ਰੂਸ ਅਤੇ ਯੂਕ੍ਰੇਨ ਦੇ ਵਿਦੇਸ਼ ਮੰਤਰੀਆਂ ਵਿਚਾਲੇ ਤੁਰਕੀ 'ਚ ਹੋਈ ਗੱਲਬਾਤ

Thursday, Mar 10, 2022 - 04:46 PM (IST)

ਇਸਤਾਂਬੁਲ (ਭਾਸ਼ਾ) : ਰੂਸ ਅਤੇ ਯੂਕ੍ਰੇਨ ਦੇ ਵਿਦੇਸ਼ ਮੰਤਰੀਆਂ ਵਿਚਾਲੇ ਤੁਰਕੀ ਵਿਚ ਗੱਲਬਾਤ ਹੋਈ। ਅਧਿਕਾਰਤ ਫੋਟੋ ਵਿਚ ਵੀਰਵਾਰ ਨੂੰ ਰੂਸ ਦੇ ਸਰਗੇਈ ਲਾਵਰੋਵ ਆਪਣੇ ਯੂਕ੍ਰੇਨੀ ਹਮਰੁਤਬਾ ਦਿਮਿਤਰੋ ਕੁਲੇਬਾ ਅਤੇ ਹੋਰ ਅਧਿਕਾਰੀਆਂ ਨਾਲ ਬੈਠੇ ਦਿਸੇ। ਇਹ ਗੱਲਬਾਤ ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੁਸੋਗਲੂ ਦੀ ਮੌਜੂਦਗੀ ਵਿਚ ਅੰਤਾਲਿਆ ਸ਼ਹਿਰ ਵਿਚ ਹੋਈ।

ਇਹ ਵੀ ਪੜ੍ਹੋ: ਯੂਕ੍ਰੇਨ 'ਚ ਹਸਪਤਾਲ 'ਤੇ ਰੂਸੀ ਹਮਲੇ 'ਚ 3 ਦੀ ਮੌਤ, 17 ਜ਼ਖ਼ਮੀ: ਅਧਿਕਾਰੀ

2 ਹਫ਼ਤੇ ਪਹਿਲਾਂ ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਇਹ ਪਹਿਲੀ ਉੱਚ ਪੱਧਰੀ ਗੱਲਬਾਤ ਹੈ। ਕਾਵੁਸੋਗਲੂ ਨੇ ਕਿਹਾ ਹੈ ਕਿ ਗੱਲਬਾਤ ਦਾ ਉਦੇਸ਼ ਰੂਸੀ ਅਤੇ ਯੂਕ੍ਰੇਨ ਦੇ ਰਾਸ਼ਟਰਪਤੀਆਂ ਵਿਚਕਾਰ ਮੀਟਿੰਗ ਲਈ ਰਾਹ ਪੱਧਰਾ ਕਰਨਾ ਹੈ, ਜਿਸ ਨੂੰ ਤੁਰਕੀ ਦੇ ਰਾਸ਼ਟਰਪਤੀ ਵੱਲੋਂ ਸੌਖਾ ਬਣਾਇਆ ਜਾਵੇਗਾ। ਨਾਟੋ ਮੈਂਬਰ ਤੁਰਕੀ ਦੇ ਰੂਸ ਅਤੇ ਯੂਕ੍ਰੇਨ ਦੋਵਾਂ ਨਾਲ ਨਜ਼ਦੀਕੀ ਸਬੰਧ ਹਨ ਅਤੇ ਉਹ ਦੋਵਾਂ ਦੇਸ਼ਾਂ ਨਾਲ ਸਬੰਧਾਂ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ: ਰਾਸ਼ਟਰਪਤੀ ਜੇਲੇਂਸਕੀ ਦੇ ਤੇਵਰ ਪਏ ਨਰਮ, ਕਿਹਾ- ਨਾਟੋ ਦੀ ਮੈਂਬਰਸ਼ਿਪ ਨਹੀਂ ਮੰਗੇਗਾ ਯੂਕ੍ਰੇਨ

ਇਸ ਨੇ ਯੁੱਧ ਵਿਚ ਸ਼ਾਮਲ ਧਿਰਾਂ ਵਿਚਕਾਰ ਗੱਲਬਾਤ ਨੂੰ ਸਾਰਥਕ ਬਣਾਉਣ ਦੀ ਮੰਗ ਕਰਦੇ ਹੋਏ ਖ਼ੁਦ ਨੂੰ ਇਕ ਨਿਰਪੱਖ ਪੱਖ ਵਜੋਂ ਸਥਾਪਿਤ ਕੀਤਾ ਹੈ। ਇਸ ਦੌਰਾਨ ਯੂਕ੍ਰੇਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਰੂਸੀ ਹਮਰੁਤਬਾ ਨਾਲ 24 ਘੰਟੇ ਦੀ ਜੰਗਬੰਦੀ ਲਈ ਗੱਲ ਕੀਤੀ, ਪਰ ਕੋਈ ਪ੍ਰਗਤੀ ਨਹੀਂ ਹੋਈ।

ਇਹ ਵੀ ਪੜ੍ਹੋ: 2 ਮਹੀਨੇ ਪਹਿਲਾਂ ਸੂਰ ਦਾ ਦਿਲ ਲਵਾਉਣ ਵਾਲੇ ਅਮਰੀਕੀ ਨਾਗਰਿਕ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News