਿੱਚ ਅਕਸਰ ਪੰਜਾਬੀ ਕੁੜੀਆਂ ਆਪਣੇ ਆਪ ਨੂੰ ਪੰਜਾਬੀ ਨੌਜਵਾਨਾਂ ਦੇ ਆਲੇ-ਦੁਆਲੇ ਸੁਰੱਖਿਅਤ ਮਹਿਸੂਸ ਕਰਦੀਆਂ ਹਨ, ਪਰ ਅਜਿਹੀਆਂ ਘਟਨਾਵਾਂ ਭਾਈਚਾਰੇ ਦੇ ਅਕਸ ਨੂੰ ਗੰਭੀਰ ਸੱਟ ਪਹੁੰਚਾਉਂਦੀਆਂ ਹਨ।
ਇਹ ਵੀ ਪੜ੍ਹੋ: ਅਮਰੀਕਾ ਦੇ Deport ਐਕਸ਼ਨ ਵਿਚਾਲੇ ਯੂਰਪੀ ਦੇਸ਼ ਦਾ ਵੱਡਾ ਐਲਾਨ ! ਲੱਖਾਂ ਪ੍ਰਵਾਸੀਆਂ ਨੂੰ ਦੇਵੇਗਾ PR
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
