ਲੜਕੇ ਦੀ ਧੌਣ ਦੇ ਆਰ-ਪਾਰ ਹੋਈ ਇਹ ਖਤਰਨਾਕ ਮੱਛੀ, ਤਸਵੀਰਾਂ ਵਾਇਰਲ
Friday, Jan 24, 2020 - 06:43 PM (IST)

ਮਕਾਸਰ- ਇੰਡੋਨੇਸ਼ੀਆ ਦੇ ਦੱਖਣ ਪੂਰਬ ਸੁਲਾਵੇਸੀ ਸੂਬੇ ਦੇ ਦੱਖਣੀ ਹਿੱਸੇ ਦੇ ਬੁਟੋਨ ਪਿੰਡ ਦੇ ਇਕ ਲੜਕੇ ਦੀ ਗਰਦਨ 'ਤੇ ਇਕ ਖਤਰਨਾਕ ਮੱਛੀ (ਨੀਡਲ ਫਿਸ਼) ਨੇ ਹਮਲਾ ਕਰ ਦਿੱਤਾ। ਇਹ ਅਟੈਕ ਇੰਨਾਂ ਖਤਰਨਾਕ ਸੀ ਕਿ ਮੱਛੀ ਦਾ ਜਬਾੜਾ ਲੜਕੇ ਦੀ ਗਰਦਨ ਦੇ ਆਰ-ਪਾਰ ਹੋ ਗਿਆ ਪਰ ਉਸ ਨੇ ਹਿੰਮਤ ਨਹੀਂ ਹਾਰੀ ਤੇ ਉਹ ਮੱਛੀ ਨੂੰ ਫੜ ਕੇ 90 ਮਿੰਟ ਦੂਰ ਹਸਪਤਾਲ ਪਹੁੰਚਿਆ, ਜਿਥੇ ਉਸ ਦਾ ਆਪ੍ਰੇਸ਼ਨ ਕੀਤਾ ਗਿਆ। ਹੁਣ ਉਸ ਦੀ ਹਾਲਤ ਠੀਕ ਹੈ।
ਇਹ ਘਟਨਾ ਪਿਛਲੇ ਸ਼ਨੀਵਾਰ ਦੀ ਹੈ ਪਰ ਮਾਮਲਾ ਹੁਣ ਸਾਹਮਣੇ ਆਇਆ ਹੈ। 16 ਸਾਲ ਦਾ ਮੁਹੰਮਦ ਈਦੁਲ ਸਕੂਲ ਤੋਂ ਬਾਅਦ ਦੋਸਤ ਸਾਰੜੀ ਦੀ ਬੋਟ ਵਿਚ ਬੈਠ ਕੇ ਮੱਛੀ ਫੜਨ (ਫਿਸ਼ਿੰਗ) ਗਿਆ ਸੀ। ਦੋਵੇਂ ਤੱਟ ਤੋਂ ਅੱਧਾ ਕਿਲੋਮੀਟਰ ਅੰਦਰ ਸਮੁੰਦਰ ਵਿਚ ਪਹੁੰਚੇ ਹੀ ਸੀ ਕਿ 75 ਸੈਂ.ਮੀ. ਲੰਬੀ ਫਿਸ਼ ਨੇ ਉਸ ਦੀ ਗਰਦਨ 'ਤੇ ਹਮਲਾ ਕਰ ਦਿੱਤਾ। ਦੋਵਾਂ ਨੇ ਹਿੰਮਤ ਨਹੀਂ ਹਾਰੀ। ਈਦੁਲ ਨੇ ਮੱਛੀ ਨੂੰ ਤੇਜ਼ੀ ਨਾਲ ਆਪਣੇ ਹੱਥ ਨਾਲ ਫੜ ਲਿਆ। ਇਸ ਦੌਰਾਨ ਉਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੀ ਰਹੀ। ਈਦੁਲ ਨੇ ਦੱਸਿਆ ਕਿ ਉਹ ਸਮਾਂ ਬੇਹੱਦ ਡਰਾਉਣਾ ਸੀ।
ਡਾਕਟਰਾਂ ਨੇ ਕਿਹਾ ਕਿ ਅਜਿਹਾ ਮਾਮਲਾ ਪਹਿਲਾਂ ਕਦੇ ਨਹੀਂ ਦੇਖਿਆ
ਡਾਕਟਰਾਂ ਨੇ ਦੋਸਤ ਨੇ ਬੋਟ ਨੂੰ ਤੱਕ 'ਤੇ ਲਾਇਆ ਤੇ ਬਾਓ ਪਿੰਡ ਦੇ ਹਸਪਤਾਲ ਲੈ ਗਿਆ, ਜਿਥੇ ਸਰਜਰੀ ਦੇ ਸਾਧਨ ਮੌਜੂਦ ਨਹੀਂ ਸਨ, ਇਸ ਲਈ ਈਦੁਲ ਨੂੰ ਮਕਾਸਰ ਦੇ ਸੂਬਾਈ ਹਸਪਤਾਲ ਰੈਫਰ ਕੀਤਾ ਗਿਆ। ਇਥੇ ਪਹੁੰਚਣ ਵਿਚ ਦੋਵਾਂ ਨੂੰ ਤਕਰੀਬਨ 90 ਮਿੰਟ ਲੱਗੇ। ਡਾਕਟਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਅਸੀਂ ਮੱਛੀ ਦੇ ਜਬਾੜੇ ਨੂੰ ਧੜ ਤੋਂ ਵੱਖ ਕੀਤਾ। ਫਿਰ ਜਰਜਰੀ ਕੀਤੀ। ਹੁਣ ਉਹ ਤੇਜ਼ੀ ਨਾਲ ਠੀਕ ਹੋ ਰਿਹਾ ਹੈ। ਡਾਕਟਰਾਂ ਦੀ ਟੀਮ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਅਜਿਹਾ ਮਾਮਲਾ ਪਹਿਲਾਂ ਕਦੇ ਨਹੀਂ ਦੇਖਿਆ। ਈਦੁਲ ਦੀ ਮੱਛੀ ਨਾਲ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।
ਪਹਿਲਾਂ ਵੀ ਹੋ ਚੁੱਕੇ ਹਨ ਇਸ ਮੱਛੀ ਦੇ ਹਮਲੇ
ਇਸ ਮੱਛੀ ਦੇ ਹਮਲੇ ਪਹਿਲਾਂ ਵੀ ਸੁਰਖੀਆਂ ਵਿਚ ਰਹੇ ਹਨ। 1977 ਵਿਚ ਹਵਾਈ ਟਾਪੂ ਦੇ ਇਕ 10 ਸਾਲ ਦੇ ਲੜਕੇ ਦੀ ਮੌਤ ਇਸੇ ਮੱਛੀ ਦੇ ਹਮਲੇ ਵਿਚ ਹੋਈ ਸੀ। ਮੱਛੀ ਨੇ ਉਸ ਦੀ ਅੱਖ 'ਤੇ ਹਮਲਾ ਕੀਤਾ ਸੀ। ਇਸ ਤੋਂ ਇਲਾਵਾ ਸਾਲ 2018 ਦੇ ਦਸੰਬਰ ਮਹੀਨੇ ਥਾਈਲੈਂਡ ਦੇ ਨੇਵੀ ਕਰਮਚਾਰੀ ਕ੍ਰਿੰਗਸਕ ਪੇਂਗਪੇਨਿਚ ਦੀ ਮੌਤ ਧੌਣ 'ਤੇ ਨੀਡਲ ਫਿਸ਼ ਦੇ ਹਮਲੇ ਕਾਰਨ ਹੋਈ ਸੀ।