ਪਾਕਿਸਤਾਨ ਸਰਹੱਦ ''ਤੇ ਤਾਲਿਬਾਨ ਬਣਾਏਗਾ 30 ਫ਼ੌਜੀ ਚੌਕੀਆਂ, ਹੁਣ ਭਾਰਤ ਨਾਲ ਵਧਾ ਰਿਹਾ ਦੋਸਤੀ

Wednesday, Feb 09, 2022 - 01:01 PM (IST)

ਪਾਕਿਸਤਾਨ ਸਰਹੱਦ ''ਤੇ ਤਾਲਿਬਾਨ ਬਣਾਏਗਾ 30 ਫ਼ੌਜੀ ਚੌਕੀਆਂ, ਹੁਣ ਭਾਰਤ ਨਾਲ ਵਧਾ ਰਿਹਾ ਦੋਸਤੀ

ਇਸਲਾਮਾਬਾਦ (ਬਿਊਰੋ): ਅਫਗਾਨਿਸ‍ਤਾਨ ਵਿੱਚ ਅਸ਼ਰਫ ਗਨੀ ਦੀ ਸਰਕਾਰ ਨੂੰ ਹਟਾਉਣ ਵਿੱਚ ਦਿਲ ਖੋਲ੍ਹ ਕੇ ਮਦਦ ਕਰਨ ਵਾਲੇ ਪਾਕਿਸ‍ਤਾਨ ਲਈ ਤਾਲਿਬਾਨੀ ਅੱਤਵਾਦੀ ਖਤਰਾ ਬਣ ਗਏ ਹਨ। ਇੱਕ ਪਾਸੇ ਜਿੱਥੇ ਤਾਲਿਬਾਨ ਦਾ ਪਾਲਤੂ ਟੀਟੀਪੀ ਪਾਕਿਸਤਾਨੀ ਸੈਨਿਕਾਂ ਦਾ ਕਤਲ ਕਰ ਰਿਹਾ ਹੈ ਉੱਥੇ ਦੂਜੇ ਪਾਸੇ ਤਾਲਿਬਾਨੀ ਸਰਕਾਰ ਹੁਣ ਡੂਰੰਡ ਲਾਈਨ 'ਤੇ 30 ਨਵੀਂਆਂ ਫ਼ੌਜੀ ਚੌਕੀਆਂ ਬਣਾਉਣ ਜਾ ਰਹੀ ਹੈ। ਤਾਲਿਬਾਨ ਦਾ ਉਦੇਸ਼ ਪਾਕਿਸਤਾਨੀ ਸੈਨਿਕਾਂ ਨੂੰ ਅਫਗਾਨਿਸਤਾਨ ਦੀ ਸਰਹੱਦ ਵਿਚ ਦਾਖਲ ਹੋਣ ਤੋਂ ਰੋਕਣਾ ਹੈ। ਇਸ ਦੇ ਨਾਲ ਹੀ ਤਾਲਿਬਾਨ ਸਰਕਾਰ ਭਾਰਤ ਨਾਲ ਦੋਸਤੀ ਦੇ ਰਿਸ਼ਤੇ ਕਾਇਮ ਕਰਨ ਚਾਹੁੰਦੀ ਹੈ। 

ਇਹ ਨਹੀਂ ਤਾਲਿਬਾਨ ਨੇ ਐਲਾਨ ਕੀਤਾ ਹੈ ਕਿ ਉਹ ਪਾਕਿਸਤਾਨ ਅਤੇ ਅਫਗਾਨਿਸ‍ਤਾਨ ਦੀ ਸੀਮਾ ਨੂੰ ਵੱਖ ਕਰਨ ਵਾਲੀ ਡੂਰੰਡ ਲਾਈਨ ਨੂੰ ਨਹੀਂ ਮੰਨਦਾ। ਪਾਕਿਸ‍ਤਾਨੀ ਮੀਡੀਆ ਮੁਤਾਬਕ ਤਾਲਿਬਾਨ ਅਫਗਾਨਿਸ‍ਤਾਨ ਵਿੱਚ ਦਿੱਤੀ ਗਈ ਪਾਕਿਸ‍ਤਾਨੀ ਸੈਨਾ ਦੀ ਮਦਦ ਨੂੰ ਸ‍ਵੀਕਾਰ ਕਰਨ ਲਈ ਤਿਆਰ ਨਹੀਂ। ਅਫਗਾਨਿਸ‍ਤਾਨ ਵਿੱਚ ਜਦੋਂ ਤਾਲਿਬਾਨ ਸਰਕਾਰ ਆਈ ਸੀ, ਉਸ ਸਮੇਂ ਪਾਕਿਸਤਾਨ ਨੇ ਜਸ਼ਨ ਮਨਾਇਆ ਸੀ ਪਰ ਹੁਣ ਇਹੀ ਤਾਲਿਬਾਨੀ ਪਾਕਿਸਤਾਨ ਲਈ ਵੱਡਾ ਖਤਰਾ ਬਣਦੇ ਜਾ ਰਹੇ ਹਨ। ਇਮਰਾਨ ਖਾਨ ਨੇ ਤਾਂ ਤਾਲਿਬਾਨ ਦੀ ਜਿੱਤ ਨੂੰ ਆਪਣੀ ਜਿੱਤ ਦੇ ਤੌਰ 'ਤੇ ਲਿਆ ਸੀ।  

