ਕਾਬੁਲ ਹਵਾਈ ਅੱਡੇ ''ਤੇ ਭੀੜ ਨੂੰ ਕੰਟਰੋਲ ਕਰਨ ਲਈ ਤਾਲਿਬਾਨ ਨੇ ਗੋਲੀਆਂ ਅਤੇ ਡੰਡਿਆਂ ਦਾ ਕੀਤਾ ਇਸਤੇਮਾਲ

Thursday, Aug 19, 2021 - 01:44 PM (IST)

ਕਾਬੁਲ ਹਵਾਈ ਅੱਡੇ ''ਤੇ ਭੀੜ ਨੂੰ ਕੰਟਰੋਲ ਕਰਨ ਲਈ ਤਾਲਿਬਾਨ ਨੇ ਗੋਲੀਆਂ ਅਤੇ ਡੰਡਿਆਂ ਦਾ ਕੀਤਾ ਇਸਤੇਮਾਲ

ਕਾਬੁਲ : ਤਾਲਿਬਾਨ ਦਾ ਅਫਗਾਨਿਸਤਾਨ ’ਤੇ ਕਬਜ਼ਾ ਹੋਣ ਮਗਰੋਂ ਲੋਕ ਆਪਣਾ ਦੇਸ਼ ਛੱਡਣ ਲਈ ਮਜ਼ਬੂਰ ਹੋ ਗਏ ਹਨ। ਉਥੇ ਹੀ ਦੇਸ਼ ’ਚੋਂ ਬਾਹਰ ਨਿਕਲਣ ਲਈ ਕਾਬੁਲ ਹਵਾਈਅੱਡੇ ਦਾ ਰੁਖ ਕਰ ਰਹੇ ਹਜ਼ਾਰਾਂ ਅਫਗਾਨਾਂ ਨੂੰ ਕੰਟਰੋਲ ਕਰਨ ਲਈ ਤਾਲਿਬਾਨ ਗੋਲੀਆਂ, ਕੋੜਿਆਂ ਅਤੇ ਡੰਡਿਆਂ ਦਾ ਇਸਤੇਮਾਲ ਕਰ ਰਿਹਾ ਹੈ। ਲਾਸ ਏਂਜਲਸ ਟਾਈਮਜ਼ ਦੀ ਇਕ ਫੋਟੋ ਪੱਤਰਕਾਰ ਨੇ ਮੰਗਲਵਾਰ ਨੂੰ ਤਾਲਿਬਾਨ ਲੜਾਕਿਆਂ ਵੱਲੋਂ ਹਵਾਈ ਅੱਡੇ ’ਤੇ ਭੀੜ ਨੂੰ ਕੰਟਰੋਲ ਕਰਨ ਲਈ ਖ਼ਤਰਨਾਕ ਹਥਿਆਰਾਂ ਦਾ ਇਸਤੇਮਾਲ ਕਰਨ ਦੇ ਬਾਅਦ ਜ਼ਖ਼ਮੀ ਅਫਗਾਨਿਸਤਾਨੀਆਂ ਦੀਆਂ ਤਸਵੀਰਾਂ ਖਿੱਚੀਆਂ। ਮਾਰਕਸ ਯਮ ਨੇ ਟਵੀਟ ਕਰਕੇ ਦੱਸਿਆ ਕਿ ਤਾਲਿਬਾਨੀਆਂ ਨੇ ਹਜ਼ਾਰਾਂ ਲੋਕਾਂ ਦੀ ਭੀੜ ਨੂੰ ਕੰਟਰੋਲ ਵਿਚ ਕਰਨ ਲਈ ਗੋਲੀਆਂ, ਕੋੜਿਆਂ, ਡੰਡਿਆਂ ਅਤੇ ਨੁਕੀਲੀਆਂ ਵਸਤੂਰਆਂ ਦਾ ਇਸਤੇਮਾਲ ਕਰ ਰਹੇ ਹਨ। ਇਸ ਵਿਚ ਘੱਟ ਤੋਂ ਘੱਟ ਅੱਧੀ ਦਰਜਨ ਲੋਕ ਜ਼ਖ਼ਮੀ ਹੋ ਗਏ ਸਨ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ਛੱਡ ਕੇ ਭੱਜੇ ਅਸ਼ਰਫ ਗਨੀ ਦੀ ਸਿਹਤ ਵਿਗੜੀ,UAE ਦੇ ਹਸਪਤਾਲ ’ਚ ਹਨ ਦਾਖ਼ਲ

