ਅਫਗਾਨਿਸਤਾਨ 'ਚ 27 ਤਾਲਿਬਾਨ ਦੇ ਅੱਤਵਾਦੀ ਢੇਰ

Saturday, Apr 13, 2019 - 03:13 PM (IST)

ਜਲਾਲਾਬਾਦ, (ਭਾਸ਼ਾ)— ਅਫਗਾਨਿਸਤਾਨ ਦੇ ਪੂਰਬੀ ਨਾਨਗਰਹਾਰ ਸੂਬੇ ਦੇ ਸ਼ਿਰਜਾਦ ਜ਼ਿਲੇ 'ਚ ਫੌਜੀ ਕਾਰਵਾਈ 'ਚ 27 ਤਾਲਿਬਾਨ ਦੇ ਅੱਤਵਾਦੀ ਮਾਰੇ ਗਏ ਅਤੇ 27 ਤੋਂ ਵਧੇਰੇ ਜ਼ਖਮੀ ਹੋਏ ਹਨ। ਸੂਬਾ ਸਰਕਾਰ ਨੇ ਸ਼ਨੀਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ।
ਬਿਆਨ ਮੁਤਾਬਕ ਅੱਤਵਾਦੀਆਂ ਨੇ ਸ਼ੁੱਕਰਵਾਰ ਰਾਤ ਨੂੰ ਸੂਬੇ 'ਤੇ ਕਬਜਾ ਕਰਨ ਲਈ ਕਈ ਹਮਲੇ ਕੀਤੇ, ਜਿਨ੍ਹਾਂ 'ਚ ਦੋ ਕਾਰ ਬੰਬ ਧਮਾਕੇ ਹੋਏ ਅਤੇ ਗੋਲੀਬਾਰੀ ਵੀ ਹੋਈ। ਸੁਰੱਖਿਆ ਫੌਜ ਦੀ ਜਵਾਬੀ ਕਾਰਵਾਈ 'ਚ 27 ਅੱਤਵਾਦੀ ਮਾਰੇ ਗਏ। ਬਿਆਨ 'ਚ ਕਿਹਾ ਗਿਆ ਹੈ ਕਿ ਸੁਰੱਖਿਆ ਫੌਜ ਦੇ ਹਮਲੇ 'ਚ ਘੱਟ ਤੋਂ ਘੱਟ 27 ਅੱਤਵਾਦੀ ਮਾਰੇ ਗਏ ਅਤੇ ਕਈਜ਼ਖਮੀ ਹੋਏ ਹਨ। ਇਸ ਦੌਰਾਨ ਸੁਰੱਖਿਆ ਫੌਜ ਦੇ ਦੋ ਜਵਾਨ ਵੀ ਮਾਰੇ ਗਏ ਅਤੇ 8 ਹੋਰ ਜ਼ਖਮੀ ਹੋਏ।


Related News