ਡੂਰੰਡ ਲਾਈਨ 'ਤੇ ਵਧਿਆ ਤਣਾਅ
ਪਾਕਿਸਤਾਨੀ ਪੱਤਰਕਾਰ ਹਾਮਿਦ ਮੀਰ ਮੁਤਾਬਕ ਤਾਲਿਬਾਨ ਰਾਜ ਆਉਣ ਦੇ ਬਾਅਦ ਇਮਰਾਨ ਖਾਨ ਸਰਕਾਰ ਨੂੰ ਉਮੀਦ ਸੀ ਕਿ ਪਾਕਿਸਤਾਨ ਦੀ ਮਦਦ ਦੇ ਬਦਲੇ ਤਾਲਿਬਾਨ ਦੋ ਚੀਜ਼ਾਂ ਕਰੇਗਾ। ਪਹਿਲਾ- ਬਲੂਚ ਵਿਦਰੋਹੀ ਅਤੇ ਟੀਟੀਪੀ ਅੱਤਵਾਦੀ ਜੋ ਅਫਗਾਨਿਸ‍ਤਾਨ ਵਿੱਚ ਕਿਰਿਆਸ਼ੀਲ ਹਨ, ਉਹ ਆਤਮ ਸਮਰਪਣ ਕਰਨਗੇ। ਦੂਜਾ-ਦੋਵੇਂ ਦੋਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਿਹਾ ਸੀਮਾ ਵਿਵਾਦ ਹੱਲ ਹੋ ਜਾਵੇਗਾ ਪਰ ਦੋਵਾਂ ਵਿੱਚੋਂ ਕੋਈ ਵੀ ਉਮੀਦ ਪੂਰੀ ਨਹੀਂ ਹੋਈ। ਇੱਕ ਪਾਸੇ ਜਿੱਥੇ ਟੀਟੀਪੀ ਅੱਤਵਾਦੀ ਹਰ ਰੋਜ਼ ਖੂਨ ਵਹਾ ਰਹੇ ਹਨ, ਉੱਥੇ ਦੂਜੇ ਪਾਸੇ ਡੂਰੰਡ ਲਾਈਨ ਨੂੰ ਲੈਕੇ ਤਣਾਅ ਵਧਦਾ ਜਾ ਰਿਹਾ ਹੈ।

ਮੰਨਿਆ ਜਾ ਰਿਹਾ ਹੈ ਕਿ ਇਸ ਕਾਰਨ ਹੁਣ ਤੱਕ ਪਾਕਿਸ‍ਤਾਨ ਨੇ ਤਾਲਿਬਾਨ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ ਹੈ। ਪਾਕਿਸਤਾਨ ਸਰਕਾਰ ਸੱਤਵੀਂ ਵਾਰ ਟੀਟੀਪੀ ਨਾਲ ਵਾਰਤਾ ਕਰਨਾ ਚਾਹੁੰਦੀ ਸੀ ਪਰ ਤਾਲਿਬਾਨ ਦੀ ਦਖਲ ਅੰਦਾਜ਼ੀ ਦੇ ਬਾਅਦ ਇਹ ਵੀ ਅਸਫਲ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਟੀਟੀਪੀ ਤਾਲਿਬਾਨ ਦੇ ਰਾਸਤੇ 'ਤੇ ਚਲਦੇ ਹੋਏ ਪਾਕਿਸ‍ਤਾਨੀ ਸੈਨਾ ਤੋਂ ਆਪਣੀ ਬੰਦੀ ਬਣਾਏ ਗਏ ਲੜਾਕੂਆਂ ਨੂੰ ਛੱਡਣ ਲਈ ਕਹਿ ਰਹੀ ਹੈ। ਇਹੀ ਨਹੀਂ ਟੀਟੀਪੀ ਨੇ ਇਹ ਸ਼ਰਤ ਵੀ ਰੱਖੀ ਹੈ ਕਿ ਤਾਲਿਬਾਨ ਦੀ ਤਰ੍ਹਾਂ ਉਸ ਨੂੰ ਵੀ ਕਿਸੇ ਤੀਜੇ ਦੇਸ਼ ਵਿੱਚ ਇੱਕ ਸਿਆਸੀ ਦਫਤਰ ਖੋਲ੍ਹਣ ਦਿੱਤਾ ਜਾਵੇ। 

