ਤਾਲਿਬਾਨ ਨੇ ਔਰਤਾਂ ਅਤੇ ਕੁੜੀਆਂ ਨਾਲ ਵਿਤਕਰੇ ਦੇ ਦੋਸ਼ਾਂ ਨੂੰ ਕੀਤਾ ਖਾਰਜ

Thursday, Sep 26, 2024 - 05:52 PM (IST)

ਤਾਲਿਬਾਨ ਨੇ ਔਰਤਾਂ ਅਤੇ ਕੁੜੀਆਂ ਨਾਲ ਵਿਤਕਰੇ ਦੇ ਦੋਸ਼ਾਂ ਨੂੰ ਕੀਤਾ ਖਾਰਜ

ਕਾਬੁਲ (ਏਪੀ)- ਤਾਲਿਬਾਨ ਨੇ ਵੀਰਵਾਰ ਨੂੰ ਕਿਹਾ ਕਿ ਉਸ 'ਤੇ ਲਗਾਏ ਜਾ ਰਹੇ ਲਿੰਗ ਭੇਦਭਾਵ ਅਤੇ ਹੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਪੂਰੀ ਤਰ੍ਹਾਂ ਨਾਲ ਝੂਠੇ ਹਨ। ਚਾਰ ਦੇਸ਼ਾਂ ਨੇ ਅਫਗਾਨਿਸਤਾਨ ਦੇ ਸ਼ਾਸਕਾਂ ਨੂੰ ਔਰਤਾਂ ਅਤੇ ਕੁੜੀਆਂ ਨਾਲ ਉਨ੍ਹਾਂ ਦੇ ਵਿਵਹਾਰ ਲਈ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਜਵਾਬਦੇਹ ਬਣਾਉਣ ਦਾ ਸੰਕਲਪ ਲਿਆ ਹੈ। ਆਸਟ੍ਰੇਲੀਆ, ਕੈਨੇਡਾ, ਜਰਮਨੀ ਅਤੇ ਨੀਦਰਲੈਂਡ ਨੇ ਸੰਯੁਕਤ ਰਾਸ਼ਟਰ ਮਹਿਲਾ ਕਨਵੈਨਸ਼ਨ ਦੀ ਉਲੰਘਣਾ ਕਰਨ ਲਈ ਤਾਲਿਬਾਨ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਹੈ। 

ਅਫਗਾਨਿਸਤਾਨ ਇਸ ਸੰਧੀ ਦਾ ਹਿੱਸਾ ਹੈ। ਇਨ੍ਹਾਂ ਦੇਸ਼ਾਂ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਤੋਂ ਇਲਾਵਾ ਇਸ ਪਹਿਲ ਦੀ ਸ਼ੁਰੂਆਤ ਕੀਤੀ। ਮਹਾਸਭਾ ਦਾ ਇਹ ਸੈਸ਼ਨ ਨਿਊਯਾਰਕ 'ਚ ਸੋਮਵਾਰ ਤੱਕ ਜਾਰੀ ਰਹੇਗਾ। 2021 ਵਿੱਚ ਸੱਤਾ ਸੰਭਾਲਣ ਅਤੇ ਉਦਾਰ ਸ਼ਾਸਨ ਦਾ ਵਾਅਦਾ ਕਰਨ ਤੋਂ ਬਾਅਦ ਤਾਲਿਬਾਨ ਨੇ ਔਰਤਾਂ ਅਤੇ ਕੁੜੀਆਂ ਨੂੰ ਛੇਵੀਂ ਜਮਾਤ ਤੋਂ ਬਾਅਦ ਦੀ ਸਿੱਖਿਆ ਪ੍ਰਾਪਤ ਕਰਨ ਤੋਂ, ਉਨ੍ਹਾਂ ਨੂੰ ਜਨਤਕ ਥਾਵਾਂ ਅਤੇ ਜ਼ਿਆਦਾਤਰ ਨੌਕਰੀਆਂ ਤੋਂ ਰੋਕ ਦਿੱਤਾ ਹੈ। ਅਗਸਤ ਵਿੱਚ 'ਵਾਈਸ ਐਂਡ ਵਰਚਿਊ' ਮੰਤਰਾਲੇ ਨੇ ਔਰਤਾਂ ਨੂੰ ਆਪਣੇ ਚਿਹਰੇ ਢੱਕਣ ਅਤੇ ਜਨਤਕ ਤੌਰ 'ਤੇ ਆਪਣੀ ਆਵਾਜ਼ ਉਠਾਉਣ 'ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਜਾਰੀ ਕੀਤੇ। 

ਪੜ੍ਹੋ ਇਹ ਅਹਿਮ ਖ਼ਬਰ- ਟਰੰਪ ਦਾ ਦਾਅਵਾ, ਜੇਕਰ ਉਹ ਰਾਸ਼ਟਰਪਤੀ ਬਣੇ ਤਾਂ ਰੋਕ ਦੇਣਗੇ ਰੂਸ-ਯੂਕ੍ਰੇਨ ਯੁੱਧ

20 ਤੋਂ ਵੱਧ ਦੇਸ਼ਾਂ ਨੇ ਵੀਰਵਾਰ ਨੂੰ ਤਾਲਿਬਾਨ ਵਿਰੁੱਧ ਪ੍ਰਸਤਾਵਿਤ ਕਾਨੂੰਨੀ ਕਾਰਵਾਈ ਲਈ ਆਪਣਾ ਸਮਰਥਨ ਜ਼ਾਹਰ ਕੀਤਾ। ਇਨ੍ਹਾਂ ਦੇਸ਼ਾਂ ਨੇ ਕਿਹਾ, "ਅਸੀਂ ਅਫਗਾਨਿਸਤਾਨ ਵਿੱਚ ਵੱਡੇਪੱਧਰ 'ਤੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀ ਨਿੰਦਾ ਕਰਦੇ ਹਾਂ, ਖਾਸ ਤੌਰ 'ਤੇ ਔਰਤਾਂ ਅਤੇ ਕੁੜੀਆਂ ਖ਼ਿਲਾਫ਼ ਵਿਤਕਰੇ ਦੀ ਨਿੰਦਾ ਕਰਦੇ ਹਾਂ। ਤਾਲਿਬਾਨ ਦੇ ਉਪ ਬੁਲਾਰੇ ਹਮਦੁੱਲਾ ਫਿਤਰਤ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਮਨੁੱਖੀ ਅਧਿਕਾਰ ਸੁਰੱਖਿਅਤ ਹਨ ਅਤੇ ਕਿਸੇ ਨੂੰ ਵੀ ਵਿਤਕਰੇ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉਨ੍ਹਾਂ ਨੇ 'ਐਕਸ' 'ਤੇ ਲਿਖਿਆ, ''ਬਦਕਿਸਮਤੀ ਨਾਲ ਅਫਗਾਨਿਸਤਾਨ ਖ਼ਿਲਾਫ਼ ਪ੍ਰਚਾਰ ਕਰਨ ਅਤੇ ਦੇਸ਼ ਛੱਡ ਕੇ ਆਈਆਂ (ਅਫਗਾਨ) ਔਰਤਾਂ ਦੇ ਮੂੰਹੋਂ ਸਥਿਤੀ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।'' ਫਿਤਰਤ ਨੇ ਕਿਹਾ ਕਿ ਅਫਗਾਨਿਸਤਾਨ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਹੈ ਅਤੇ ਲਿੰਗ ਵਿਤਕਰਾ ਪੂਰੀ ਤਰ੍ਹਾਂ ਗਲਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News