ਹੁਣ ਤਾਲਿਬਾਨ ਦੀ ਕਰਨਾਟਕ ਹਿਜਾਬ ਵਿਵਾਦ ’ਚ ਐਂਟਰੀ, ਭਾਰਤੀ ਵਿਦਿਆਰਥਣਾਂ ਦਾ ਕੀਤਾ ਸਮਰਥਨ

Friday, Feb 11, 2022 - 01:26 PM (IST)

ਬੈਂਗਲੁਰੂ (ਵਾਰਤਾ): ਅਫ਼ਗਾਨਿਸਤਾਨ ਵਿਚ ਸੱਤਾਧਾਰੀ ਤਾਲਿਬਾਨ ਪ੍ਰਸ਼ਾਸਨ ਨੇ ਭਾਰਤੀ ਮੁਸਲਿਮ ਵਿਦਿਆਰਥਣਾਂ ਦੀ ਤਾਰੀਫ਼ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਮੁਸਲਿਮ ਵਿਦਿਆਰਥਣਾਂ ਨੂੰ ਸਕੂਲਾਂ ਵਿਚ ਹਿਜਾਬ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇ।

ਇਹ ਵੀ ਪੜ੍ਹੋ: ਕਰਨਾਟਕ ਹਿਜਾਬ ਵਿਵਾਦ ’ਚ ਪਾਕਿਸਤਾਨ ਦੀ ਐਂਟਰੀ, ਭਾਰਤੀ ਦੂਤਘਰ ਦੇ ਇੰਚਾਰਜ ਨੂੰ ਕੀਤਾ ਤਲਬ

ਇਸਲਾਮਿਕ ਅਮੀਰਾਤ ਦੇ ਉਪ ਬੁਲਾਰੇ ਇਨਾਮੁੱਲਾ ਸਮਾਂਗਾਨੀ ਨੇ ਕਿਹਾ, ‘ਭਾਰਤੀ ਮੁਸਲਿਮ ਕੁੜੀਆਂ ਨੂੰ ਹਿਜਾਬ ਲਈ ਸੰਘਰਸ਼ ਕਰਦੇ ਦੇਖਿਆ ਗਿਆ ਹੈ ਕਿ ਹਿਜਾਬ ਸਿਰਫ਼ ਅਰਬ, ਈਰਾਨ, ਮਿਸਰ ਜਾਂ ਪਾਕਿਸਤਾਨ ਦਾ ਸੱਭਿਆਚਾਰ ਨਹੀਂ ਹੈ, ਸਗੋਂ ਇਕ ਇਸਲਾਮਿਕ ਮੁੱਲ ਹੈ, ਜਿਸ ਲਈ ਪੂਰੀ ਦੁਨੀਆ ਵਿਚ ਮੁਸਲਿਮ ਕੁੜੀਆਂ ਵੱਖ-ਵੱਖ ਤਰੀਕਿਆਂ ਨਾਲ ਕੁਰਬਾਨੀਆਂ ਦਿੰਦੀਆਂ ਹਨ ਅਤੇ ਆਪਣੀਆਂ ਧਾਰਮਿਕ ਕਦਰਾਂ-ਕੀਮਤਾਂ ਦੀ ਰੱਖਿਆ ਕਰਦੀਆਂ ਹਨ।’

ਇਹ ਵੀ ਪੜ੍ਹੋ: Reel ਬਣਾਉਣ ਲਈ ਪਤੀ ਨੇ ਬਰਫ਼ੀਲੀ ਨਦੀ ’ਚ ਮਾਰੀ ਛਾਲ, ਪਤਨੀ ਬਣਾਉਂਦੀ ਰਹੀ ਵੀਡੀਓ, ਅੱਖਾਂ ਸਾਹਮਣੇ ਹੋਈ ਮੌਤ

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਭਾਰਤ ਦੇ ਕਰਨਾਟਕ ਰਾਜ ਦੇ ਇਕ ਕਾਲਜ ਵਿਚ 6 ਹਿਜਾਬ ਪਹਿਨਣ ਵਾਲੀਆਂ ਵਿਦਿਆਰਥਣਾਂ ਨੂੰ ਕਲਾਸਾਂ ਵਿਚ ਦਾਖ਼ਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਉਨ੍ਹਾਂ ਕੁੜੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਸਕੂਲਾਂ ਜਾਂ ਕਾਲਜਾਂ ਵਿਚ ਡਰੈਸ ਕੋਡ ਦੀ ਵਰਦੀ ਪਾ ਕੇ ਆਉਣ, ਇੱਥੇ ਹਿਜਾਬ ਪਹਿਨਣ ਦੀ ਇਜਾਜ਼ਤ ਨਹੀਂ ਹੈ।

ਇਹ ਵੀ ਪੜ੍ਹੋ: ਅਮਰੀਕਾ ਨੇ ਕੈਨੇਡਾ ਨੂੰ ਵਿਰੋਧ ਪ੍ਰਦਰਸ਼ਨਾਂ ਨੂੰ ਖ਼ਤਮ ਕਰਨ ਲਈ ਦਿੱਤਾ ਇਹ ਸੁਝਾਅ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਬੀਤੇ ਦਿਨ ਭਾਰਤ ਦੇ ਦੂਤਘਰ ਦੇ ਇੰਚਾਰਜ ਨੂੰ ਵਿਦੇਸ਼ ਮੰਤਰਾਲਾ ਵਿਚ ਤਲਬ ਕੀਤਾ ਸੀ ਅਤੇ ਕਰਨਾਟਕ ਵਿਚ ਮੁਸਲਿਮ ਵਿਦਿਆਰਥਣਾਂ ਦੇ ਹਿਜਾਬ ਪਹਿਨਣ ’ਤੇ ਪਾਬੰਦੀ ਨੂੰ ਲੈ ਕੇ ਸਰਕਾਰ ਦੀ ਗੰਭੀਰ ਚਿੰਤਾ ਤੋਂ ਜਾਣੂ ਕਰਵਾਇਆ ਸੀ। ਪਾਕਿਸਤਾਨ ਦੇ ਕਈ ਮੰਤਰੀਆਂ ਵੱਲੋਂ ਕਰਨਾਟਕ ਵਿਚ ਚੱਲ ਰਹੇ ਹਿਜਾਬ ਵਿਵਾਦ ’ਤੇ ਚਿੰਤਾ ਪ੍ਰਗਟਾਏ ਜਾਣ ਤੋਂ ਬਾਅਦ ਵਿਦੇਸ਼ ਮੰਤਰਾਲਾ ਨੇ ਇਹ ਕਦਮ ਚੁੱਕਿਆ ਸੀ।

ਇਹ ਵੀ ਪੜ੍ਹੋ: ਭਾਰਤ ’ਚ ਵਧਦੇ ਵਿਵਾਦ ਦਰਮਿਆਨ ਫਰਾਂਸ ’ਚ ਖੇਡਾਂ ਦੌਰਾਨ ਹਿਜਾਬ ’ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ  ਰੱਦ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News