ਆਸਟ੍ਰੇਲੀਆ 'ਚ ਕਾਰ ਅਤੇ ਟੱਕਰ ਦੀ ਜ਼ੋਰਦਾਰ ਟੱਕਰ, ਅੱਲ੍ਹੜ ਉਮਰ ਦੀ ਕੁੜੀ 'ਤੇ ਦੋਸ਼ ਆਇਦ
Friday, Jun 30, 2023 - 05:37 PM (IST)

ਮੈਲਬੌਰਨ (ਆਈ.ਏ.ਐੱਨ.ਐੱਸ.) ਆਸਟ੍ਰੇਲੀਆ ਵਿਖੇ ਵਿਕਟੋਰੀਆ ਸੂਬੇ ਦੇ ਲੌਕਸਲੇ ਸ਼ਹਿਰ ਵਿੱਚ ਇੱਕ ਘਾਤਕ ਟੱਕਰ ਤੋਂ ਬਾਅਦ ਇੱਕ ਅੱਲ੍ਹੜ ਉਮਰ ਦੀ ਕੁੜੀ 'ਤੇ ਦੋਸ਼ ਆਇਦ ਕੀਤੇ ਗਏ ਹਨ| ਪੁਲਸ ਨੇ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਬੀਤੇ ਦਿਨ ਸਲੇਟੀ ਰੰਗ ਦੀ ਹੋਲਡਨ ਕੈਪਟਿਵਾ ਹਿਊਮ ਹਾਈਵੇਅ 'ਤੇ ਜਾ ਰਹੀ ਸੀ ਜਦੋਂ ਇਹ ਅਲੈਗਜ਼ੈਂਡਰਸਨ ਰੋਡ ਨੇੜੇ ਇਕ ਟਰੱਕ ਨਾਲ ਟਕਰਾ ਗਈ।
ਇਸ ਹਾਦਸੇ ਵਿਚ ਕਾਰ ਵਿਚ ਸਵਾਰ 15 ਸਾਲਾ ਇਕ ਯਾਤਰੀ ਮੋਂਟਾਨਾ ਰਸੇਲ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜੋ ਕਿ ਹੋਲਡਨ ਦੀ ਮੂਹਰਲੀ ਸੀਟ 'ਤੇ ਬੈਠੀ ਸੀ। ਇਸ ਹਾਦਸੇ ਵਿਚ 12 ਸਾਲਾ ਪੁਰਸ਼ ਯਾਤਰੀ ਨੂੰ ਮਾਮੂਲੀ ਸੱਟਾਂ ਲੱਗੀਆਂ। ਉਸ ਨੂੰ ਮੁੱਢਲੇ ਇਲਾਜ ਲਈ ਰਾਇਲ ਚਿਲਡਰਨ ਹਸਪਤਾਲ ਲਿਜਾਇਆ ਗਿਆ। ਜਦੋਂ ਕਿ 14 ਸਾਲਾ ਅੱਲ੍ਹੜ ਉਮਰ ਦੀ ਡਰਾਈਵਰ ਕੁੜੀ ਬੇਨਾਲਾ ਨੂੰ ਗੈਰ-ਜਾਨਲੇਵਾ ਸੱਟਾਂ ਲੱਗੀਆਂ ਅਤੇ ਦੂਜੇ ਪਾਸੇ ਚੰਗੀ ਕਿਸਮਤ ਨਾਲ 45 ਸਾਲਾ ਟਰੱਕ ਡਰਾਈਵਰ ਕਲਿੰਟ ਸਨੇਡਨ ਨੂੰ ਵੀ ਕੋਈ ਸੱਟ ਨਹੀਂ ਲੱਗੀ ਅਤੇ ਉਹ ਪੁਲਸ ਦੀ ਪੁੱਛਗਿੱਛ ਵਿਚ ਮਦਦ ਕਰ ਰਿਹਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਇੱਛਾ ਮੌਤ ਦੀ ਉਮਰ ਘਟਾਉਣ 'ਤੇ ਵਿਚਾਰ, 14 ਸਾਲਾ ਨਾਬਾਲਗ ਨੂੰ ਵੀ ਮਿਲੇਗਾ ਅਧਿਕਾਰ
ਵਿਕਟੋਰੀਆ ਪੁਲਸ ਅਨੁਸਾਰ ਹੋਲਡਨ ਵਾਹਨ ਚਲਾਉਣ ਵਾਲੀ 14 ਸਾਲਾ ਕੁੜੀ 'ਤੇ ਖਤਰਨਾਕ ਢੰਗ ਨਾਲ ਡਰਾਈਵਿੰਗ ਕਰਨ ਦਾ ਦੋਸ਼ ਲਗਾਇਆ ਗਿਆ ਹੈ ਜਿਸ ਨਾਲ ਇਕ ਯਾਤਰੀ ਦੀ ਮੌਤ ਹੋ ਗਈ। ਬਾਅਦ ਵਿਚ ਕੁੜੀ ਨੂੰ ਜ਼ਮਾਨਤ ਹੋ ਗਈ। ਉਮੀਦ ਹੈ ਕਿ ਉਸ ਨੂੰ ਬਾਅਦ ਦੀ ਤਾਰੀਖ਼ 'ਤੇ ਬਾਲ ਅਦਾਲਤ ਦਾ ਸਾਹਮਣਾ ਕਰਨਾ ਪਵੇਗਾ। ਪੁਲਸ ਨੇ ਕਿਹਾ ਕਿ ਹੋਲਡਨ ਕੈਪਟਿਵਾ ਨੂੰ ਘਟਨਾ ਤੋਂ ਪਹਿਲਾਂ ਦੇ ਘੰਟਿਆਂ ਵਿੱਚ ਬੇਤਰਤੀਬ ਢੰਗ ਨਾਲ ਡਰਾਈਵਿੰਗ ਕਰਦੇ ਦੇਖਿਆ ਗਿਆ ਸੀ ਅਤੇ ਉਸੇ ਦਿਸ਼ਾ ਵਿੱਚ ਜਾ ਰਹੇ ਇੱਕ ਟਰੱਕ ਨਾਲ ਟਕਰਾਉਣ ਤੋਂ ਪਹਿਲਾਂ ਉਸਨੂੰ ਮੈਲਬੌਰਨ ਤੋਂ ਲਗਭਗ 140 ਕਿਲੋਮੀਟਰ ਉੱਤਰ ਵੱਲ ਹਾਈਵੇਅ ਦੇ ਜਾਂਦੇ ਹੋਏ ਵੇਖਿਆ ਗਿਆ ਸੀ। ਪੁਲਸ ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਵਿਕਟੋਰੀਆ ਵਿੱਚ ਇਸ ਸਾਲ ਸੜਕ 'ਤੇ 154 ਜਾਨਾਂ ਗਈਆਂ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 30.5 ਫੀਸਦੀ ਵੱਧ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।