ਤਾਲਿਬਾਨ ਨੇ ਲੁੱਟ ਤੇ ਬਦਫੈਲੀ ਦੇ ਦੋਸ਼ੀ 9 ਲੋਕਾਂ ਨੂੰ ਜਨਤਕ ਤੌਰ 'ਤੇ ਮਾਰੇ ਕੋੜੇ, ਸਟੇਡੀਅਮ 'ਚ ਵੱਢੇ 4 ਦੇ ਹੱਥ

Wednesday, Jan 18, 2023 - 12:49 PM (IST)

ਤਾਲਿਬਾਨ ਨੇ ਲੁੱਟ ਤੇ ਬਦਫੈਲੀ ਦੇ ਦੋਸ਼ੀ 9 ਲੋਕਾਂ ਨੂੰ ਜਨਤਕ ਤੌਰ 'ਤੇ ਮਾਰੇ ਕੋੜੇ, ਸਟੇਡੀਅਮ 'ਚ ਵੱਢੇ 4 ਦੇ ਹੱਥ

ਕੰਧਾਰ (ਏਜੰਸੀ): ਤਾਲਿਬਾਨ ਨੇ ਮੰਗਲਵਾਰ ਨੂੰ ਕੰਧਾਰ ਦੇ ਅਹਿਮਦਸ਼ਾਹੀ ਸਟੇਡੀਅਮ ਵਿੱਚ ਲੁੱਟ-ਖੋਹ ਅਤੇ "ਬਦਫੈਲੀ" ਦੇ ਦੋਸ਼ੀ 9 ਲੋਕਾਂ ਨੂੰ ਜਨਤਕ ਤੌਰ 'ਤੇ ਕੋੜੇ ਮਾਰੇ ਅਤੇ ਇਨ੍ਹਾਂ ਵਿਚੋਂ 4 ਲੋਕਾਂ ਦੇ ਲੁੱਟ ਦੇ ਦੋਸ਼ ਵਿਚ ਸ਼ਰੇਆਮ ਹੱਥ ਵੱਢ ਦਿੱਤੇ ਗਏ। ਟੋਲੋ ਨਿਊਜ਼ ਨੇ ਟਵੀਟ ਕੀਤਾ, "ਸੁਪਰੀਮ ਕੋਰਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੰਗਲਵਾਰ ਨੂੰ ਕੰਧਾਰ ਦੇ ਅਹਿਮਦ ਸ਼ਾਹੀ ਸਟੇਡੀਅਮ ਵਿੱਚ ਚੋਰੀ ਅਤੇ 'ਬਦਫੈਲੀ' ਦੇ ਦੋਸ਼ਾਂ ਵਿੱਚ 9 ਲੋਕਾਂ ਨੂੰ ਸਜ਼ਾ ਦਿੱਤੀ ਗਈ।" ਇਸ ਦੌਰਾਨ ਸਟੇਡੀਅਮ ਵਿਚ ਸਥਾਨਕ ਅਧਿਕਾਰੀ ਅਤੇ ਕੰਧਾਰ ਵਾਸੀ ਹਾਜ਼ਰ ਸਨ। ਸੂਬਾਈ ਗਵਰਨਰ ਦੇ ਬੁਲਾਰੇ ਹਾਜੀ ਜ਼ੈਦ ਨੇ ਕਿਹਾ ਕਿ ਦੋਸ਼ੀਆਂ ਨੂੰ 35-39 ਵਾਰ ਕੋੜੇ ਮਾਰੇ ਗਏ। ਇਸ ਦੌਰਾਨ, ਅਫਗਾਨ ਪੁਨਰਵਾਸ ਮੰਤਰੀ ਦੀ ਸਾਬਕਾ ਨੀਤੀ ਸਲਾਹਕਾਰ ਅਤੇ ਬ੍ਰਿਟੇਨ ਵਿੱਚ ਸ਼ਰਨਾਰਥੀਆਂ ਦੀ ਮੰਤਰੀ ਸ਼ਬਨਮ ਨਸੀਮੀ ਨੇ ਕਿਹਾ ਕਿ ਤਾਲਿਬਾਨ ਨੇ ਕਥਿਤ ਤੌਰ 'ਤੇ ਕੰਧਾਰ ਦੇ ਇੱਕ ਫੁੱਟਬਾਲ ਸਟੇਡੀਅਮ ਵਿੱਚ 4 ਲੋਕਾਂ ਦੇ ਹੱਥ ਕੱਟ ਦਿੱਤੇ ਹਨ। 

