ਰਾਜਕੁਮਾਰ ਹੈਰੀ ਤੇ ਮੇਗਨ ਦੇ ਘਰ ਦੀ ਮੁਰੰਮਤ ’ਚ ਟੈਕਸਪੇਅਰਸ ਦੇ 30 ਲੱਖ ਡਾਲਰ ਖਰਚ

06/25/2019 7:02:01 PM

ਲੰਡਨ (ਭਾਸ਼ਾ)–ਬ੍ਰਿਟੇਨ ’ਚ ਡਿਊਕ ਅਤੇ ਡਚੇਸ ਆਫ ਸਸੇਕਸ ਦੇ ਘਰ ਦੀ ਮੁਰੰਮਤ ਲਈ ਟੈਕਸਪੇਅਰਸ ਦੇ 30 ਲੱਖ ਡਾਲਰ ਖਰਚ ਕੀਤੇ ਗਏ ਹਨ। ਸ਼ਾਹੀ ਪਰਿਵਾਰ ਨਾਲ ਜੁੜੇ ਖਾਤਿਆਂ ਨੂੰ ਮੰਗਲਵਾਰ ਨੂੰ ਜਾਰੀ ਕੀਤੇ ਜਾਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ। ਰਾਜਕੁਮਾਰ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਦਾ ਵਿੰਡਸਰ ਕੈਸਲ ਕੋਲ ਸਥਿਤ ਨਿਵਾਸ ਸਥਾਨ ‘ਫ੍ਰਾਗਮੋਰ ਕਾਟੇਜ’ ਵਿਚ ਵੱਡੇ ਪੈਮਾਨੇ ’ਤੇ ਮੁਰੰਮਤ ਦੇ ਕੰਮ ਕੀਤੇ ਗਏ, ਜਿਨ੍ਹਾਂ ਰਾਹੀਂ ਸ਼ਾਹੀ ਜੋੜੇ ਅਤੇ ਉਨ੍ਹਾਂ ਦੇ ਬੇਟੇ ਆਰਚੀ ਲਈ ਪੰਜ ਜਾਇਦਾਦਾਂ ਨੂੰ ਮਿਲਾ ਕੇ ਇਕ ਘਰ ਤਿਆਰ ਕੀਤਾ ਗਿਆ। ਵਿਕਟੋਰੀਆ ਯੁਗ ਦੇ ਇਸ ਭਵਨ ਦੇ ਨਵੀਨੀਕਰਣ ਤਹਿਤ ਸ਼ਾਹੀ ਜੋੜੇ ਲਈ ਫਰਨੀਚਰ ਅਤੇ ਸਾਜ਼ੋ-ਸਜਾਵਟ ਦੇ ਸਾਮਾਨ ’ਤੇ ਖਰਚ ਕੀਤਾ ਗਿਆ।

ਇਹ ਅੰਕੜੇ ਸ਼ਾਹੀ ਪਰਿਵਾਰ ਦੇ ਖਾਤਿਆਂ ਦੀ ਜਨਤਕ ਜਾਣਕਾਰੀ ’ਚ ਸਾਹਮਣੇ ਆਏ ਹਨ, ਜਿਸ ਤੋਂ ਪਤਾ ਲੱਗਾ ਕਿ ਬ੍ਰਿਟਿਸ਼ ਟੈਕਸਪੇਅਰਸ ਨੇ 2018-19 ਦੌਰਾਨ ਇਸ ਸ਼ਾਹੀ ਭਵਨ ’ਤੇ 8 ਕਰੋੜ 52 ਲੱਖ ਡਾਲਰ ਖਰਚ ਕੀਤੇ, ਜੋ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 41 ਫੀਸਦੀ ਵੱਧ ਸੀ। ਪ੍ਰਿਵੀ ਪਰਸ ਦੇ ਰੱਖਿਅਕ ਮਾਈਕਲ ਸਟੀਵਨਸ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਇਸ ਜਾਇਦਾਦ ’ਤੇ ਕੋਈ ਕੰਮ ਨਹੀਂ ਹੋਇਆ ਅਤੇ ਸ਼ਾਹੀ ਜਾਇਦਾਦ ਵਾਲੇ ਸਥਾਨਾਂ ਦੀ ਸਥਿਤੀ ਠੀਕ ਰੱਖਣ ਦੀ ਸਾਡੀ ਜ਼ਿੰਮੇਵਾਰੀ ਕਾਰਣ ਉਸ ਦੀ ਮੁਰੰਮਤ ਪਹਿਲਾਂ ਤੋਂ ਨਿਰਧਾਰਤ ਸੀ। ਉਥੇ ਹੀ ਮੁਰੰਮਤ ਦੇ ਇਸ ਕੰਮ ’ਤੇ ਸੰਪੂਰਨ ਖਰਚ ’ਚ ਵਾਧੇ ਦੀ ਉਨ੍ਹਾਂ ਵਰਕਰਾਂ ਨੇ ਨਿੰਦਾ ਕੀਤੀ ਹੈ, ਜੋ ਰਾਜਸ਼ਾਹੀ ਨੂੰ ਖਤਮ ਕਰਨ ਦੀ ਗੱਲ ਕਰਦੇ ਹਨ। ਰਿਪਬਲਿਕ ਮੁਹਿੰਮ ਸਮੂਹ ਦੇ ਗ੍ਰਾਹਮ ਸਮਿਥ ਨੇ ‘ਦਿ ਸਨ’ ਸਮਾਚਾਰ ਪੱਤਰ ਨੇ ਕਿਹਾ ਕਿ ਇਸ ਸਾਲ ਦਾ ਵਾਧਾ ਅਜਿਹੇ ਸਮੇਂ ’ਚ ਹੈਰਾਨ ਕਰ ਦੇਣ ਵਾਲੀ ਹੈ, ਜਦੋਂ ਹਰ ਥਾਂ ਖਰਚ ’ਚ ਕਟੌਤੀ ਕੀਤੀ ਜਾ ਰਹੀ ਹੈ।


Sunny Mehra

Content Editor

Related News