ਮੈਲਬੌਰਨ ''ਚ ਸਿਖਰ ਦੁਪਹਿਰ ਦੁਕਾਨ ''ਚ ਚੋਰਨੀਆਂ ਨੇ ਮਾਰਿਆ ਡਾਕਾ, ਭੱਜਦਿਆਂ ਨੂੰ ਨਹੀਂ ਲੱਭਾ ਰਾਹ ਤਾਂ...

06/08/2017 5:45:10 PM

ਮੈਲਬੌਰਨ— ਮੈਲਬੌਰਨ 'ਚ ਇਕ ਅਜੀਬ ਹੀ ਮਾਮਲਾ ਸਾਹਮਣੇ ਆਇਆ ਹੈ, ਇੱਥੇ ਪੁਲਸ ਨੇ 5 ਨਾਬਾਲਗ ਕੁੜੀਆਂ ਨੂੰ ਗ੍ਰਿ੍ਰਫਤਾਰ ਕੀਤਾ ਹੈ। ਦਰਅਸਲ ਕੁੜੀਆਂ ਇਕ ਸ਼ਰਾਬ ਦੀ ਦੁਕਾਨ 'ਚ ਚੋਰੀ ਕਰਨ ਗਈਆਂ ਸਨ ਪਰ ਉਹ ਇਸ ਕੰਮ ਨੂੰ ਅੰਜ਼ਾਮ ਦੇਣ 'ਚ ਅਸਫਲ ਰਹੀਆਂ। ਇਹ ਘਟਨਾ ਵੀਰਵਾਰ ਦੁਪਹਿਰ 2.30 ਵਜੇ ਵਾਪਰੀ, 5 ਕੁੜੀਆਂ ਦਾ ਸਮੂਹ ਸਕੂਲ ਦੀ ਵਰਦੀ 'ਚ ਦੱਖਣੀ ਕਰਾਸ ਸਟੇਸ਼ਨ ਸਥਿਤ ਸ਼ਰਾਬ ਦੁਕਾਨ ਅੰਦਰ ਦਾਖਲ ਹੋਈਆਂ ਅਤੇ ਉਨ੍ਹਾਂ ਨੇ ਉੱਥੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਦੁਕਾਨ ਦੇ 2 ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਦੇਖਿਆ ਤਾਂ ਕੁੜੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਇਕ ਸੁਰੱਖਿਆ ਕਰਮਚਾਰੀ ਦੇ ਸਿਰ 'ਤੇ ਬੋਤਲ ਮਾਰੀ ਅਤੇ ਉੱਥੋਂ ਫਰਾਰ ਹੋ ਗਈਆਂ। ਦੂਜੇ ਸੁਰੱਖਿਆ ਕਰਮਚਾਰੀ ਅਤੇ ਪੁਲਸ ਦੀ ਮਦਦ ਨਾਲ ਉਨ੍ਹਾਂ ਕੁੜੀਆਂ ਦਾ ਪਿਛਾ ਕੀਤਾ ਗਿਆ ਅਤੇ ਉਹ ਉਸ ਨਾਲ ਵੀ ਲੜੀਆਂ ਆਖਰਕਾਰ ਉਨ੍ਹਾਂ ਨੂੰ ਫੜ ਲਿਆ ਗਿਆ। ਜ਼ਖਮੀ ਹੋਏ ਸੁਰੱਖਿਆ ਕਰਮਚਾਰੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਕੁੜੀਆਂ ਨੂੰ ਗ੍ਰਿਫਤਾਰ ਕਰ ਕੇ ਰਿਮਾਂਡ 'ਤੇ ਲਿਆ ਹੈ।


Related News