ਟੈਰਿਫ ਵਧਾਉਣ ਦਾ ਅਸਰ ਭਾਰਤ ਨਾਲੋਂ ਜ਼ਿਆਦਾ ਖੁਦ ਅਮਰੀਕੀ GDP ’ਤੇ ਪਵੇਗਾ : SBI ਰਿਸਰਚ
Friday, Aug 01, 2025 - 07:00 PM (IST)

ਨਵੀਂ ਦਿੱਲੀ (ਭਾਸ਼ਾ) - ਅਮਰੀਕਾ ’ਚ ਭਾਰਤੀ ਬਰਾਮਦ ’ਤੇ 25 ਫ਼ੀਸਦੀ ਟੈਰਿਫ ਲਾਉਣ ਦਾ ਅਸਰ ਭਾਰਤ ਦੇ ਮੁਕਾਬਲੇ ਅਮਰੀਕਾ ’ਤੇ ਕਿਤੇ ਜ਼ਿਆਦਾ ਪਵੇਗਾ ਅਤੇ ਉਸ ਦੀ ਜੀ. ਡੀ. ਪੀ. (ਸਕਲ ਘਰੇਲੂ ਉਤਪਾਦ) ’ਚ ਗਿਰਾਵਟ ਆਉਣ ਨਾਲ ਡਾਲਰ ਵੀ ਕਮਜ਼ੋਰ ਹੋ ਸਕਦਾ ਹੈ। ਐੱਸ. ਬੀ. ਆਈ. ਰਿਸਰਚ ਦੀ ਇਕ ਰਿਪੋਰਟ ’ਚ ਇਹ ਅੰਦਾਜ਼ਾ ਪ੍ਰਗਟਾਇਆ ਗਿਆ।
ਇਹ ਵੀ ਪੜ੍ਹੋ : UK ਜਾ ਕੇ ਕੰਮ ਕਰਨ ਵਾਲਿਆਂ ਲਈ ਵੱਡੀ ਖੁਸ਼ਖ਼ਬਰੀ, ਇਨ੍ਹਾਂ ਖੇਤਰਾਂ ਦੇ ਮਾਹਰਾਂ ਨੂੰ ਮਿਲੇਗੀ ਸੌਖੀ ਐਂਟਰੀ
ਐੱਸ. ਬੀ. ਆਈ. ਰਿਸਰਚ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਇਹ ਅਮਰੀਕਾ ਦੀ ‘ਖ਼ਰਾਬ ਵਪਾਰ ਨੀਤੀ’ ਹੈ, ਕਿਉਂਕਿ ਇਸ ਨਾਲ ਅਮਰੀਕਾ ਦੀ ਘਰੇਲੂ ਮਹਿੰਗਾਈ ਅਤੇ ਖਪਤਕਾਰ ਕੀਮਤਾਂ ’ਤੇ ਹੀ ਨਾਂਹ-ਪੱਖੀ ਅਸਰ ਪਵੇਗਾ, ਜਦੋਂ ਕਿ ਗਲੋਬਲ ਸਪਲਾਈ ਲੜੀ ਦੀਆਂ ਲੁਕੀਆਂ ਹੋਈਆਂ ਤਾਕਤਾਂ ਖੁਦ ਨੂੰ ਐਡਜੱਸਟ ਕਰ ਕੇ ਭਾਰਤ ਨੂੰ ਕੁਝ ਰਾਹਤ ਦੇਣਗੀਆਂ।
ਇਹ ਵੀ ਪੜ੍ਹੋ : UPI ਲੈਣ-ਦੇਣ 'ਤੇ ਲਾਗੂ ਹੋਵੇਗਾ ਨਵਾਂ ਨਿਯਮ, ਕੱਲ੍ਹ ਤੋਂ ਦੇਣਾ ਪਵੇਗਾ ਵਾਧੂ ਚਾਰਜ, ਬੈਂਕ ਨੇ ਕੀਤਾ ਐਲਾਨ
ਰਿਪੋਰਟ ਕਹਿੰਦੀ ਹੈ ਕਿ ਅਮਰੀਕੀ ਅਰਥਵਿਵਸਥਾ ਨੂੰ ਭਾਰਤ ਨਾਲੋਂ ਜ਼ਿਆਦਾ ਝਟਕਾ ਲੱਗ ਸਕਦਾ ਹੈ ਕਿਉਂਕਿ ਉੱਥੇ ਜੀ. ਡੀ. ਪੀ. ’ਚ ਗਿਰਾਵਟ, ਮਹਿੰਗਾਈ ’ਚ ਤੇਜ਼ੀ ਅਤੇ ਡਾਲਰ ’ਚ ਕਮਜ਼ੋਰੀ ਦੇ ਆਸਾਰ ਨਜ਼ਰ ਆ ਸਕਦੇ ਹਨ। ਐੱਸ. ਬੀ. ਆਈ. ਰਿਸਰਚ ਦਾ ਅੰਦਾਜ਼ਾ ਹੈ ਕਿ ਇਨ੍ਹਾਂ ਡਿਊਟੀਆਂ ਕਾਰਨ ਅਮਰੀਕੀ ਖਪਤਕਾਰਾਂ ਨੂੰ ਸਾਲਾਨਾ ਔਸਤਨ 2,400 ਡਾਲਰ ਦਾ ਵਾਧੂ ਬੋਝ ਚੁੱਕਣਾ ਪੈ ਸਕਦਾ ਹੈ। ਉੱਥੇ ਹੀ, ਘੱਟ ਆਮਦਨ ਵਰਗ ਦੇ ਪਰਿਵਾਰਾਂ ’ਤੇ ਇਹ ਅਸਰ ਉਮੀਦ ਨਾਲੋਂ ਤਿੰਨ ਗੁਣਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਟਰੰਪ ਦਾ ਟੈਰਿਫ ਬੰਬ : ਗਹਿਣਿਆਂ ਤੋਂ ਲੈ ਕੇ ਗੈਜੇਟ ਤੱਕ ਹਰ ਚੀਜ਼ ਹੋਵੇਗੀ ਮਹਿੰਗੀ, ਇੰਡਸਟਰੀ ਨੂੰ ਹੋਵੇਗਾ ਨੁਕਸਾਨ