ਪੜ੍ਹੋ ਇਹ ਅਹਿਮ ਖ਼ਬਰ- ਪੁਤਿਨ ਨੇ ਦਿੱਤੀ ਧਮਕੀ, ਜੇਕਰ ਯੂਕਰੇਨ ਨਾਟੋ 'ਚ ਸ਼ਾਮਲ ਹੋਇਆ ਤਾਂ ਹੋਵੇਗਾ ਪਰਮਾਣੂ ਯੁੱਧ

ਭਾਰਤ ਨਾਲ ਦੋਸਤੀ ਵਧਾ ਰਿਹਾ ਤਾਲਿਬਾਨ
ਟੀਟੀਪੀ ਦੀ ਸਭ ਤੋਂ ਸਮੱਸਿਆ ਵਾਲੀ ਮੰਗ ਇਹ ਹੈ ਕਿ ਪੂਰੇ ਪਾਕਿਸਤਾਨ ਵਿਚ ਕੱਟੜ ਸ਼ਰੀਆ ਕਾਨੂੰਨ ਲਾਗੂ ਕੀਤਾ ਜਾਵੇ। ਟੀਟੀਪੀ ਦੀ ਇਸ ਮੰਗ ਦਾ ਮਤਲਬ ਇਹ ਹੈ ਕਿ ਉਹ ਪਾਕਿਸ‍ਤਾਨ ਦੇ ਮੌਜੂਦਾ ਸੰਵਿਧਾਨ ਨੂੰ ਮਾਨਤਾ ਨਹੀਂ ਦਿੰਦਾ। ਟੀਟੀਪੀ ਅੱਤਵਾਦੀ ਲਗਾਤਾਰ ਅਫਗਾਨਿਸ‍ਤਾਨ ਤੋਂ ਆ ਕੇ ਪਾਕਿਸ‍ਤਾਨੀ ਸੈਨਿਕਾਂ ਦਾ ਕਤਲ ਕਰ ਰਹੇ ਹਨ ਪਰ ਤਾਲਿਬਾਨ ਉਨ੍ਹਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ। ਉੱਧਰ ਤਾਲਿਬਾਨ ਨੇ ਵਰਤਮਾਨ ਪਾਕਿਸਤਾਨ-ਅਫਗਾਨਿਸਤਾਨ ਸੀਮਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਤਾਲਿਬਾਨੀ ਅੱਤਵਾਦੀਆਂ ਨੇ ਪਿਛਲੇ ਦਿਨੀਂ ਪਾਕਿਸਤਾਨ ਵੱਲੋਂ ਲਗਾਈ ਜਾ ਰਹੀ ਸੀਮਾ ਵਾੜ ਨੂੰ ਉਖਾੜ ਕੇ ਸੁੱਟ ਦਿੱਤਾ ਸੀ।

