ਕੈਨੇਡਾ ''ਚ ਰਹਿੰਦੇ ਦੋ ਸਕੇ ਭਰਾਵਾਂ ਨੂੰ ਫਾਇਰ ਵਿਭਾਗ ਨੇ ਕੀਤਾ ਸਨਮਾਨਤ

05/26/2018 5:02:07 PM

ਵਿਕਟੋਰੀਆ— ਕੈਨੇਡਾ ਦੇ ਸ਼ਹਿਰ ਵਿਕਟੋਰੀਆ 'ਚ ਦੋ ਸਕੇ ਭਰਾਵਾਂ ਨੂੰ ਵਿਕਟੋਰੀਆ ਫਾਇਰ ਵਿਭਾਗ ਵਲੋਂ ਸਨਮਾਨਤ ਕੀਤਾ ਗਿਆ। ਦੋਹਾਂ ਨੂੰ ਸਿਟੀਜ਼ਨ ਮੈਰਿਟਰੀਅਲ ਸਰਵਿਸ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਦਰਅਸਲ ਬੀਤੇ ਮਾਰਚ ਮਹੀਨੇ 'ਚ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵਿਕਟੋਰੀਆ ਸਥਿਤ ਘਰ ਨੂੰ ਅੱਗ ਲੱਗ ਗਈ ਸੀ। ਦੋਹਾਂ ਭਰਾਵਾਂ 16 ਸਾਲਾ ਸੈਮਪਸਨ ਪਾਰਕ ਅਤੇ 13 ਸਾਲਾ ਫਿਨ ਨੇ ਆਪਣੇ ਪਰਿਵਾਰ ਨੂੰ ਬਚਾਇਆ। ਦੋਹਾਂ ਭਰਾਵਾਂ 'ਚੋਂ ਇਕ ਨੂੰ ਧੂੰਏਂ ਦੀ ਬਦਬੂ ਆਈ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਦਾਦੀ ਨੂੰ ਅਲਰਟ ਕੀਤਾ ਅਤੇ ਆਪਣੇ 3 ਸਾਲਾ ਛੋਟੇ ਭਰਾਵਾਂ ਨੂੰ ਬਾਹਰ ਖਿੱਚ ਕੇ ਲੈ ਆਏ। ਦੋਹਾਂ ਭਰਾਵਾਂ ਨੇ ਦੱਸਿਆ ਕਿ ਅੱਗ ਘਰ ਦੇ ਪਰਦਿਆਂ ਨੂੰ ਲੱਗੀ ਅਤੇ ਤੇਜ਼ੀ ਨਾਲ ਫੈਲ ਗਈ। ਅਸੀਂ ਬਹੁਤ ਡਰੇ ਹੋਏ ਸੀ। 

PunjabKesari
ਉਨ੍ਹਾਂ ਦੱਸਿਆ ਕਿ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ, ਸਾਡੇ ਕੋਲ ਬਾਹਰ ਬਚ ਕੇ ਨਿਕਲ ਦਾ ਕੋਈ ਰਾਹ ਨਹੀਂ ਸੀ। ਅਸੀਂ ਫਿਰ ਵੀ ਕਿਸੇ ਤਰ੍ਹਾਂ ਆਪਣੇ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢਿਆ ਪਰ ਘਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ।

PunjabKesari
ਦੋਹਾਂ ਭਰਾਵਾਂ ਨੂੰ ਸ਼ੁੱਕਰਵਾਰ ਨੂੰ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਉਨ੍ਹਾਂ ਦੀ ਮਾਂ ਜੈਸਿਕਾ ਐਡਰਸਨ ਨੇ ਕਿਹਾ ਕਿ ਮੈਨੂੰ ਆਪਣੇ ਪੁੱਤਾਂ 'ਤੇ ਬਹੁਤ ਮਾਣ ਹੈ ਪਰ ਇਹ ਉਨ੍ਹਾਂ ਲਈ ਇਕ ਵੱਖਰਾ ਤਜ਼ਰਬਾ ਸੀ। ਅੱਗ ਨੇ ਘਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਘਰ ਦੇ ਮੁੜ ਨਿਰਮਾਣ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਤਾਂ ਜੋ ਅਸੀਂ ਆਪਣੇ ਘਰ ਵਾਪਸ ਜਾ ਸਕੀਏ ਅਤੇ ਨਵੀਆਂ ਯਾਦਾਂ ਨੂੰ ਬਣਾ ਸਕੀਏ। ਐਡਰਸਨ ਨੇ ਕਿਹਾ ਕਿ ਅਸੀਂ ਆਪਣੇ ਗੁਆਂਢੀਆਂ ਕੋਲ ਛੇਤੀ ਹੀ ਜਾਵਾਂਗੇ।


Related News