ਐੱਸ. ਬੀ. ਆਈ. ਰਿਸਰਚ ਨੇ ਕਿਹਾ ਕਿ ਜੈਨੇਰਿਕ (ਸਸਤੀਆਂ) ਦਵਾਈਆਂ ਦੇ ਬਾਜ਼ਾਰ ’ਚ ਭਾਰਤ ਅਮਰੀਕਾ ਦੀ ਲੱਗਭਗ 47 ਫ਼ੀਸਦੀ ਮੰਗ ਪੂਰੀ ਕਰਦਾ ਹੈ। ਜੇ ਅਮਰੀਕਾ ਉਤਪਾਦਨ ਨੂੰ ਘਰੇਲੂ ਜਾਂ ਹੋਰ ਦੇਸ਼ਾਂ ’ਚ ਤਬਦੀਲ ਕਰਦਾ ਹੈ, ਤਾਂ ਇਸ ਦੇ ਲਈ 3 ਤੋਂ ਲੈ ਕੇ 5 ਸਾਲ ਦਾ ਸਮਾਂ ਲੱਗੇਗਾ। ਇਸ ਨਾਲ ਅਮਰੀਕੀ ਖਪਤਕਾਰਾਂ ਨੂੰ ਦਵਾਈਆਂ ਦੀ ਕਿੱਲਤ ਅਤੇ ਮੁੱਲ ਵਾਧੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਸੋਨਾ ਹੋਇਆ ਸਸਤਾ, ਚਾਂਦੀ 'ਚ ਵੀ ਆਈ ਵੱਡੀ ਗਿਰਾਵਟ, ਜਾਣੋ ਕੀਮਤਾਂ
ਰਤਨ, ਦਵਾਈਆਂ, ਰੈਡੀਮੇਡ ਕੱਪੜੇ ਅਤੇ ਰਸਾਇਣ ਵਰਗੇ ਖੇਤਰ ਹੋਣਗੇ ਸਭ ਤੋਂ ਵੱਧ ਪ੍ਰਭਾਵਿਤ
ਡਾਇਚੇ ਬੈਂਕ ਦੇ ਮੁੱਖ ਅਰਥਸ਼ਾਸਤਰੀ (ਭਾਰਤ ਅਤੇ ਦੱਖਣ ਏਸ਼ੀਆ) ਕੌਸ਼ਿਕ ਦਾਸ ਨੇ ਕਿਹਾ ਕਿ ਬਿਜਲੀ ਮਸ਼ੀਨਰੀ, ਕਲਪੁਰਜ਼ੇ, ਰਤਨ, ਦਵਾਈਆਂ, ਰੈਡੀਮੇਡ ਕੱਪੜੇ ਅਤੇ ਰਸਾਇਣ ਵਰਗੇ ਖੇਤਰ ਇਨ੍ਹਾਂ ਡਿਊਟੀਆਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਭਾਰਤ ਦਾ ਅਮਰੀਕਾ ਨਾਲ ਵਪਾਰ ਸਰਪਲੱਸ ਵਧ ਕੇ ਮਾਲੀ ਸਾਲ 2024-25 ’ਚ 43 ਅਰਬ ਡਾਲਰ ਹੋ ਗਿਆ ਹੈ, ਜੋ ਮਾਲੀ ਸਾਲ 2012-13 ’ਚ 11 ਅਰਬ ਡਾਲਰ ਸੀ। ਦਾਸ ਨੇ ਕਿਹਾ ਕਿ ਅਪ੍ਰੈਲ-ਜੂਨ 2025 ਤਿਮਾਹੀ ’ਚ ਭਾਰਤ ਦਾ ਅਮਰੀਕਾ ਨਾਲ ਵਪਾਰ ਸਰਪਲੱਸ 35.4 ਫ਼ੀਸਦੀ ਵਧ ਕੇ 12.7 ਅਰਬ ਡਾਲਰ ਹੋ ਗਿਆ, ਜੋ ਅਮਰੀਕੀ ਬਾਜ਼ਾਰ ’ਚ ਬਰਾਮਦ ਦੀ ਅਗਾਊਂ ਸਪਲਾਈ ਦਾ ਨਤੀਜਾ ਹੈ। ਇਸ ਨਾਲ ਭਾਰਤੀ ਬਰਾਮਦਕਾਰਾਂ ਨੂੰ ਟੈਰਿਫ ਦਾ ਅਸਰ ਐਡਜੱਸਟ ਕਰਨ ਲਈ ਕੁਝ ਮਹੀਨਿਆਂ ਦਾ ਸਮਾਂ ਮਿਲ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8