ਹੁਣ ਤਾਲਿਬਾਨ ਨੇ ਐਲਾਨ ਕੀਤਾ ਹੈ ਕਿ ਉਹ ਸਰਹੱਦ 'ਤੇ 30 ਨਵੀਂਆਂ ਮਿਲਟਰੀ ਚੌਕੀਆਂ ਬਣਾਏਗਾ, ਜਿਸ ਨਾਲ ਪਾਕਿਸਤਾਨੀ ਸੈਨਿਕਾਂ ਦੀ ਘੁਸਪੈਠ ਨੂੰ ਰੋਕਿਆ ਜਾ ਸਕੇ। ਹੁਣ ਤਾਲਿਬਾਨ ਭਾਰਤ ਅਤੇ ਈਰਾਨ ਨਾਲ ਦੋਸਤੀ ਵਧਾ ਰਿਹਾ ਹੈ। ਹਾਲ ਹੀ ਵਿਚ ਭਾਰਤ ਨੇ ਅਫਗਾਨਿਸਤਾਨ ਨੂੰ ਕਈ ਸੌ ਟਨ ਕਣਕ ਦੇਣ ਦਾ ਐਲਾਨ ਕੀਤਾ ਹੈ। ਇਹੀ ਨਹੀਂ ਭਾਰਤ ਅਫਗਾਨਿਸਤਾਨ ਨੂੰ 200 ਕਰੋੜ ਰੁਪਏ ਦੀ ਮਦਦ ਵੀ ਦੇਣ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ -ਕੈਨੇਡਾ 'ਚ ਟਰੱਕ ਡਰਾਈਵਰਾਂ ਦੇ ਪ੍ਰਦਰਸ਼ਨ ਵਿਚਕਾਰ ਭਾਰਤੀ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ

ਪਾਕਿਸਤਾਨ ਲਈ ਭਾਰਤ ਨਾਲ ਰਿਸ਼ਤੇ ਨਹੀਂ ਕਰਾਂਗੇ ਖਰਾਬ : ਤਾਲਿਬਾਨ
ਤਾਲਿਬਾਨ ਸਰਕਾਰ ਦੇ ਬੁਲਾਰੇ ਅਤੇ ਉਪ-ਸੂਚਨਾ ਅਤੇ ਸੰਸਕ੍ਰਿਤੀ ਮੰਤਰੀ ਜਬੀਉੱਲਾ ਮੁਜਾਹਿਦ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਕਿ ਪਾਕਿਸਤਾਨ ਅਤੇ ਭਾਰਤ ਦੋਹਾਂ ਦੇ ਨਾਲ ਚੰਗੇ ਰਿਸ਼‍ਤੇ ਬਣਾਉਣਾ ਚਾਹੁੰਦੇ ਹਾਂ। ਉਹਨਾਂ ਨੇ ਉਨ੍ਹਾਂ ਅਟਕਲਾਂ 'ਤੇ ਵੀ ਵਿਰਾਮ ਲਗਾ ਦਿੱਤਾ ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਪਾਕਿਸਤਾਨ ਦੀ ਅਪੀਲ 'ਤੇ ਤਾਲਿਬਾਨ ਭਾਰਤ ਨਾਲ ਦੋਸਤਾਨਾ ਰਿਸ਼ਤੇ ਨਹੀਂ ਨਿਭਾਏਗਾ।  ਮੁਜਾਹਿਦ ਨੇ ਕਿਹਾ ਕਿ ਇਹ ਸਮਾਂ ਗੁਆਂਢੀ ਦੇਸ਼ਾਂ ਨਾਲ ਰਿਸ਼ਤਾ ਬਿਹਤਰ ਬਣਾਉਣ ਦਾ ਹੈ। ਤਾਲਿਬਾਨੀ ਬੁਲਾਰੇ ਨੇ ਦਾਅਵਾ ਕੀਤਾ ਕਿ ਭੂਤਕਾਲ ਵਿਚ ਪਾਕਿਸਤਾਨ ਨਾਲ ਇਸ ਲਈ ਚੰਗੇ ਰਿਸ਼ਤੇ ਨਹੀਂ ਬਣ ਪਾਏ ਕਿਉਂਕਿ ਗਲਤ ਜਾਣਕਾਰੀ ਕਾਰਨ ਅਧਿਕਾਰੀ ਅਜਿਹਾ ਨਹੀਂ ਚਾਹੁੰਦੇ ਸਨ। ਉਹਨਾਂ ਨੇ ਪਾਕਿਸਤਾਨ ਨੂੰ ਅਪੀਲ ਕੀਤੀ ਕਿ ਉਹ ਖੇਤਰ ਦੇ ਹੋਰ ਦੇਸ਼ਾਂ ਨਾਲ ਖੁਸ਼ਹਾਲੀ ਦੇ ਰਸਤੇ 'ਤੇ ਅਗੇ ਵਧੇ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News