ਅਮਰੀਕਾ ''ਚ ਹੋਈ ਸਾਈਬਰ ਘੁਸਪੈਠ ਨੂੰ ਲੈ ਕੇ ਘੇਰੇ ''ਚ ਰੂਸ, ਤਕਨੀਕੀ ਕੰਪਨੀਆਂ ਨੇ ਲਾਇਆ ਦੋਸ਼
Thursday, Feb 25, 2021 - 12:44 AM (IST)
ਵਾਸ਼ਿੰਗਟਨ-ਵਿਸ਼ਵ ਦੀਆਂ ਵੱਡੀਆਂ ਤਕਨੀਕੀ ਕੰਪਨੀਆਂ ਦਾ ਕਹਿਣਾ ਹੈ ਕਿ ਸਰਕਾਰੀ ਅਤੇ ਕਾਰਪੋਰੇਟ ਨੈੱਟਵਰਕ 'ਚ ਮਹੀਨੇ ਭਰ ਚਲੀ ਸਾਈਬਰ ਘੁਸਪੈਠ ਇੰਨੀ ਗੁੰਝਲਦਾਰ, ਕੇਂਦਰਿਤ ਅਤੇ ਵਿਆਪਕ ਸੀ ਕਿਉਂਕਿ ਇਸ ਦੇ ਪਿੱਛੇ ਕੋਈ ਵੀ ਦੇਸ਼ ਹੋ ਸਕਦਾ ਹੈ। ਇਨ੍ਹਾਂ ਤਕਨੀਕੀ ਕੰਪਨੀਆਂ ਦਾ ਕਹਿਣਾ ਹੈ ਕਿ ਇਸ ਦੇ ਬਾਰੇ 'ਚ ਮੌਜੂਦ ਸਾਰੇ ਸੰਬੰਧਤ ਸਬੂਤ ਰੂਸ ਵੱਲ ਇਸ਼ਾਰ ਕਰਦੇ ਹਨ। ਸਾਈਬਰ ਘੁਸਪੈਠ 'ਤੇ ਅਮਰੀਕੀ ਸੰਸਦ (ਕਾਂਗਰਸ) ਦੀ ਪਹਿਲੀ ਸੁਣਵਾਈ 'ਚ ਤਕਨੀਕੀ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਇਹ ਘੁਸਪੈਠ ਸਹੀ, ਉਤਸ਼ਾਹੀ ਅਤੇ ਬਹੁਤ ਵਿਆਪਕ ਸੀ।
ਇਹ ਵੀ ਪੜ੍ਹੋ -ਬਰਾਕ ਓਬਾਮਾ ਨੇ ਕੀਤਾ ਖੁਲਾਸਾ, ਇਸ ਕਾਰਣ ਤੋੜਿਆ ਸੀ ਆਪਣੇ ਦੋਸਤ ਦਾ ਨੱਕ
ਸਾਈਬਰ ਘੁਸਪੈਠੀਆਂ ਨੇ ਗੁਪਤ ਤਰੀਕੇ ਨਾਲ ਅਮਰੀਕ ਅਤੇ ਹੋਰ ਦੇਸ਼ਾਂ ਦੇ ਵਿਸ਼ੇਸ਼ ਮਹੱਤਵ ਵਾਲੀ ਈਮੇਲ ਅਤੇ ਦਸਤਾਵੇਜ਼ਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਮਾਈਕ੍ਰੋਸਾਫਟ ਦੇ ਪ੍ਰਧਾਨ ਬ੍ਰੈਡ ਸਮਿਥ ਨੇ ਸੈਨੇਟ ਇੰਟੈਲੀਜੰਸ ਕਮੇਟੀ ਨੂੰ ਦੱਸਿਆ ਕਿ ਅਸੀਂ ਇਸ ਪੱਧਰ ਦੀ ਜਟਿਲਤਾ ਘੁਸਪੈਠ ਪਹਿਲਾਂ ਨਹੀਂ ਦੇਖੀ ਸੀ।ਸਮਿਥ ਨੇ ਕਿਹਾ ਕਿ ਜਾਂਚਕਰਤਾਵਾਂ ਮੁਤਾਬਕ ਘੁਸਪੈਠ ਕਈ ਕੋਡ ਤਿਆਰ ਕਰਨ 'ਚ ਘਟੋ-ਘੱਟ 1000 ਬੇਹਦ ਉਚ ਕੁਸ਼ਲ ਇੰਜੀਨੀਅਰਾਂ ਦੀ ਲੋੜ ਪਈ ਹੋਵੇਗੀ।
ਇਹ ਵੀ ਪੜ੍ਹੋ -ਘਾਨਾ 'ਕੋਵੈਕਸ' ਪਹਿਲ ਦੇ ਤਹਿਤ ਟੀਕਾ ਪ੍ਰਾਪਤ ਕਰਨ ਵਾਲਾ ਵਿਸ਼ਵ ਦਾ ਪਹਿਲਾਂ ਦੇਸ਼ ਬਣਿਆ
ਉਨ੍ਹਾਂ ਨੇ ਕਿਹਾ ਕਿ ਇਸ ਕੋਡ ਦੀ ਸਹਾਇਤਾ ਨਾਲ ਟੈਕਸਾਸ ਸਥਿਤ ਸੋਲਵ ਵਿੰਡਸ ਦੇ ਵਿਆਪਕ ਪੱਧਰ ਦੇ ਇਸਤੇਮਾਲ ਕੀਤੇ ਜਾਣ ਵਾਲੇ ਨੈੱਟਵਰਕ ਸਾਫਟਵੇਅਰ 'ਚ ਘੁਸਪੈਠ ਕੀਤੀ ਗਈ ਅਤੇ ਇਸ ਨਾਲ ਵਿਸ਼ਵ ਭਰ 'ਚ ਮਾਲਵੇਅਰ ਭੇਜਿਆ ਗਿਆ। ਸਮਿਥ ਨੇ ਕਿਹਾ ਕਿ ਅਸੀਂ ਪੂਰੇ ਸਬੂਤ ਦੇਖੇ ਹਨ ਜਿਨ੍ਹਾਂ ਤੋਂ ਰੂਸੀ ਵਿਦੇਸ਼ੀ ਖੁਫੀਆ ਏਜੰਸੀ ਦਾ ਹੱਥ ਹੋਣ ਦੇ ਸੰਕੇਤ ਮਿਲੇ ਹਨ। ਅਮਰੀਕੀ ਰਾਸ਼ਟਰ ਸੁਰੱਖਿਆ ਅਧਿਕਾਰੀਆਂ ਨੇ ਵੀ ਕਿਹਾ ਕਿ ਸਾਈਬਰ ਘੁਸਪੈਠ 'ਚ ਰੂਸ ਦਾ ਹੱਥ ਹੋਣ ਦਾ ਖਦਸ਼ਾ ਹੈ। ਰਾਸ਼ਟਰਪਤੀ ਜੋ ਬਾਈਡੇਨ ਰੂਸ ਨੂੰ ਇਸ ਦੀ ਸਜ਼ਾ ਦੇਣ ਲਈ ਕਦਮ ਚੁੱਕਣ 'ਤੇ ਵਿਚਾਰ ਕਰ ਰਹੇ ਹਨ।
ਇਹ ਵੀ ਪੜ੍ਹੋ -ਜਰਮਨੀ : IS ਦੇ ਮੈਂਬਰ ਇਮਾਮ ਨੂੰ ਸਾਢੇ 10 ਸਾਲ ਦੀ ਕੈਦ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।