ਪੱਤਰਕਾਰ ਯਮ ਨੇ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹੋਈ ਹਿੰਸਾ ਦੀਆਂ ਤਸਵੀਰਾਂ ਲਈਆਂ, ਜਿਸ ਨੂੰ ਉਨ੍ਹਾ ਨੇ ‘ਅੰਨ੍ਹੇਵਾਹ’ ਦੱਸਿਆ। ਪੱਤਰਕਾਰ ਨੇ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਇਕ ਤਾਲਿਬਾਨੀ ਲੜਾਕੇ ਨੂੰ ਭੀੜ ’ਤੇ ਗੋਲੀ ਚਲਾਉਂਦੇ ਹੋਏ ਦੇਖਿਆ, ਉਸ ਤਾਲਿਬਾਨੀ ਦਾ ਇਕ ਸਾਥੀ ਇਹ ਦੇਖ਼ ਦੇ ਹੱਸ ਰਿਹਾ ਸੀ, ਜਿਵੇਂ ਕਿ ਇਹ ਇਕ ਖੇਡ ਹੋਵੇ। ਉਨ੍ਹਾਂ ਕਿਹਾ ਕਿ ਉਹ ਦੇਸ਼ ਤੋਂ ਬਾਹਰ ਜਾਣ ਲਈ  ਅਫਗਾਨ ਹਵਾਈ ਅੱਡੇ ਦੇ ਬਾਹਰ ਖੜੇ ਸਨ, ਜੋ ਹੁਣ ਤਾਲਿਬਾਨ ਦੇ ਕੰਟਰੋਲ ਵਿਚ ਹੈ।

ਇਹ ਵੀ ਪੜ੍ਹੋ: ਨੋਟਾਂ ਨਾਲ ਭਰੇ ਹੈਲੀਕਾਪਟਰ ’ਚ ਭੱਜੇ ਅਸ਼ਰਫ ਗਨੀ ਨੇ ਦਿੱਤੀ ਸਫ਼ਾਈ, ਕਿਹਾ-ਪਾਉਣ ਨੂੰ ਬਚੇ ਸਿਰਫ਼ ਇਕ ਜੋੜੀ ਕੱਪੜੇ

ਐਤਵਾਰ ਨੂੰ ਤਾਲਿਬਾਨ ਅੱਤਵਾਦੀ ਦੇ ਕਾਬੁਲ ਵਿਚ ਦਾਖ਼ਲ ਹੋਣ ’ਤੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਦੇਸ਼ ਛੱਡ ਦਿੱਤਾ, ਜਿਸ ਮਗਰੋਂ ਤਾਲਿਬਾਨ ਨੇ ਸੱਤਾ ’ਤੇ ਕਬਜ਼ਾ ਕਰ ਲਿਆ। ਇਸ ਦੇ ਨਾਲ ਹੀ ਅਮਰੀਕਾ ਅਤੇ ਉਸ ਦੇ ਸਹਿਸਯੋਗੀਆਂ ਵੱਲੋਂ ਅਫਗਾਨਿਸਤਾਨ ਨੂੰ ਬਦਲਣ ਦੀ ਮੁਹਿੰਮ ਸਮਾਪਤ ਹੋ ਗਈ। ਇਸ ਤੋਂ ਪਹਿਲਾਂ ਤਾਲਿਬਾਨ ਨੇ ਔਰਤਾਂ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦਾ ਵਾਆਦਾ ਕੀਤਾ ਸੀ ਅਤੇ ਭਰੋਸਾ ਦਿੱਤਾ ਸੀ ਕਿ ਅਫਗਾਨਿਸਤਾਨ ਇਸਲਾਮੀ ਅਮੀਰਾਤ ਕਿਸੇ ਵੀ ਦੇਸ਼ ਲਈ ਖ਼ਤਰਾ ਪੈਦਾ ਨਹੀਂ ਕਰੇਗਾ। 

ਇਹ ਵੀ ਪੜ੍ਹੋ: ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਦਾ ਜਾਣੋ ਭਾਰਤ 'ਤੇ ਕੀ ਪਵੇਗਾ ਅਸਰ

ਤਾਲਿਬਾਨ ਨੇ 1996 ਤੋਂ 2001 ਤੱਕ ਅਫਗਾਨਿਸਤਾਨ ’ਤੇ ਰਾਜ ਕੀਤਾ ਸੀ ਅਤੇ ਉਨ੍ਹਾਂ 5 ਸਾਲਾਂ ਵਿਚ ਉਨ੍ਹਾਂ ਨੇ ਦੇਸ਼ ਵਿਚ ਸ਼ਰੀਆ ਇਸਲਾਮਿਕ ਕਾਨੂੰਨ ਲਾਗੂ ਕੀਤਾ। ਕਾਨੂੰਨ ਦੀ ਵਿਆਖਿਆ ਅਨੁਸਾਰ ਸਜ਼ਾਵਾਂ ਦੇਣ ਦੀ ਸ਼ੁਰੂਆਤ ਕੀਤੀ, ਜਿਸ ਵਿਚ ਦੋਸ਼ੀ ਠਹਿਰਾਏ ਗਏ ਕਾਤਲਾਂ ਨੂੰ ਜਨਤਕ ਤੌਰ ’ਤੇ ਫਾਂਸੀ ਦੇਣਾ ਅਤੇ ਚੋਰੀ ਦੇ ਦੋਸ਼ੀ ਪਾਏ ਗਏ ਲੋਕਾਂ ਦੇ ਅੰਗ ਕੱਟਣਾ ਸ਼ਾਮਲ ਸੀ। ਉਥੇ ਹੀ ਮਰਦਾਂ ਨੂੰ ਦਾੜ੍ਹੀ ਵਧਾਉਣ ਅਤੇ ਔਰਤਾਂ ਨੂੰ ਪੂਰੀ ਤਰ੍ਹਾਂ ਢੱਕਿਆ ਹੋਇਆ ਹਿਜ਼ਾਬ ਪਾਉਣਾ ਪੈਂਦਾ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News