ਤਾਲਿਬਾਨ ਦਾ ਨਵਾਂ ਫਰਮਾਨ, ਸਰਕਾਰੀ ਕਰਮਚਾਰੀਆਂ ਲਈ ਜਾਰੀ ਕੀਤੇ ਸਖ਼ਤ ਨਿਰਦੇਸ਼

Monday, Mar 28, 2022 - 05:35 PM (IST)

ਕਾਬੁਲ (ਬਿਊਰੋ) ਅਫਗਾਨਿਸਤਾਨ ਵਿਚ ਪਿਛਲੇ ਸਾਲ ਅਗਸਤ ਤੋਂ ਸੱਤਾ 'ਤੇ ਕਾਬਜ਼ ਤਾਲਿਬਾਨ ਇਕ ਤੋਂ ਬਾਅਦ ਇਕ ਫਰਮਾਨ ਜਾਰੀ ਕਰਦਾ ਰਿਹਾ ਹੈ। ਹੁਣ ਇਸ ਨੇ ਇੱਥੋਂ ਦੇ ਸਰਕਾਰੀ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਸਿਲਸਿਲੇ ਵਿੱਚ ਤਾਲਿਬਾਨ ਪ੍ਰਸ਼ਾਸਨ ਦੇ ਜਨਤਕ ਨੈਤਿਕਤਾ ਮੰਤਰਾਲੇ ਨੇ ਸੋਮਵਾਰ ਨੂੰ ਸਾਰੇ ਸਰਕਾਰੀ ਦਫ਼ਤਰਾਂ ਦਾ ਨਿਰੀਖਣ ਕੀਤਾ। ਇਸ ਤਹਿਤ ਦਫ਼ਤਰ ਆਉਣ ਵਾਲੇ ਸਾਰੇ ਮੁਲਾਜ਼ਮਾਂ ਦੀ ਵਧੀ ਹੋਈ ਦਾੜ੍ਹੀ ਅਤੇ ਡਰੈੱਸ ਕੋਡ ਵੀ ਚੈੱਕ ਕੀਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ- ਅਫਗਾਨਿਸਤਾਨ 'ਚ ਮਜ਼ਾਰ-ਏ-ਸ਼ਰੀਫ ਹਵਾਈ ਅੱਡੇ 'ਤੇ ਮੁੜ ਬਹਾਲ ਹੋਈ ਹਵਾਬਾਜ਼ੀ ਸੇਵਾ

ਡਰੈੱਸ ਕੋਡ ਨਾ ਮੰਨਣ 'ਤੇ ਜਾ ਸਕਦੀ ਹੈ ਨੌਕਰੀ
ਸੂਤਰਾਂ ਨੇ ਦੱਸਿਆ ਕਿ ਪ੍ਰੋਪੇਗੇਸ਼ਨ ਆਫ ਵਿਰਚਿਊ ਐਂਡ ਪ੍ਰੀਵੈਨਸ਼ਨ ਆਫ ਵਾਈਸ ਮਤਲਬ ਨੇਕੀ ਦੇ ਪ੍ਰਚਾਰ ਅਤੇ ਬੁਰਾਈ ਦੀ ਰੋਕਥਾਮ ਲਈ ਮੰਤਰਾਲਿਆਂ ਦੇ ਨੁਮਾਇੰਦਿਆਂ ਨੇ ਸਾਰੇ ਸਰਕਾਰੀ ਕਰਮਚਾਰੀਆਂ ਲਈ ਨਿਰਦੇਸ਼ ਜਾਰੀ ਕੀਤਾ ਹੈ ਕਿ ਉਹ ਆਪਣੀ ਦਾੜ੍ਹੀ ਨਾ ਬਣਾਉਣ ਅਤੇ ਸਥਾਨਕ ਕੱਪੜੇ ਜਿਸ ਵਿਚ ਲੰਬਾ ਅਤੇ ਢਿੱਲਾ ਕੁੜਤਾ ਅਤੇ ਪਜਾਮੇ ਨਾਲ ਟੋਪੀ ਜਾਂ ਇਮਾਮਾ (ਟੋਪੀ) ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਰਕਰਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਹ ਡਰੈੱਸ ਕੋਡ ਦੀ ਪਾਲਣਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਦਫਤਰਾਂ ਦੇ ਅੰਦਰ ਨਹੀਂ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਵੀ ਕੱਢਿਆ ਜਾ ਸਕਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਰਮਜਾਨ ਤੋਂ ਪਹਿਲਾਂ 14 ਕਰੋੜ ਲੱਗੀ ਇਸ 'ਊਠ' ਦੀ ਬੋਲੀ, ਜਾਣੇ ਖ਼ਾਸੀਅਤ


Vandana

Content Editor

Related News