ਤਾਲਿਬਾਨ 31 ਅਗਸਤ ਤੱਕ ਦਾ ਕਰ ਰਿਹਾ ਹੈ ਇੰਤਜ਼ਾਰ : ਅਫਗਾਨ ਅਧਿਕਾਰੀ

Friday, Aug 20, 2021 - 06:15 PM (IST)

ਤਾਲਿਬਾਨ 31 ਅਗਸਤ ਤੱਕ ਦਾ ਕਰ ਰਿਹਾ ਹੈ ਇੰਤਜ਼ਾਰ : ਅਫਗਾਨ ਅਧਿਕਾਰੀ

ਕਾਬੁਲ (ਭਾਸ਼ਾ): ਤਾਲਿਬਾਨ ਦੇ ਨਾਲ ਹੋਈ ਵਾਰਤਾ ਤੋਂ ਜਾਣੂ ਇਕ ਅਫਗਾਨ ਅਧਿਕਾਰੀ ਨੇ ਕਿਹਾ ਕਿ ਸਮੂਹ ਦੀ ਆਗਾਮੀ ਸਰਕਾਰ ਦੇ ਬਾਰੇ ਕੋਈ ਵੀ ਫ਼ੈਸਲਾ ਕਰਨ ਜਾਂ ਘੋਸ਼ਣਾ ਕਰਨ ਦੇ ਬਾਰੇ 31 ਅਗਸਤ ਤੱਕ ਕੋਈ ਯੋਜਨਾ ਨਹੀਂ ਹੈ। ਇਹ ਤਾਰੀਖ਼ ਅਮਰੀਕਾ ਦੇ ਸੈਨਿਕਾਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਹੋਣ ਦੀ ਹੈ। 

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਇਹ ਅਧਿਕਾਰੀ ਅਧਿਕਾਰਤ ਨਹੀਂ ਹੈ ਅਤੇ ਇਸ ਲਈ ਨਾਮ ਨਾ ਦੱਸਣ ਦੀ ਸ਼ਰਤ 'ਤੇ ਉਹਨਾਂ ਨੇ ਕਿਹਾ ਕਿ ਤਾਲਿਬਾਨ ਦੇ ਮੁੱਖ ਵਾਰਤਾਕਾਰ ਅਨਸ ਹੱਕਾਨੀ ਨੇ ਆਪਣੀ ਸਾਬਕਾ ਸਰਕਾਰ ਦੇ ਵਾਰਤਾਕਾਰਾਂ ਨੂੰ ਕਿਹਾ ਹੈ ਕਿ ਸਮੂਹ ਦਾ ਅਮਰੀਕਾ ਨਾਲ ਸਮਝੌਤਾ ਹੈ ਕਿ ਆਖਰੀ ਵਾਪਸੀ ਪ੍ਰਕਿਰਿਆ ਦੀ ਤਾਰੀਖ਼ ਤੱਕ ਕੁਝ ਨਹੀਂ ਕਰਨਾ ਹੈ। ਉਹਨਾਂ ਨੇ ਇਹ ਨਹੀਂ ਦੱਸਿਆ ਕਿ ਕੁਝ ਨਾ ਕਰਨ ਦਾ ਮਤਲਬ ਸਿਰਫ ਰਾਜਨੀਤਕ ਖੇਤਰ ਲਈ ਹੈ ਜਾਂ ਕੁਝ ਹੋਰ ਵੀ ਹੈ। 

ਪੜ੍ਹੋ ਇਹ ਅਹਿਮ ਖਬਰ -ਅਹਿਮਦ ਸ਼ਾਹ ਮਸੂਦ ਦਾ ਬੇਟਾ ਤਾਲਿਬਾਨ ਨਾਲ 'ਯੁੱਧ' ਲਈ ਤਿਆਰ, ਅਮਰੀਕਾ ਤੋਂ ਮੰਗੇ ਹਥਿਆਰ

ਹੱਕਾਨੀ ਦੇ ਬਿਆਨ ਨਾਲ ਇਹ ਚਿੰਤਾ ਬਣਦੀ ਹੈ ਕਿ ਸਮੂਹ 31 ਅਗਸਤ ਦੇ ਬਾਅਦ ਲਈ ਕਿਹੜੀ ਯੋਜਨਾ ਬਣਾ ਰਿਹਾ ਹੈ ਅਤੇ ਕੀ ਉਹ ਅਗਲੀ ਸਰਕਾਰ ਵਿਚ ਗੈਰ ਤਾਲਿਬਾਨ ਅਧਿਕਾਰੀਆਂ ਨੂੰ ਸ਼ਾਮਲ ਕਰਨ ਦੇ ਵਾਅਦੇ ਨੂੰ ਪੂਰਾ ਕਰਨਗੇ। ਤਾਲਿਬਾਨ ਨੇ ਹਾਲੇ ਤੱਕ ਇਹ ਨਹੀਂ ਦੱਸਿਆ ਹੈ ਕਿ ਅਫਗਾਨ ਰਾਸ਼ਟਰੀ ਸੁਰੱਖਿਆ ਬਲਾਂ ਨੂੰ ਬਦਲਣ ਦੀ ਉਹਨਾਂ ਦੀ ਯੋਜਨਾ ਹੈ ਜਾਂ ਨਹੀਂ।


author

Vandana

Content Editor

Related News