ਜਿਸ ਨੂੰ ਸਮਝ ਰਹੇ ਸਨ ਪੱਤੇ ਉਹ ਨਿਕਲੇ ਸੋਨੇ ਦੇ ਸਿੱਕੇ, ਪੁਰਾਤਨ ਖਜ਼ਾਨਾ ਦੇਖ ਹੋਏ ਬਾਗੋ-ਬਾਗ

Tuesday, Aug 25, 2020 - 08:39 AM (IST)

ਜਿਸ ਨੂੰ ਸਮਝ ਰਹੇ ਸਨ ਪੱਤੇ ਉਹ ਨਿਕਲੇ ਸੋਨੇ ਦੇ ਸਿੱਕੇ, ਪੁਰਾਤਨ ਖਜ਼ਾਨਾ ਦੇਖ ਹੋਏ ਬਾਗੋ-ਬਾਗ

ਯਰੂਸ਼ਲਮ- ਇਜ਼ਰਾਇਲ ਦੇ ਪੁਰਾਤਤਵ ਵਿਗਿਆਨੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਹਾਲ ਹੀ ਵਿਚ ਉਨ੍ਹਾਂ ਨੂੰ ਯਵਨੇ ਸ਼ਹਿਰ ਨੇੜੇ ਖੋਦਾਈ ਦੌਰਾਨ ਸ਼ੁਰੂਆਤੀ ਇਸਲਾਮੀ ਕਾਲ ਦੇ ਸੋਨੇ ਦੇ ਸਿੱਕਿਆਂ ਦਾ ਖਜ਼ਾਨਾ ਮਿਲਿਆ ਹੈ। 

ਦੇਸ਼ ਦੇ ਪੁਰਾਤਤਵ ਵਿਗਿਆਨੀਆਂ-ਲਿਯਾਤ ਨਾਦਾਵ-ਜਿਵ ਅਤੇ ਐਲੀ ਹੱਦਾਦ ਨੇ ਇਕ ਸੰਯੁਕਤ ਬਿਆਨ ’ਚ ਕਿਹਾ ਕਿ ਖੋਦਾਈ ’ਚ 425 ਸਿੱਕੇ ਮਿਲੇ ਹਨ ਜੋ ਪੂਰੀ ਤਰ੍ਹਾਂ ਸੋਨੇ ਨਾਲ ਬਣੇ ਹੋਏ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ 1,100 ਸਾਲ ਪਹਿਲਾਂ ਅੱਬਾਸਿਦ ਕਾਲ ਦੇ ਸਿੱਕੇ ਹਨ। ਇਹ ਇਕ ‘ਅਤਿਅੰਤ ਦੁਰਲੱਭ’ ਖੋਜ ਹੈ। ਖੋਦਾਈ ਦੌਰਾਨ ਛੋਟੀਆਂ ‘ਕਲਿਪਿੰਗ’ ਵੀ ਮਿਲੀਆਂ ਹਨ, ਜਿਨ੍ਹਾਂ ਦੀ ਵਰਤੋਂ ਛੋਟੀ ਮੁਦਰਾ ਦੇ ਰੂਪ ’ਚ ਕੀਤਾ ਜਾਂਦੀ ਹੋਵੇਗੀ।

ਸਿੱਕਾ ਵਿਗਿਆਨੀ ਰਾਬਰਟ ਕੂਲ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਦਾ ਹੈ ਕਿ ਸਿੱਕੇ ਨੌਵੀਂ ਸਦੀ ਦੇ ਆਖਰੀ ਕਾਲ ਦੇ ਹਨ, ਜਿਨ੍ਹਾਂ ਨੂੰ ਅੱਬਾਸਿਦ ਖਲੀਫਾ ਦੇ ਸਵਰਣ ਯੁੱਗ ਦੇ ਰੂਪ ਵਿਚ ਮਾਨਤਾ ਮਿਲੀ ਹੈ। ਇਸ ਦਾ ਦੱਖਣੀ-ਪੱਛਮੀ ਏਸ਼ੀਆ ਅਤੇ ਉੱਤਰੀ ਅਫਰੀਕਾ 'ਤੇ ਕੰਟਰੋਲ ਸੀ। 
 

ਮਿਲੇਗੀ ਹੋਰ ਜਾਣਕਾਰੀ-
ਇਨ੍ਹਾਂ ਨੂੰ ਲੱਭਣ ਵਾਲੇ ਵਲੰਟੀਅਰਜ਼ ਵਿਚੋਂ ਇਕ ਓਜ ਕੋਹੇਨ ਨੇ ਦੱਸਿਆ ਕਿ ਜ਼ਮੀਨ ਪੁੱਟਣ 'ਤੇ ਮਿੱਟੀ ਦੇ ਹੇਠਾਂ ਉਨ੍ਹਾਂ ਨੂੰ ਪੱਤਿਆਂ ਵਰਗਾ ਕੁਝ ਦਿਖਾਈ ਦਿੱਤਾ। ਜਦ ਉਨ੍ਹਾਂ ਨੇ ਧਿਆਨ ਨਾਲ ਦੇਖਿਆ ਤਾਂ ਇਹ ਸੋਨੇ ਦੇ ਸਿੱਕੇ ਸਨ। ਉਨ੍ਹਾਂ ਕਿਹਾ ਕਿ ਅਜਿਹੀ ਖਾਸ ਅਤੇ ਪੁਰਾਤਨ ਕਾਲ ਦਾ ਖਜ਼ਾਨਾ ਦੇਖਣਾ ਕਾਫੀ ਉਤਸ਼ਾਹਪੂਰਣ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਦੀ ਮਦਦ ਨਾਲ ਉਸ ਕਾਲ ਬਾਰੇ ਹੋਰ ਵੀ ਜਾਣਕਾਰੀ ਮਿਲ ਸਕੇਗੀ। 
 


author

Lalita Mam

Content Editor

Related News