ਕੋਰੋਨਾ ਵੈਕਸੀਨ ਦੇ ਰਿਸਰਚ ਅਤੇ ਨਵੀਂ ਤਕਨੀਕ ’ਤੇ ਮਿਲਕੇ ਕੰਮ ਕਰਨਗੇ ‘ਭਾਰਤ-ਅਮਰੀਕਾ’

Wednesday, Jun 02, 2021 - 10:30 AM (IST)

ਕੋਰੋਨਾ ਵੈਕਸੀਨ ਦੇ ਰਿਸਰਚ ਅਤੇ ਨਵੀਂ ਤਕਨੀਕ ’ਤੇ ਮਿਲਕੇ ਕੰਮ ਕਰਨਗੇ ‘ਭਾਰਤ-ਅਮਰੀਕਾ’

ਵਾਸ਼ਿੰਗਟਨ (ਏ.ਐੱਨ.ਆਈ.): ਅਮਰੀਕਾ ’ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅਮਰੀਕੀ ਸੀਨੇਟ ਦੇ ਬਹੁਮਤ ਵਾਲੇ ਨੇਤਾ ਚੱਕ ਸ਼ੂਮਰ ਨਾਲ ਦੋਨੋਂ ਦੇਸ਼ਾਂ ਦੇ ਵਿਚਾਲੇ ਰਣਨੀਤਕ ਸਾਂਝੇਦਾਰੀ ’ਤੇ ਚਰਚਾ ਕੀਤੀ। ਇਸ ਦੌਰਾਨ ਕਵਾਡ, ਕੋਵਿਡ-19 ਦੀ ਵੈਕਸੀਨ ਅਤੇ ਸਿਹਤ ਸਬੰਧੀ ਸੇਵਾਵਾਂ ’ਤੇ ਅਤੇ ਕੋਰੋਨਾ ਵੈਕਸੀਨ ਲਈ ਰਿਸਰਚ ਅਤੇ ਨਵੀਂਆਂ ਤਕਨੀਕਾਂ ’ਤੇ ਮਿਲਕੇ ਕੰਮ ਕਰਨ ਦੀ ਸਹਿਮਤੀ ਪ੍ਰਗਟਾਈ ਗਈ।

 

ਪੜ੍ਹੋ ਇਹ ਅਹਿਮ ਖਬਰ- ਜੋਅ ਬਾਈਡੇਨ ਨੇ 'ਮੈਮੋਰੀਅਲ ਡੇਅ' ਮੌਕੇ ਅਰਲਿੰਗਟਨ 'ਚ ਸੈਨਿਕਾਂ ਨੂੰ ਕੀਤਾ ਯਾਦ

ਸੰਧੂ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਸੀਨੇਟਰ ਸ਼ੂਮਰ ਨਾਲ ਚੰਗੀ ਗੱਲਬਾਤ ਹੋਈ ਹੈ। ਕਵਾਡ ’ਚ ਰਣਨੀਤਕ ਸਾਂਝੇਦਾਰੀ ਨੂੰ ਲੈ ਕੇ ਅਤੇ ਵੈਕਸੀਨ ਤੇ ਸਿਹਤ ਸੇਵਾਵਾਂ ’ਚ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਨੇ ਲੰਬੇ ਸਮੇਂ ਤੋਂ ਜਾਰੀ ਭਾਰਤੀ ਅਤੇ ਅਮਰੀਕੀ ਭਾਰਤੀ ਭਾਈਚਾਰੇ ਦੇ ਲੋਕਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਦੌਰਾਨ ਕੋਵਿਡ-19 ਦੇ ਭਾਰਤ ’ਚ ਵਧਣ ਦੇ ਮਾਮਲਿਆਂ ’ਤੇ ਵੀ ਅਮਰੀਕਾ ਦੀ ਇਕਜੁੱਟਤਾ ਪ੍ਰਗਟਾਈ। ਸ਼ੂਮਰ ਤੋਂ ਇਲਾਵਾ ਅਮਰੀਕਾ ਦੇ ਸੀਨੀਅਰ ਸੀਨੇਟਰ ਬਰਨੀ ਸੈਂਡਰਸ, ਐਲੀਜਾਬੇਥ ਵਾਰੇਨ, ਕੋਰੀ ਬੂਕਰ, ਕ੍ਰਿਸ ਵਾਨ ਹੋਲਨ, ਡਿਕ ਡਰਬਨ, ਜਾਨ ਕਾਰਨੀ, ਬੌਬ ਮੇਂਡੇਜ, ਐਡ ਮਾਰਕ ਆਦਿ ਨੇ ਪਿਛਲੇ ਕਈ ਮਹੀਨਿਆਂ ਤੋਂ ਭਾਰਤ ਦਾ ਪੂਰਾ ਸਮਰਥਨ ਕੀਤਾ ਹੈ।


author

Vandana

Content Editor

Related News