ਕੈਲਗਰੀ : ਟੈਕਸੀ ਡਰਾਈਵਰ ਹਰਦੀਪ ਸਿੰਘ ਬਣਿਆ ਮਸੀਹਾ, ਤੂਫ਼ਾਨ 'ਚ ਵੀ ਨਹੀਂ ਛੱਡਿਆ ਹੌਂਸਲਾ, ਕੈਬ ‘ਚ ਕਰਵਾਈ ਡਿਲੀਵਰੀ

Friday, Jan 02, 2026 - 12:09 PM (IST)

ਕੈਲਗਰੀ : ਟੈਕਸੀ ਡਰਾਈਵਰ ਹਰਦੀਪ ਸਿੰਘ ਬਣਿਆ ਮਸੀਹਾ, ਤੂਫ਼ਾਨ 'ਚ ਵੀ ਨਹੀਂ ਛੱਡਿਆ ਹੌਂਸਲਾ, ਕੈਬ ‘ਚ ਕਰਵਾਈ ਡਿਲੀਵਰੀ

ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਭਿਆਨਕ ਸਰਦੀ ਦੇ ਤੂਫ਼ਾਨ ਦੌਰਾਨ ਇੱਕ ਟੈਕਸੀ ਡਰਾਈਵਰ ਨੇ ਮਨੁੱਖਤਾ ਅਤੇ ਹਿੰਮਤ ਦੀ ਸ਼ਾਨਦਾਰ ਮਿਸਾਲ ਕਾਇਮ ਕੀਤੀ। ਚੈਕਰ ਕੈਬਜ਼ ਨਾਲ ਜੁੜੇ ਤਜਰਬੇਕਾਰ ਟੈਕਸੀ ਡਰਾਈਵਰ ਹਰਦੀਪ ਸਿੰਘ ਤੂਰ ਉਸ ਵੇਲੇ ਅਸਲੀ ਹੀਰੋ ਬਣ ਗਏ, ਜਦੋਂ ਉਨ੍ਹਾਂ ਦੀ ਸਮਝਦਾਰੀ ਅਤੇ ਹੌਂਸਲੇ ਨਾਲ ਇਕ ਨਵੀਂ ਜ਼ਿੰਦਗੀ ਸੁਰੱਖਿਅਤ ਤਰੀਕੇ ਨਾਲ ਦੁਨੀਆ 'ਚ ਆਈ।

ਨਾਜ਼ੁਕ ਸਥਿਤੀ 'ਚ ਦਿਖਾਈ ਬਹਾਦਰੀ 

ਘਟਨਾ ਉਸ ਰਾਤ ਦੀ ਹੈ ਜਦੋਂ ਕੈਲਗਰੀ 'ਚ ਤਾਪਮਾਨ ਮਾਇਨਸ 23 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਸੀ ਅਤੇ ਭਾਰੀ ਬਰਫ਼ਬਾਰੀ ਕਾਰਨ ਸੜਕਾਂ 'ਤੇ ਬਹੁਤ ਫਿਸਲਣ ਹੋ ਚੁੱਕੀ ਸੀ। ਹਰਦੀਪ ਸਿੰਘ ਤੂਰ ਨੇ ਇਕ ਜੋੜੇ ਨੂੰ ਹਸਪਤਾਲ ਛੱਡਣ ਲਈ ਕੈਬ 'ਚ ਬਿਠਾਇਆ, ਪਰ ਰਸਤੇ 'ਚ ਹੀ ਔਰਤ ਨੂੰ ਤੇਜ਼ ਦਰਦ (ਲੇਬਰ ਪੇਨ) ਸ਼ੁਰੂ ਹੋ ਗਈ। ਕੁਝ ਹੀ ਮਿੰਟਾਂ 'ਚ ਸਥਿਤੀ ਇੰਨੀ ਗੰਭੀਰ ਹੋ ਗਈ ਕਿ ਐਂਬੂਲੈਂਸ ਦੀ ਉਡੀਕ ਕਰਨਾ ਮੁਮਕਿਨ ਨਹੀਂ ਰਿਹਾ।

ਟੈਕਸੀ ਦੀ ਪਿਛਲੀ ਸੀਟ 'ਤੇ ਗੂੰਜੀ ਕਿਲਕਾਰੀ

ਸਥਿਤੀ ਨਾਜ਼ੁਕ ਸਮਝਦੇ ਹੋਏ ਵੀ ਤੂਰ ਨੇ ਹੌਂਸਲਾ ਨਹੀਂ ਹਾਰਿਆ। ਬਰਫ਼ ਨਾਲ ਢੱਕੀਆਂ ਸੜਕਾਂ ‘ਤੇ ਬਹੁਤ ਸਾਵਧਾਨੀ ਨਾਲ ਕੈਬ ਚਲਾਉਂਦੇ ਹੋਏ ਉਹ ਪੀਟਰ ਲਾਘੀਡ ਸੈਂਟਰ ਵੱਲ ਵਧਦੇ ਰਹੇ ਅਤੇ ਯਾਤਰੀਆਂ ਨੂੰ ਹੌਂਸਲਾ ਦਿੰਦੇ ਰਹੇ। ਹਸਪਤਾਲ ਤੋਂ ਸਿਰਫ਼ 2 ਬਲਾਕ ਪਹਿਲਾਂ ਹੀ ਕੈਬ ਦੀ ਪਿਛਲੀ ਸੀਟ ‘ਤੇ ਇਕ ਸਿਹਤਮੰਦ ਬੱਚੀ ਦਾ ਜਨਮ ਹੋ ਗਿਆ। ਬੱਚੀ ਦੀ ਰੌਣ ਦੀ ਆਵਾਜ਼ ਸੁਣਦੇ ਹੀ ਹਰਦੀਪ ਸਿੰਘ ਤੂਰ ਨੇ ਇਸ ਪਲ ਨੂੰ “ਵੱਡੀ ਰਾਹਤ” ਕਰਾਰ ਦਿੱਤਾ। ਹਸਪਤਾਲ ਦੇ ਐਮਰਜੈਂਸੀ ਦਰਵਾਜ਼ੇ ‘ਤੇ ਪਹੁੰਚਦੇ ਹੀ ਸੁਰੱਖਿਆ ਕਰਮਚਾਰੀ ਅਤੇ ਮੈਡੀਕਲ ਸਟਾਫ਼ ਨੇ ਤੁਰੰਤ ਮਾਮਲਾ ਸੰਭਾਲ ਲਿਆ। ਹਸਪਤਾਲ ਪ੍ਰਸ਼ਾਸਨ ਮੁਤਾਬਕ ਮਾਂ ਅਤੇ ਨਵਜਾਤ ਬੱਚੀ ਦੋਵੇਂ ਪੂਰੀ ਤਰ੍ਹਾਂ ਤੰਦਰੁਸਤ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News