ਇਹ ਵੀ ਪੜ੍ਹੋ: ਯੂਕੇ ਦੇ PM ਰਿਸ਼ੀ ਸੁਨਕ ਨੇ ਸਟਾਫ਼ ਨਾਲ ਮਨਾਇਆ ਪੋਂਗਲ, ਕੇਲੇ ਦੇ ਪੱਤਿਆਂ 'ਤੇ ਪਰੋਸਿਆ ਭੋਜਨ (ਵੀਡੀਓ)

PunjabKesari

ਉਨ੍ਹਾਂ ਟਵੀਟਰ ਇਕ ਫੋਟੋ ਸਾਂਝੀ ਕਰਦੇ ਹੋਏ ਲਿਖਿਆ, "ਤਾਲਿਬਾਨ ਨੇ ਕਥਿਤ ਤੌਰ 'ਤੇ ਅੱਜ ਕੰਧਾਰ ਦੇ ਇੱਕ ਫੁੱਟਬਾਲ ਸਟੇਡੀਅਮ ਵਿੱਚ, ਦਰਸ਼ਕਾਂ ਦੇ ਸਾਹਮਣੇ, ਚੋਰੀ ਦੇ ਦੋਸ਼ ਵਿੱਚ 4 ਲੋਕਾਂ ਦੇ ਹੱਥ ਵੱਢ ਦਿੱਤੇ ਹਨ। ਅਫਗਾਨਿਸਤਾਨ ਵਿੱਚ ਨਿਰਪੱਖ ਸੁਣਵਾਈ ਅਤੇ ਉਚਿਤ ਪ੍ਰਕਿਰਿਆ ਦੇ ਬਿਨਾਂ ਲੋਕਾਂ ਨੂੰ ਕੋੜੇ ਮਾਰੇ ਜਾ ਰਹੇ ਹਨ, ਹੱਥ ਵੱਢੇ ਜਾ ਰਹੇ ਹਨ ਅਤੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।” ਸ਼ਬਨਮ ਨਸੀਮੀ ਵੱਲੋਂ ਸਾਂਝੀ ਕੀਤੀ ਗਈ ਫੋਟੋ ਵਿਚ ਕੁੱਝ ਲੋਕ ਤਾਲਿਬਾਨੀ ਸੁਰੱਖਿਆ ਬਲਾਂ ਨੇੜੇ ਸਟੇਡੀਅਨ ਵਿਚ ਬੈਠੇ ਨਜ਼ਰ ਆ ਰਹੇ ਹਨ। ਅੰਤਰਰਾਸ਼ਟਰੀ ਨਿੰਦਾ ਦੇ ਬਾਵਜੂਦ, ਤਾਲਿਬਾਨ ਨੇ ਕੱਟੜਪੰਥੀ ਦੇ ਸਰਵਉੱਚ ਨੇਤਾ ਦੇ ਇੱਕ ਫ਼ਰਮਾਨ ਦੇ ਬਾਅਦ ਅਪਰਾਧੀਆਂ ਨੂੰ ਕੋੜੇ ਮਾਰਨ ਅਤੇ ਜਨਤਕ ਤੌਰ 'ਤੇ ਫਾਂਸੀ ਦੇਣ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਦੇ ਮਾਹਰ ਜਨਤਕ ਫਾਂਸੀ ਬਾਰੇ ਡੂੰਘੇ ਦੁਖੀ ਹਨ ਅਤੇ ਅਫਗਾਨਿਸਤਾਨ ਵਿੱਚ ਕੋੜੇ ਮਾਰਨ ਦੀ ਨਿੰਦਾ ਕੀਤੀ ਹੈ ਅਤੇ ਤਾਲਿਬਾਨ ਨੂੰ ਹਰ ਤਰ੍ਹਾਂ ਦੀਆਂ ਸਖ਼ਤ ਸਜ਼ਾਵਾਂ ਨੂੰ ਤੁਰੰਤ ਰੋਕਣ ਲਈ ਕਿਹਾ ਹੈ।

ਇਹ ਵੀ ਪੜ੍ਹੋ: ਸ਼ਰੀਫ ਨੇ ‘ਭੱਖਦੇ’ ਮੁੱਦਿਆਂ ਨੂੰ ਸੁਲਝਾਉਣ ਲਈ ਭਾਰਤ ਨਾਲ 'ਗੰਭੀਰ' ਗੱਲਬਾਤ ਦੀ ਕੀਤੀ ਮੰਗ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News