ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇਤਾ ਨੇ ਅਫਗਾਨ ਲੋਕਾਂ ਨੂੰ ਦਿੱਤੀ ਵਧਾਈ
Tuesday, Aug 31, 2021 - 08:02 PM (IST)
ਕਾਬੁਲ-ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਦੀ ਸਿਆਸੀ ਸ਼ਾਖਾ ਦੇ ਇਕ ਚੋਟੀ ਦੇ ਮੈਂਬਰ ਨੇ ਲੋਕਾਂ ਨੂੰ ਵਧਾਈ ਦਿੱਤੀ ਹੈ ਅਤੇ ਇਸ ਨਾਲ 'ਦੇਸ਼ ਦੀ ਪੂਰੀ ਸੁਤੰਤਰਤਾ' ਹਾਸਲ ਕਰਨ 'ਚ ਇਕ 'ਵੱਡੀ ਜਿੱਤ' ਕਰਾਰ ਦਿੱਤਾ ਹੈ। ਸ਼ਾਹਬੁੱਧੀਨ ਦਿਲਾਵਰ ਨੇ ਇਥੇ ਮੰਗਲਵਾਰ ਨੂੰ ਲਗਭਗ 100 ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਇਹ ਗੱਲ ਕਹੀ। ਇਸ ਪ੍ਰੋਗਰਾਮ ਦਾ ਟੈਲੀਵਿਜ਼ਨ 'ਤੇ ਸਿੱਧਾ ਪ੍ਰਸਾਰਣ ਕੀਤਾ ਗਿਆ। ਮੌਜੂਦਾ ਲੋਕਾਂ 'ਚ ਸਿਰਫ ਪੁਰਸ਼ ਹੀ ਸਨ। ਦਿਵਾਲਰ ਨੇ ਕਿਹਾ ਕਿ ਤਾਲਿਬਾਨ ਨੂੰ ਘੱਟ ਕਰਨ ਲਈ ਪੱਛਮੀ ਘਟੀਆ ਪ੍ਰਚਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਅਮਰੀਕੀ ਹਵਾਈ ਹਮਲੇ 'ਚ ਗੱਡੀ 'ਚ ਬੈਠੇ ਆਤਮਘਾਤੀ ਹਮਲਾਵਰ ਨੂੰ ਬਣਾਇਆ ਗਿਆ ਨਿਸ਼ਾਨਾ : ਤਾਲਿਬਾਨ
ਉਨ੍ਹਾਂ ਨੇ ਕਿਹਾ ਕਿ ਤੁਸੀਂ ਜਲਦ ਹੀ ਦੇਸ਼ ਦੀ ਪ੍ਰਗਤੀ ਦੇਖੋਗੇ। ਸਰਕਾਰੀ ਟੈਲੀਵਿਜ਼ਨ 'ਤੇ ਪ੍ਰਸਾਰਿਤ ਪ੍ਰੋਗਰਾਮ ਦੀ ਕੈਪਸ਼ਨ 'ਚ ਲਿਖਿਆ ਸੀ 'ਸੁਤੰਤਰਾ ਦਿਵਸ ਅਤੇ ਅਫਗਾਨਿਸਤਾਨ 'ਚ ਅਮਰੀਕੀ ਕਬਜ਼ੇ ਦੇ ਅੰਤ ਦਾ ਜਸ਼ਨ। ਪਿੱਠਭੂਮੀ 'ਚ ਤਾਲਿਬਾਨ ਦਾ ਚਿੱਟੇ ਰੰਗ ਦਾ ਝੰਡਾ ਲੱਗਿਆ ਹੋਇਆ ਸੀ। ਦਿਲਾਵਰ ਨੇ ਲੋਕਾਂ ਨੂੰ ਕਿਹਾ ਕਿ ਤਾਲਿਬਾਨ ਨੇ ਸੋਵੀਅਤ ਯੂਨੀਅਨ ਨੂੰ ਹਰਾਇਆ ਸੀ ਅਤੇ ਹੁਣ ਅਮਰੀਕਾ ਨੂੰ ਹਰਾਇਆ ਹੈ। ਉਸ ਨੇ ਅਫਗਾਨ ਰਾਜਦੂਤਾਂ ਨੂੰ ਘਰ ਪਰਤਣ ਨੂੰ ਕਿਹਾ ਅਤੇ ਵਾਅਦਾ ਕੀਤਾ ਕਿ ਕਾਬੁਲ ਹਵਾਈ ਅੱਡੇ ਸੰਚਾਲਨ ਜਲਦ ਸ਼ੁਰੂ ਹੋਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।