ਤਾਲਿਬਾਨ ਨੇ ਜਲਾਲਾਬਾਦ 'ਤੇ ਕੀਤਾ ਕਬਜ਼ਾ, ਕਾਬੁਲ 'ਚ ਬਿਜਲੀ ਸਪਲਾਈ ਕੀਤੀ ਬੰਦ

08/15/2021 12:41:51 PM

ਕਾਬੁਲ (ਭਾਸ਼ਾ): ਅਫਗਾਨਿਸਤਾਨ ਵਿਚ ਤਾਲਿਬਾਨੀ ਅੱਤਵਾਦੀਆਂ ਦਾ ਕੰਟਰੋਲ ਵੱਧਦਾ ਜਾ ਰਿਹਾ ਹੈ। ਦੋ ਦਹਾਕਿਆਂ ਦੀ ਲੜਾਈ ਦੇ ਬਾਅਦ ਅਫਗਾਨਿਸਤਾਨ ਤੋਂ ਅਮਰੀਕੀ ਅਤੇ ਨਾਟੋ ਬਲਾਂ ਦੀ ਪੂਰੀ ਵਾਪਸੀ ਤੋਂ ਪਹਿਲਾਂ ਤਾਲਿਬਾਨ ਦੇਸ਼ 'ਤੇ ਹਰ ਪਾਸਿਓਂ ਕਬਜ਼ਾ ਕਰਦਾ ਜਾ ਰਿਹਾ ਹੈ।ਰਾਜਧਾਨੀ ਕਾਬੁਲ ਤੇਜ਼ੀ ਨਾਲ ਅਲੱਗ-ਥਲੱਗ ਪੈਂਦੀ ਜਾ ਰਹੀ ਹੈ ਅਤੇ ਐਤਵਾਰ ਸਵੇਰੇ ਕੱਟੜਪੰਥੀ ਸੰਗਠਨ ਨੇ ਜਲਾਲਾਬਾਦ 'ਤੇ ਕਬਜ਼ਾ ਕਰ ਲਿਆ, ਜਿਸ ਕਾਰਨ ਕਾਬੁਲ ਦੇਸ਼ ਦੇ ਪੂਰੀ ਹਿੱਸੇ ਤੋਂ ਕੱਟਿਆ ਗਿਆ ਹੈ। 

 

ਕਾਬੁਲ ਵਿਚ ਪੂਰੀ ਤਰ੍ਹਾਂ ਬਲੈਕਆਊਟ ਹੋ ਗਿਆ ਹੈ। ਤਾਲਿਬਾਨ ਨੇ ਧਮਾਕਿਆਂ ਦੀ ਵਰਤੋਂ ਕਰਦਿਆਂ ਬਿਜਲੀ ਸਪਲਾਈ ਠੱਪ ਕਰ ਦਿੱਤੀ ਹੈ। ਕਾਬੁਲ ਦੇ ਇਲਾਵਾ ਜਲਾਲਾਬਾਦ ਹੀ ਅਜਿਹਾ ਇਕਲੌਤਾ ਪ੍ਰਮੁੱਖ ਸ਼ਹਿਰ ਸੀ ਜੋ ਤਾਲਿਬਾਨ ਦੇ ਕਬਜ਼ੇ ਤੋਂ ਬਚਿਆ ਹੋਇਆ ਸੀ। ਹੁਣ ਅਫਗਾਨਿਸਤਾਨ ਦੀ ਕੇਂਦਰੀ ਸਰਕਾਰ ਦੇ ਅਧਿਕਾਰ ਵਿ ਕਾਬੁਲ ਦੇ ਇਲਾਵਾ ਸੱਤ ਹੋਰ ਸੂਬਾਈ ਰਾਜਧਾਨੀਆਂ ਬਚੀਆਂ ਹਨ। ਤਾਲਿਬਾਨ ਨੇ ਐਤਵਾਰ ਸਵੇਰੇ ਕੁਝ ਤਸਵੀਰਾਂ ਆਨਲਾਈਨ ਜਾਰੀ ਕੀਤੀਆਂ ਜਿਹਨਾਂ ਵਿਚ ਉਸ ਦੇ ਲੋਕਾਂ ਨੂੰ ਨਾਂਗਰਹਾਰ ਸੂਬੇ ਦੀ ਰਾਜਧਾਨੀ ਜਲਾਲਾਬਾਦ ਵਿਚ ਗਵਰਨਰ ਦੇ ਦਫਤਰ ਵਿਚ ਦੇਖਿਆ ਜਾ ਸਕਦਾ ਹੈ। 

