ਪਾਕਿਸਤਾਨ ਦੇ ਹਿੰਦੂ ਮੁੰਡੇ ਲਈ ਲੰਬਾ ਕੱਦ ਬਣਿਆ ਮੁਸੀਬਤ
Wednesday, Aug 09, 2023 - 03:31 PM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਸਿੰਧ ਸੂਬੇ ਦੇ ਗਰੀਬ ਪਰਿਵਾਰ ਦੇ ਹਿੰਦੂ ਨੌਜਵਾਨ ਸ਼ੰਕਰ ਕੁਮਾਰ ਦਾ ਲੰਬਾ ਕੱਦ ਉਸ ਲਈ ਮੁਸੀਬਤ ਬਣਿਆ ਹੋਇਆ ਹੈ। ਲੰਬੇ ਕੱਦ ਕਾਰਨ ਜਿੱਥੇ ਦਰਜੀ ਉਸ ਦਾ ਕੁੜਤਾ ਸਲਵਾਰ ਤਿਆਰ ਕਰਨ ਲਈ ਦੁਗਣੀ ਤੋਂ ਜ਼ਿਆਦਾ ਸਵਾਈ ਅਤੇ ਕੱਪੜੇ ਦੀ ਕੀਮਤ ਮੰਗਦੇ ਹਨ, ਉੱਥੇ ਹੀ ਉਸ ਦੇ ਪੈਰਾ ਦੇ ਸਾਈਜ਼ ਦੀਆਂ ਜੁੱਤੀਆਂ ਨਾ ਮਿਲਣ ਕਾਰਨ ਉਸ ਨੂੰ ਨੰਗੇ ਪੈਰ ਆਉਣਾ-ਜਾਣਾ ਪੈਂਦਾ ਹੈ। ਸੂਬਾ ਸਿੰਧ ਦੇ ਜ਼ਿਲ੍ਹਾ ਮੀਰਪੁਰ ਖ਼ਾਸ ਦੇ ਪਿੰਡ ਨਿਵਾਇ ਵਿਚ ਕੱਚੀ ਝੌਂਪੜੀ ਵਿਚ ਰਹਿੰਦੇ ਸ਼ੰਕਰ ਕੁਮਾਰ ਦੇ ਪਿਤਾ ਸਾਧੂ ਰਾਮ ਨੇ ਦੱਸਿਆ ਕਿ ਉਹਨਾਂ ਕੋਲ ਆਪਣੇ ਪੁੱਤਰ ਲਈ ਮਹਿੰਗੀ ਕੀਮਤ ਵਿਚ ਕੱਪੜੇ ਤਿਆਰ ਕਰਾਉਣ ਲਈ ਪੈਸੇ ਨਹੀਂ ਹਨ।
ਪੜ੍ਹੋ ਇਹ ਅਹਿਮ ਖ਼ਬਰ-UAE 'ਚ ਲਾਪਤਾ ਹੋਏ ਭਾਰਤੀ ਨੌਜਵਾਨ ਦੀ ਮੌਤ, ਮਾਪਿਆਂ 'ਤੇ ਟੁੱਟਾ ਦੁੱਖਾਂ ਦਾ ਪਹਾੜ
ਨੇੜਲੇ ਪਿੰਡ ਦੇ ਸਕੂਲ ਵਿਚ 9ਵੀਂ ਜਮਾਤ ਵਿਚ ਪੜ੍ਹਦੇ ਸੰਕਰ ਕੁਮਾਰ ਦੇ ਪ੍ਰਿੰਸੀਪਲ ਮਿਰਜ਼ਾ ਅਫ਼ਾਕ ਬੇਗ ਦਾ ਕਹਿਣਾ ਹੈ ਕਿ ਸ਼ੰਕਰ ਨੂੰ ਰੋਜ਼ਾਨਾ 15-16 ਕਿਲੋਮੀਟਰ ਦਾ ਸਫ਼ਰ ਤੈਅ ਕਰਕ ਪੈਦਲ ਸਕੂਲ ਆਉਣਾ ਜਾਣਾ ਪੈਂਦਾ ਹੈ ਕਿਉਂਕਿ ਲੰਬੇ ਕੱਦ ਕਾਰਨ ਵੈਨ ਵਾਲੇ ਉਸ ਨੂੰ ਬਿਠਾਉਣ ਤੋਂ ਇਨਕਾਰ ਕਰ ਦਿੰਦੇ ਹਨ। ਉਹਨਾਂ ਦੱਸਿਆ ਕਿ ਡਾਕਟਰਾਂ ਨੇ ਸ਼ੰਕਰ ਕੁਮਾਰ ਦੀ ਮੈਡੀਕਲ ਜਾਂਚ ਕਰਕੇ ਦੱਸਿਆ ਹੈ ਕਿ ਆਉਣ ਵਾਲੇ ਸਾਲਾਂ ਤੱਕ ਉਸ ਦਾ ਕੱਦ 8 ਫੁੱਟ ਤੋਂ ਵੀ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਸ਼ੰਕਰ ਕੁਮਾਰ ਦੇ ਅਧਿਆਪਕ ਅਲੀ ਨਵਾਜ਼ ਮਾੜੀ ਦਾ ਕਹਿਣਾ ਹੈ ਕਿ ਇਹ ਵਿਦਿਆਰਥੀ ਆਪਣੇ ਲੰਬੇ ਕੱਦ ਕਾਰਨ ਪਾਕਿਸਤਾਨ ਦਾ ਨਾਮ ਪੂਰੀ ਦੁਨੀਆ ਵਿਚ ਰੌਸ਼ਨ ਕਰ ਸਕਦਾ ਹੈ। ਇਸ ਲਈ ਸਰਕਾਰ ਨੂੰ ਉਸ ਲਈ ਜ਼ਰੂਰੀ ਸਹੂਲਤਾਂ ਉਪਲਬਧ ਕਰਾਉਣੀਆਂ ਚਾਹੀਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।