ਤੰਜਾਨੀਆ : ਤੇਲ ਟੈਂਕਰ 'ਚ ਧਮਾਕਾ, 57 ਲੋਕਾਂ ਦੀ ਮੌਤ

08/10/2019 3:16:42 PM

ਨੈਰੋਬੀ— ਤੰਜਾਨੀਆ ਦੇ ਮੋਰੋਗੋਰੋ 'ਚ ਇਕ ਦੁਰਘਟਨਾ ਦੇ ਬਾਅਦ ਤੇਲ ਟੈਂਕਰ 'ਚ ਧਮਾਕਾ ਹੋ ਗਿਆ, ਜਿਸ ਕਾਰਨ 57 ਲੋਕਾਂ ਦੀ ਮੌਤ ਹੋ ਗਈ। ਮੋਰੋਗੋਰੋ ਸ਼ਹਿਰ ਤੰਜਾਨੀਆ ਦੀ ਰਾਜਧਾਨੀ ਦਾਰ ਏ ਸਲਾਮ ਤੋਂ 200 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਖੇਤਰੀ ਪੁਲਸ ਮੁਖੀ ਨੇ ਦੱਸਿਆ,'ਇਕ ਭਿਆਨਕ ਧਮਾਕਾ ਹੋਇਆ, ਜਿਸ 'ਚ ਹੁਣ ਤਕ 57 ਲੋਕਾਂ ਦੀ ਜਾਨ ਚਲੇ ਗਈ। ਇਨ੍ਹਾਂ 'ਚੋਂ ਜ਼ਿਆਦਾ ਲੋਕ ਲੀਕ ਹੋ ਰਹੇ ਟੈਂਕਰ 'ਚੋਂ ਤੇਲ ਇਕੱਠਾ ਕਰ ਰਹੇ ਸਨ। ਘਟਨਾ ਵਾਲੇ ਸਥਾਨ ਤੋਂ ਕਾਫੀ ਦੂਰ ਤਕ ਅੱਗ ਦੀਆਂ ਲਪਟਾਂ ਅਤੇ ਧੂੰਏਂ ਦੇ ਗੁਬਾਰ ਉੱਠਦੇ ਦੇਖੇ ਗਏ। ਫਾਇਰ ਫਾਈਟਰਜ਼ ਨੂੰ ਅੱਗ 'ਤੇ ਕਾਬੂ ਪਾਉਣ 'ਚ ਕਾਫੀ ਸਮਾਂ ਲੱਗਾ।

ਫਿਲਹਾਲ ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਕੁੱਲ ਕਿੰਨਾ ਨੁਕਸਾਨ ਹੋਇਆ। ਜਾਂਚ ਅਧਿਕਾਰੀ ਇਸ ਦੀ ਜਾਂਚ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਅਫਰੀਕੀ ਦੇਸ਼ਾਂ 'ਚ ਅਜਿਹੀਆਂ ਕਾਫੀ ਘਟਨਾਵਾਂ ਵਾਪਰ ਚੁੱਕੀਆਂ ਹਨ ਜਦ ਲੀਕ ਹੋ ਰਹੇ ਟੈਂਕਰ 'ਚੋ ਲੋਕ ਤੇਲ ਇਕੱਠਾ ਕਰਨ ਜਾਂਦੇ ਹਨ ਤੇ ਹਾਦਸੇ ਦੇ ਸ਼ਿਕਾਰ ਹੋ ਜਾਂਦੇ ਹਨ।  ਜੁਲਾਈ ਮਹੀਨੇ ਨਾਈਜੀਰੀਆ 'ਚ ਵੀ ਅਜਿਹਾ ਹਾਦਸਾ ਵਾਪਰਿਆ ਸੀ।


Related News