PunjabKesari

ਸੂਬੇ ਦੇ ਸਾਂਸਦ ਅਬਰਾਰੂੱਲਾ ਮੁਰਾਦ ਨੇ ਐਸੋਸੀਏਟਿਡ ਪ੍ਰੈੱਸ ਨੂੰ ਦੱਸਿਆ ਕਿ ਅੱਤਵਾਦੀਆਂ ਨੇ ਜਲਾਲਾਬਾਦ 'ਤੇ ਕਬਜ਼ਾ ਕਰ ਲਿਆ ਹੈ। ਤਾਲਿਬਾਨ ਨੇ ਪਿਛਲੇ ਹਫ਼ਤੇ ਵਿਚ ਅਫਗਾਨਿਸਤਾਨ ਦੇ ਵਡੇ ਹਿੱਸੇ 'ਤੇ ਕਬਜ਼ਾ ਕਰ ਲਿਆ ਸੀ ਜਿਸ ਮਗਰੋਂ ਅਫਗਾਨਿਸਤਾਨ ਦੀ ਕੇਂਦਰ ਸਰਕਾਰ 'ਤੇ ਦਬਾਅ ਵੱਧ ਗਿਆ ਹੈ। ਉੱਧਰ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਨੇ ਉੱਥੇ ਮੌਜੂਦ ਆਪਣੇ ਡਿਪਲੋਮੈਟਿਕ ਸਟਾਫ ਦੀ ਮਦਦ ਲਈ ਸੈਨਿਕਾਂ ਨੂੰ ਭੇਜਿਆ ਹੈ। ਅਫਗਾਨਿਸਤਾਨ ਦੇ ਚੌਥੇ ਸਭ ਤੋਂ ਵੱਡੇ ਸ਼ਹਿਰ ਮਜਾਰ-ਏ-ਸ਼ਰੀਫ 'ਤੇ ਸ਼ਨੀਵਾਰ ਨੂੰ ਚਹੁੰ ਪਾਸੀਂ ਹਮਲਿਆਂ ਦੇ ਬਾਅਦ ਤਾਲਿਬਾਨ ਦਾ ਕਬਜ਼ਾ ਹੋ ਗਿਆ ਸੀ ਅਤੇ ਇਸ ਦੇ ਨਾਲ ਹੀ ਪੂਰੇ ਉੱਤਰੀ ਅਫਗਾਨਿਸਤਾਨ 'ਤੇ ਅੱਤਵਾਦੀਆਂ ਦਾ ਕਬਜ਼ਾ ਹੋ ਗਿਆ।  

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਰਾਸ਼ਟਰਪਤੀ ਨੇ ਭਾਰਤ ਨੂੰ ਆਜ਼ਾਦੀ ਦਿਹਾੜੇ ਦੀ ਦਿੱਤੀ ਵਧਾਈ, ਦੱਸਿਆ 'ਮਹਾਨ ਦੋਸਤ'

ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਹ 20 ਸਾਲਾਂ ਦੀਆਂ ਉਪਲਬਧੀਆਂ ਨੂੰ ਬੇਕਾਰ ਨਹੀਂ ਜਾਣ ਦੇਣਗੇ। ਉਹਨਾਂ ਨੇ ਕਿਹਾ ਕਿ ਤਾਲਿਬਾਨ ਦੇ ਹਮਲੇ ਦੇ ਵਿਚਕਾਰ ਵਿਚਾਰ ਵਟਾਂਦਰਾ ਜਾਰੀ ਹੈ। ਉਹਨਾਂ ਨੇ ਸ਼ਨੀਵਾਰ ਨੂੰ ਟੀਵੀ ਦੇ ਮਾਧਿਅਮ ਨਾਲ ਰਾਸ਼ਟਰ ਨੂੰ ਸੰਬੋਧਿਤ ਕੀਤਾ। ਹਾਲ ਹੀ ਦਿਨਾਂ ਵਿਚ ਤਾਲਿਬਾਨ ਵੱਲੋਂ ਪ੍ਰਮੁੱਖ ਖੇਤਰਾਂ 'ਤੇ ਕਬਜ਼ਾ ਕੀਤੇ ਜਾਣ ਦੇ ਬਾਅਦ ਤੋਂ ਇਹ ਉਹਨਾਂ ਦੀ ਪਹਿਲੀ ਜਨਤਕ ਟਿੱਪਣੀ ਹੈ।


Vandana

Content Editor

Related News