ਸਾਊਥਾਲ : ਤੀਆਂ ਦੇ ਮੇਲੇ 'ਚ ਪੰਜਾਬਣਾਂ ਨੇ ਲਗਾਈਆਂ ਰੌਣਕਾਂ, ਬਣਿਆ ਪੰਜਾਬ ਵਰਗਾ ਮਾਹੌਲ

08/20/2018 7:36:23 PM

ਲੰਡਨ (ਰਾਜਵੀਰ ਸਮਰਾ)— ਬਰਤਾਨੀਆ ਦੀ ਸੰਸਥਾ ਵੋਇਸ ਆਫ ਵੁਮੈਨ, ਮੇਲ-ਗੇਲ ਗਰੁੱਪ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਨੋਰਵੁੱਡ ਹਾਲ ਦੀ ਗਰਾਉਂਡ ਵਿਚ ਮਨਾਇਆ ਗਿਆ। ਜਿਸ ਦੌਰਾਨ ਯੂ. ਕੇ. ਦੇ ਵੱਖ-ਵੱਖ ਸ਼ਹਿਰਾ ਤੋਂ ਪਹੁੰਚੀਆਂ ਪੰਜਾਬਣਾਂ ਅਤੇ ਬੱਚਿਆਂ ਨੇ ਪੇਂਡੂ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸਬੂਤ ਪੇਸ਼ ਕੀਤਾ। ਤੀਆਂ ਦੀ ਸ਼ੁਰੂਆਤ ਮੁਟਿਆਰਾਂ ਨੇ ਯੂ. ਕੇ. ਦੇ ਪ੍ਰਸਿੱਧ ਢੋਲੀ ਦਲਜੀਤ ਅਟਵਾਲ ਦੇ ਢੋਲ ਦੇ ਡਗੇ 'ਤੇ ਬੋਲੀਆਂ ਪਾ ਕੇ ਕੀਤੀ। ਬੋਲੀਆਂ ਅਤੇ ਗਿੱਧੇ ਦੀ ਧਮਕ ਨਾਲ ਮੇਲੇ 'ਚ ਅਜਿਹਾ ਰੰਗ ਬੰਨ੍ਹਿਆ ਗਿਆ, ਜੋ ਕਿ ਕਾਬਲੇ-ਤਾਰੀਫ ਸੀ। ਗਿੱਧਾ ਪਾਉਂਦੀਆਂ ਮੁਟਿਆਰਾਂ ਨੂੰ ਦੇਖ ਕੇ ਇੰਝ ਲੱਗਦਾ ਸੀ ਕਿ ਇਹ ਲੰਡਨ ਨਹੀਂ ਸਗੋਂ ਪੰਜਾਬ ਦੇ ਹੀ ਕਿਸੇ ਪਿੰਡ ਦਾ ਪ੍ਰੋਗਰਾਮ ਹੈ।

PunjabKesari

PunjabKesari

ਇਸ ਮੌਕੇ ਮੁੱਖ ਪ੍ਰਬੰਧਕ ਸੁਰਿੰਦਰ ਕੌਰ ਤੂਰ ਅਤੇ ਅਵਤਾਰ ਕੌਰ ਚਾਨਾ ਨੇ ਤੀਆਂ ਦੇ ਤਿਉਹਾਰ ਨੂੰ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਤਿਉਹਾਰ ਹਰ ਸਾਲ ਮਨਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਅਜਿਹੇ ਮੇਲੇ ਜੋ ਸਾਡੇ ਸੱਭਿਆਚਾਰ ਦਾ ਹਿੱਸਾ ਹਨ, ਨੂੰ ਰਲ-ਮਿਲ ਕੇ ਮਨਾਉਣਾ ਚਾਹੀਦਾ ਹੈ। ਇਸ ਨਾਲ ਸਾਡਾ ਆਪਸੀ ਪਿਆਰ ਵਧਦਾ ਹੈ ਅਤੇ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੁੰਦੀ ਹੈ। ਇਸ ਮੌਕੇ ਸ਼ਿਵਦੀਪ ਕੌਰ, ਰੇਡੀਓ ਪ੍ਰਾਜੈਂਟਰ ਅਤੇ ਪ੍ਰਸਿੱਧ ਲੇਖਿਕਾ ਕੁਲਵੰਤ ਕੌਰ ਢਿੱਲੋਂ, ਲੇਖਿਕਾ ਭਿੰਦਰ ਜਲਾਲਾਬਾਦੀ, ਰੇਡੀਓ ਪ੍ਰਾਜੈਂਟਰ ਕਮਲਜੀਤ ਜੀਤੀ, ਅਨੂੰ, ਛਿੰਦੋ, ਅਮਰਜੀਤ ਕੌਰ ਢੇਸੀ, ਨਸੀਬ ਕੌਰ, ਸਰਬਜੀਤ ਕੌਰ, ਜਸਵੀਰ ਕੌਰ, ਇੰਦਰਜੀਤ ਕੌਰ ਰਾਏ, ਕਸ਼ਮੀਰ ਕੌਰ ਨੂੰ ਪ੍ਰਬੰਧਕਾਂ ਵਲੋਂ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।

PunjabKesari

PunjabKesari

PunjabKesari

ਇਸ ਪ੍ਰੋਗਰਾਮ 'ਚ ਸੰਤੋਸ਼, ਪ੍ਰੀਤ ਬੈਂਸ, ਹਰਫਲ, ਪਰਮਿੰਦਰ, ਹਰਵੰਤ ਕੌਰ ਭੁੱਲਰ, ਹਰਵੰਤ ਕੌਰ ਧਾਲੀਵਾਲ,ਨੀਰੂ ਹੀਰ, ਸਰਬਜੀਤ ਕੌਰ ਬੋਪਾਰਾਏ, ਮਨਜੀਤ ਕੌਰ ਰਾਣੀ ਆਦਿ ਹੋਰ ਵੱਖ-ਵੱਖ ਸ਼ਖਸੀਅਤਾਂ ਹਾਜ਼ਰ ਸਨ। ਪ੍ਰੋਗਰਾਮ ਦੀ ਸਮਾਪਤੀ ਮਗਰੋਂ ਗੱਲਬਾਤ ਕਰਦਿਆਂ ਲੇਖਿਕਾ ਕੁਲਵੰਤ ਕੌਰ ਢਿੱਲੋਂ ਨੇ ਆਖਿਆ ਕਿ ਸਾਡੇ ਲਈ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇੰਗਲੈਂਡ ਵਰਗੇ ਵਿਕਾਸਸ਼ੀਲ ਦੇਸ਼ ਵਿਚ ਰਹਿੰਦੀਆਂ ਪੰਜਾਬਣ ਧੀਆਂ ਵੱਲੋਂ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਇੱਥੇ ਜੰਮ-ਪਲ ਕੇ ਜਵਾਨ ਹੋ ਰਹੇ ਬੱਚਿਆਂ ਨੂੰ ਅਜਿਹੇ ਮੇਲੇ ਸਾਡੇ ਵਿਰਸੇ ਨਾਲ ਜੋੜ ਕੇ ਰੱਖਣ ਲਈ ਕਾਰਗਾਰ ਸਾਬਤ ਹੋ ਰਹੇ ਹਨ।


Related News