ਪਾਕਿਸਤਾਨ-ਅਫਗਾਨ ਸਰਹੱਦ ਤੋਂ ਅੱਤਵਾਦੀਆਂ ਨੂੰ ਹਟਾ ਰਿਹਾ ਤਾਲਿਬਾਨ: ਰਿਪੋਰਟ

04/26/2022 11:14:42 AM

ਇਸਲਾਮਾਬਾਦ- ਅਫਗਾਨਿਸਤਾਨ 'ਚ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਨੇ ਹਾਲ ਹੀ 'ਚ ਸਰਹੱਦ ਪਾਰ ਕਈ ਹਮਲਿਆਂ 'ਚ ਲਗਭਗ ਇਕ ਦਰਜਨ ਪਾਕਿਸਤਾਨ ਫੌਜੀਆਂ ਦੇ ਮਾਰੇ ਜਾਣ ਅਤੇ ਇਸਲਾਮਾਬਾਦ ਵਲੋਂ ਸਖਤ ਵਿਰੋਧ ਦਰਜ ਕਰਵਾਏ ਜਾਣ ਤੋਂ ਬਾਅਦ ਅੱਤਵਾਦੀ ਗਰੁੱਪਾਂ ਨੂੰ ਪਾਕਿਸਤਾਨ ਦੀ ਸਰਹੱਦ ਨਾਲ ਲਗਦੇ ਖੇਤਰਾਂ ਨੂੰ ਹਟਾਉਣ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤਾ ਹੈ। ਮੀਡੀਆ 'ਚ ਸੋਮਵਾਰ ਨੂੰ ਆਈ ਇਕ ਖਬਰ 'ਚ ਇਹ ਗੱਲ ਆਖੀ ਗਈ ਹੈ। ਪਾਕਿਸਤਾਨ ਪ੍ਰਤੀਬੰਧਿਤ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਸਮੇਤ ਹੋਰ ਅੱਤਵਾਦੀ ਗਰੁੱਪਾਂ ਨੂੰ ਖਤਮ ਕਰਨ ਨੂੰ ਲੈ ਕੇ ਤਾਲਿਬਾਨ ਸਰਕਾਰ ਦੀ ਅਨਿੱਛਾ ਨਾਲ ਹਾਲ ਦੇ ਦਿਨਾਂ 'ਚ ਕਾਫੀ ਨਿਰਾਸ਼ ਹੋਇਆ ਹੈ। 
ਤਾਲਿਬਾਨ ਅਗਵਾਈ ਇਸ ਤਰ੍ਹਾਂ ਦੀ ਕਾਰਵਾਈ ਕਰਨ ਲਈ ਤਿਆਰ ਨਹੀਂ ਹੈ ਕਿਉਂਕਿ ਇਨ੍ਹਾਂ ਗਰੁੱਪਾਂ ਨੇ ਤਾਲਿਬਾਨ ਦੇ ਨਾਲ ਅਮਰੀਕਾ ਦੀ ਅਗਵਾਈ ਵਾਲੇ ਵਿਦੇਸ਼ੀ ਫੋਰਸਾਂ ਦੇ ਨਾਲ ਲੜਾਈ ਲੜੀ ਸੀ ਅਤੇ ਇਨ੍ਹਾਂ ਦੀ ਵਿਚਾਰਧਾਰਾ ਇਕੋਂ ਜਿਹੀ ਹੈ। ਘਟਨਾਕ੍ਰਮ ਨਾਲ ਪਰਿਚਿਤ ਇਕ ਸੀਨੀਅਰ ਪਾਕਿਸਤਾਨੀ ਅਧਿਕਾਰੀ ਨੇ ਐਤਵਾਰ ਨੂੰ ਦਿ ਐਕਸਪ੍ਰੈਸ ਟ੍ਰਿਬਿਊਨ ਨੂੰ ਦੱਸਿਆ ਕਿ ਹਾਲ ਹੀ 'ਚ ਸਰਹੱਦ ਪਾਰ ਤੋਂ ਹੋਏ ਹਮਲਿਆਂ ਤੋਂ ਬਾਅਦ ਪਾਕਿਸਤਾਨ ਨੇ ਤਾਲਿਬਾਨ ਅਗਵਾਈ ਨੂੰ ਸਪੱਸ਼ਟ ਸ਼ਬਦਾਂ 'ਚ ਅੱਤਵਾਦੀ ਗਰੁੱਪਾਂ ਦੇ ਖ਼ਿਲਾਫ਼ ਕਾਰਵਾਈ ਕਰਨ ਜਾਂ ਨਤੀਜੇ ਭੁਗਤਣ ਲਈ ਕਿਹਾ। ਅਧਿਕਾਰੀ ਨੇ ਕਿਹਾ ਕਿ ਕੁਝ ਗਰੁੱਪਾਂ ਨੂੰ ਪਹਿਲਾਂ ਹੀ ਸਾਡੇ ਸਰਹੱਦੀ ਖੇਤਰਾਂ ਤੋਂ ਹਟਾ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਹਾਲਾਂਕਿ ਸਿਰਫ ਇੰਨੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ ਪਰ ਘੱਟ ਤੋਂ ਘੱਟ ਤੱਤਕਾਲਿਕ ਰੂਪ ਨਾਲ ਸਰਹੱਦ ਪਾਰ ਤੋਂ ਹਮਲਿਆਂ ਨੂੰ ਰੋਕਣ ਦੇ ਤਾਲਿਬਾਨ ਦੇ ਫ਼ੈਸਲੇ ਨੂੰ ਸਵੀਕਾਰ ਕਰਦਾ ਹੈ। ਖ਼ਬਰ 'ਚ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ, ਸਾਡੀ ਸਪੱਸ਼ਟ ਮੰਗ ਹੈ ਕਿ ਇਨ੍ਹਾਂ ਗਰੁੱਪਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਜਾਂ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਫਿਰ ਕਦੇ ਸਾਡੇ ਲਈ ਖਤਰਾ ਪੈਦਾ ਨਾ ਕਰਨ। ਹਾਲ ਦੇ ਹਫਤੇ 'ਚ ਸਰਹੱਦ ਪਾਰ ਤੋਂ ਅੱਤਵਾਦੀ ਹਮਲਿਆਂ 'ਚ ਵਾਧਾ ਹੋਇਆ ਹੈ ਜਿਸ 'ਚ ਕਈ ਪਾਕਿਸਤਾਨੀ ਫੌਜੀ ਮਾਰੇ ਗਏ ਹਨ। ਉੱਤਰੀ ਵਜੀਰੀਸਤਾਨ 'ਚ ਸ਼ਨੀਵਾਰ ਨੂੰ ਸਰਹੱਦ ਪਾਰ ਤੋਂ ਆਏ ਅੱਤਵਾਦੀਆਂ ਦੇ ਹਮਲੇ 'ਚ ਤਿੰਨ ਪਾਕਿਸਤਾਨੀ ਫੌਜੀ ਮਾਰੇ ਗਏ ਸਨ। 14 ਅਪ੍ਰੈਲ ਨੂੰ ਇਕ ਹੋਰ ਅੱਤਵਾਦੀ ਹਮਲੇ 'ਚ ਸੱਤ ਪਾਕਿਸਤਾਨੀ ਫੌਜੀਆਂ ਦੀ ਜਾਨ ਚਲੀ ਗਈ ਸੀ। 
ਉਸ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਕੁਨਾਰ ਅਤੇ ਖੋਸਤ ਪ੍ਰਾਂਤਾਂ 'ਚ ਕਥਿਤ ਤੌਰ 'ਤੇ ਅੱਤਵਾਦੀ ਠਿਕਾਣਿਆਂ ਨੂੰ ਖਤਮ ਕਰਨ ਲਈ ਹਵਾਈ ਹਮਲੇ ਕੀਤੇ ਸਨ। ਅਫਗਾਨਸਤਾਨ 'ਚ ਜਦੋਂ ਤਾਲਿਬਾਨ ਪਿਛਲੇ ਸਾਲ ਸੱਤਾ 'ਚ ਪਰਤਿਆ ਸੀ ਤਾਂ ਪਾਕਿਸਤਾਨ ਨੂੰ ਉਮੀਦ ਸੀ ਕਿ ਨਵੀਂ ਸਰਕਾਰ ਇਨ੍ਹਾਂ ਅੱਤਵਾਦੀ ਗਰੁੱਪਾਂ ਨਾਲ ਨਿਪਟੇਗੀ। ਅਧਿਕਾਰੀ ਨੇ ਕਿਹਾ ਕਿ ਵਾਦਿਆਂ ਦੇ ਬਾਵਜੂਦ ਤਾਲਿਬਾਨ ਨੇ ਅਜੇ ਤੱਕ ਆਪਣੀ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਲਈ ਕੋਈ ਨਿਰਣਾਇਕ ਕਾਰਵਾਈ ਨਹੀਂ ਕੀਤੀ ਹੈ। 


Aarti dhillon

Content Editor

Related News